Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਸੱਜ-ਧੱਜ ਕੇ ਉਡੀਕਦੀ ਰਹਿ ਗਈ ਲਾੜੀ, ਐਨ ਸਮੇਂ ”ਤੇ ਵਿਆਹ ਤੋਂ ਮੁਕਰਿਆ ਫ਼ੌਜੀ, 3 ਸਾਲਾਂ ਤੋਂ ਚੱਲ ਰਹੀ ਸੀ ਪ੍ਰੇਮ ਕਹਾਣੀ

ਗੜ੍ਹਸ਼ੰਕਰ/ਨਵਾਂਸ਼ਹਿਰ – ਨਵਾਂਸ਼ਹਿਰ ਦੀ ਇਕ ਲਾੜੀ ਬੀਤੇ ਦਿਨੀਂ ਲਾਲ ਸੂਹੇ ਜੋੜੇ ਵਿਚ ਸੱਜ-ਧੱਜ ਕੇ ਲਾੜੇ ਦਾ ਇੰਤਜ਼ਾਰ ਕਰਦੀ ਰਹੀ, ਪਰ ਉਹ ਬਾਰਾਤ ਲੈ ਕੇ ਨਹੀਂ ਆਇਆ। ਲਾੜੇ ਸਮੇਤ ਉਸ ਦੇ ਪੂਰੇ ਪਰਿਵਾਰ ਨੇ ਫ਼ੋਨ ਬੰਦ ਕਰ ਲਿਆ ਤੇ ਬਾਕੀ ਰਿਸ਼ਤੇਦਾਰਾਂ ਨੇ ਵੀ ਫ਼ੋਨ ਨਹੀਂ ਚੁੱਕਿਆ। ਲਾੜਾ ਭਾਰਤੀ ਫ਼ੌਜ ਵਿਚ ਹੈ ਤੇ ਇਸ ਵੇਲੇ 3 ਮਹੀਨੇ ਦੀਆਂ ਛੁੱਟੀਆਂ ‘ਤੇ ਆਇਆ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾੜੀ ਨੇ ਦੱਸਿਆ ਕਿ ਉਹ ਪਿੰਡ ਸਡੋਆ ਜ਼ਿਲ੍ਹਾ ਨਵਾਂਸ਼ਹਿਰ ਦੀ ਰਹਿਣ ਵਾਲੀ ਹੈ ਤੇ ਉਸ ਦਾ ਲਖਬੀਰ ਸਿੰਘ ਪੁੱਤਰ ਮੱਖਣ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਨਾਲ ਵਿਆਹ ਹੋਣਾ ਸੀ। ਲਖਬੀਰ ਸਿੰਘ ਫ਼ੌਜ ਵਿਚ ਕੰਮ ਕਰਦਾ ਹੈ। ਉਹ ਪਿਛਲੇ 3 ਸਾਲਾਂ ਤੋਂ ਇਕ ਦੂਜੇ ਨੂੰ ਪਿਆਰ ਕਰਦੇ ਸਨ। ਹੁਣ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਪੱਕਾ ਹੋਇਆ ਸੀ। 12 ਮਾਰਚ ਨੂੰ ਮੁੰਡੇ ਵਾਲਿਆਂ ਨੇ ਪਿੰਡ ਧਮਾਈ ਦੇ ਇਕ ਪੈਲੇਸ ਵਿਚ ਬਾਰਾਤ ਲੈ ਕੇ ਆਉਣਾ ਸੀ। ਉਸ ਨੇ ਦੱਸਿਆ ਕਿ ਮਾਈਆਂ ਤੋਂ ਇਕ ਦਿਨ ਪਹਿਲਾਂ ਲਖਬੀਰ ਨੇ ਫ਼ੋਨ ਕਰ ਕੇ ਕਿਹਾ ਕਿ ਮੇਰੀ ਮਾਂ ਇਸ ਰਿਸ਼ਤੇ ਲਈ ਨਹੀਂ ਮੰਨ ਰਹੀ। ਉਸ ਤੋਂ ਬਾਅਦ ਸਾਰਿਆਂ ਦਾ ਫ਼ੋਨ ਬੰਦ ਹੋ ਗਿਆ। ਇਸ ਮਗਰੋਂ ਅਸੀਂ ਸਾਰੇ ਪਿੰਡ ਠੀਕਰੀਵਾਲ ਉਨ੍ਹਾਂ ਦੇ ਘਰ ਗੱਲ ਕਰਨ ਲਈ ਗਏ ਤਾਂ ਮੁੰਡੇ ਦੇ ਪਿਓ ਨੇ ਮੇਰੀ ਮਾਂ ਨੂੰ ਬੁਰਾ ਭਲਾ ਬੋਲ ਕੇ ਸਾਡੇ ਮੂੰਹ ‘ਤੇ ਦਰਵਾਜ਼ਾ ਬੰਦ ਕਰ ਦਿੱਤਾ। ਇਸ ਮਗਰੋਂ ਮੁੰਡੇ ਵਾਲਿਆਂ ਨੇ ਆਪਣੇ ਰਿਸ਼ਤੇਦਾਰ ਤੇ ਗੁਆਂਢੀਆਂ ਨੂੰ ਇਕੱਠੇ ਕਰ ਲਿਆ ਤੇ ਸਾਡੇ ਨਾਲ ਕੁੱਟਮਾਰ ਕੀਤੀ ਗਈ।

