Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 16, 2026

ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਨੇੜੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਖਰੀਦਦਾਰ ਬਾਜ਼ਾਰ ਤੋਂ ਹੋਏ ਦੂਰ

ਬਿਜ਼ਨੈੱਸ ਡੈਸਕ : ਸੋਨਾ-ਚਾਂਦੀ ਦੀਆਂ ਕੀਮਤਾਂ ਅੱਜ ਯਾਨੀ 3 ਅਪ੍ਰੈਲ ਨੂੰ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ ਕਾਰੋਬਾਰੀ ਦੌਰਾਨ 10 ਗ੍ਰਾਮ ਸੋਨਾ 295 ਰੁਪਏ ਮਹਿੰਗਾ ਹੋ ਕੇ 69,256 ਰੁਪਏ ‘ਤੇ ਪਹੁੰਚ ਗਿਆ ਹੈ। ਇਸ ਸਾਲ ਹੁਣ ਤੱਕ ਸਿਰਫ਼ 3 ਮਹੀਨਿਆਂ ‘ਚ ਸੋਨੇ ਦੀਆਂ ਕੀਮਤਾਂ ‘ਚ 5,954 ਰੁਪਏ ਦਾ ਵਾਧਾ ਹੋ ਚੁੱਕਾ ਹੈ। 1 ਜਨਵਰੀ ਨੂੰ ਸੋਨਾ 63,302 ਰੁਪਏ ਸੀ। ਸੋਨੇ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਖਰੀਦਦਾਰ ਬਾਜ਼ਾਰ ਤੋਂ ਦੂਰੀ ਬਣਾ ਰਹੇ ਹਨ।

ਚਾਂਦੀ ਦੀਆਂ ਕੀਮਤਾਂ ਵੀ ਅੱਜ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ। ਚਾਂਦੀ ਦੀਆਂ ਕੀਮਤਾਂ 1,537 ਰੁਪਏ ਮਹਿੰਗੀਆਂ ਹੋ ਗਈਆਂ ਹਨ, ਜੋ 77,664 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈਆਂ। ਇਸ ਤੋਂ ਪਹਿਲਾਂ ਇਹ 76,127 ਰੁਪਏ ‘ਤੇ ਸੀ। ਚਾਂਦੀ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਯਾਨੀ 2023 ਵਿਚ 4 ਦਸੰਬਰ ਨੂੰ 77,073 ਦਾ ਸਭ ਤੋਂ ਉੱਚਾ ਪੱਧਰ ਬਣਾਇਆ ਸੀ।

ਜਾਣੋ ਕੀ ਹੈ ਸੋਨੇ ਦੀ ਅੱਜ ਦੀ ਕੀਮਤ
ਅਧਿਕਾਰਤ ਵੈੱਬਸਾਈਟ ibjarates.com ਦੇ ਮੁਤਾਬਕ ਅੱਜ ਸਵੇਰੇ 995 ਸ਼ੁੱਧਤਾ ਵਾਲੇ ਦਸ ਗ੍ਰਾਮ ਸੋਨੇ ਦੀ ਕੀਮਤ 69248 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ 916 (22 ਕੈਰੇਟ) ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀ ਕੀਮਤ ਅੱਜ 63686 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ 750 ਸ਼ੁੱਧਤਾ (18 ਕੈਰੇਟ) ਦੇ ਸੋਨੇ ਦੀ ਕੀਮਤ 52145 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ 585 ਸ਼ੁੱਧਤਾ (14 ਕੈਰੇਟ) ਦਾ ਸੋਨਾ ਅੱਜ 40673 ਰੁਪਏ ਮਹਿੰਗਾ ਹੋ ਗਿਆ ਹੈ।

ਸੋਨੇ ਦੀ ਕੀਮਤ ਵੱਧਣ ਦੇ 4 ਕਾਰਨ

. 2024 ਵਿੱਚ ਦੁਨੀਆ ਭਰ ਵਿਚ ਮੰਦੀ ਦਾ ਡਰ
. ਵਿਆਹਾਂ ਦੇ ਸੀਜ਼ਨ ਕਾਰਨ ਸੋਨੇ ਦੀ ਮੰਗ ਵਧੀ
. ਦੁਨੀਆ ਭਰ ਦੇ ਕੇਂਦਰੀ ਬੈਂਕ ਸੋਨਾ ਖਰੀਦ ਰਹੇ ਹਨ
. ਭੂ-ਰਾਜਨੀਤਿਕ ਤਣਾਅ ਬਣਿਆ ਹੋਇਆ ਹੈ

ਮਾਰਚ ‘ਚ 4 ਹਜ਼ਾਰ ਤੋਂ ਵੱਧ ਮਹਿੰਗਾ ਹੋਇਆ ਸੋਨਾ 
ਪਿਛਲੇ ਮਹੀਨੇ ਯਾਨੀ ਮਾਰਚ ‘ਚ ਸੋਨੇ ਦੀ ਕੀਮਤ ‘ਚ ਸ਼ਾਨਦਾਰ ਵਾਧਾ ਹੁੰਦਾ ਵਿਖਾਈ ਦਿੱਤਾ ਸੀ। 1 ਮਾਰਚ ਨੂੰ ਸੋਨਾ 62,592 ਰੁਪਏ ਪ੍ਰਤੀ ਗ੍ਰਾਮ ‘ਤੇ ਸੀ, ਜੋ 31 ਮਾਰਚ ਨੂੰ 67,252 ਰੁਪਏ ਪ੍ਰਤੀ ਗ੍ਰਾਮ ‘ਤੇ ਪਹੁੰਚ ਗਿਆ। ਯਾਨੀ ਮਾਰਚ ‘ਚ ਇਸ ਦੀ ਕੀਮਤ 4,660 ਰੁਪਏ ਵਧ ਗਈ। ਇਸ ਦੇ ਨਾਲ ਹੀ ਚਾਂਦੀ ਵੀ 69,977 ਰੁਪਏ ਤੋਂ ਵਧ ਕੇ 74,127 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ।

 

Vinkmag ad
Share Our Daily Posts

News Desk

Read Previous

ਪੰਜਾਬ ‘ਚ ਹਾਲੇ ਵੀ ਅਕਾਲੀ-ਭਾਜਪਾ ਗਠਜੋੜ ਦੀ ਉਮੀਦ! ‘ਆਪ’-ਕਾਂਗਰਸ ਗਠਜੋੜ ਦੀ ਆਸ ਪਈ ਫਿੱਕੀ

Read Next

ਸਕੂਲ ਦੇ ਬਾਹਰ ਖੜ੍ਹੇ ਬੱਚਿਆਂ ਨੂੰ ਟਰੱਕ ਨੇ ਦਰੜਿਆ, 6 ਦੀ ਮੌਤ