ਉਸ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਬਰਨਾਲਾ ਦੇ ਸਦਰ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਸੀ। ਉਸ ਵੇਲੇ ਪੁਲਸ ਨੇ ਕਿਹਾ ਸੀ ਕਿ ਤੁਸੀਂ ਵਿਆਹ ਦੀਆਂ ਤਿਆਰੀਆਂ ਕਰ ਕੇ ਰੱਖੋ, ਅਸੀਂ ਲਾੜੇ ਸਮੇਤ ਬਾਰਾਤ ਲੈ ਕੇ ਆਵਾਂਗੇ। ਪਰ ਵਿਆਹ ਵਾਲੇ ਦਿਨ ਬਾਰਾਤ ਨਹੀਂ ਆਈ। ਉਸ ਨੇ ਕਿਹਾ ਕਿ ਉਸ ਵੇਲੇ ਲਖਬੀਰ ਦੀ ਭੈਣ ਰਾਹੀਂ ਇਹ ਰਿਸ਼ਤਾ ਹੋਇਆ ਸੀ। ਲਖਬੀਰ ਕੌਰ ਨੇ ਇਹ ਵੀ ਕਿਹਾ ਸੀ ਕਿ ਅਸੀਂ ਕੋਰਟ ਮੈਰਿਜ ਕਰਵਾ ਲੈਂਦੇ ਹਾਂ, ਪਰ ਅਸੀਂ ਉਸ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਅਸੀਂ ਵਿਆਹ ਹੀ ਕਰਨਾ ਹੈ। ਬਾਰਾਤ ਨਾ ਆਉਣ ਤੋਂ ਮਾਯੂਸ ਲਾੜੀ ਨੇ ਕਿਹਾ ਕਿ ਉਹ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਕੀ ਜਵਾਬ ਦੇਵੇਗੀ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਕੁੜੀ ਨੇ ਦੱਸਿਆ ਕਿ ਉਹ ਸ਼ੇਅਰ ਚਾਰਟ ਏਜੰਸੀ ਵਿਚ ਬਿਜ਼ਨੈੱਸ ਕਰਦੀ ਹੈ। ਲਖਬੀਰ ਸਿੰਘ ਉਸ ਤੋਂ ਇਮੋਸ਼ਨਲ ਬਲੈਕਮੇਲ ਕਰ ਕੇ 20-25 ਲੱਖ ਰੁਪਏ ਵੀ ਲੈ ਚੁੱਕਿਆ ਸੀ। ਕਦੀ ਉਹ ਕਹਿੰਦਾ ਸੀ ਕਿ ਮੈਨੂੰ ਬਲੱਡ ਕੈਂਸਰ ਹੈ ਤੇ ਕਦੀ ਕੁਝ, ਪਰ ਘਰ ਵਾਲਿਆਂ ਨੇ ਉਸ ਨੂੰ ਅਜਿਹੀ ਕੋਈ ਬਿਮਾਰੀ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਨੇ ਲਖਬੀਰ ਨੂੰ ਬੈਂਕ ਰਾਹੀਂ ਹੀ ਪੈਸੇ ਭੇਜੇ ਹਨ, ਜਿਸ ਦੀ ਸਾਰੀ ਡਿਟੇਲ ਵੀ ਉਸ ਕੋਲ ਹੈ। ਉਸ ਨੇ ਮੀਡੀਆ ਸਾਹਮਣੇ ਵੀ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਪਰ ਪੁਲਸ ਮੌਕੇ ‘ਤੇ ਨਹੀਂ ਪਹੁੰਚੀ।

Vinkmag ad
Share Our Daily Posts

News Desk

Read Previous

ਖ਼ੂਨ ਹੋਇਆ ਪਾਣੀ! ਛੋਟੇ ਭਰਾ ਨੇ ਵੱਡੇ ਦਾ ਵੱਢ ਦਿੱਤਾ ਗਲਾ, ਦਿੱਤੀ ਦਰਦਨਾਕ ਮੌਤ

Read Next

ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੀ ਹਾਲਤ ਵਿਗੜੀ