Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 29, 2026

ਫ਼ਿਲੌਰ ‘ਚ ਉੱਡੀਆਂ ਚੋਣ ਜ਼ਾਬਤੇ ਦੀਆਂ ਧੱਜੀਆਂ! ਦੋ ਧਿਰਾਂ ਦੀ ਲੜਾਈ ‘ਚ ਨਾਜਾਇਜ਼ ਹਥਿਆਰ ਨਾਲ ਚੱਲੀਆਂ ਗੋਲ਼ੀਆਂ

ਫਿਲੌਰ – ਕੋਡ ਆਫ ਕੰਡਕਟ ਦੀਆਂ ਧੱਜੀਆਂ ਉਡਾਉਂਦੇ ਹੋਏ ਦੋ ਧਿਰਾਂ ਵਿਚਕਾਰ ਹੋਏ ਝਗੜੇ ਦੌਰਾਨ ਦੋ ਤੋਂ ਤਿੰਨ ਗੋਲ਼ੀਆਂ ਚਲਾਈਆਂ ਗਈਆਂ, ਦੋਵੇਂ ਧਿਰਾਂ ਨੇ ਇਕ ਦੂਜੇ ’ਤੇ ਜੰਮ ਕੇ ਇੱਟਾਂ ਪੱਥਰ ਚੱਲੇ, ਜਿਸ ਨਾਲ ਘਰ ਦੇ ਬਾਹਰ ਖੜੀ ਸਾਬਕਾ ਕੌਂਸਲਰ ਦੀ ਗੱਡੀ ਦੇ ਸੀਸ਼ੇ ਟੁੱਟ ਗਏ। ਪੁਲਸ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਪੁਲਸ ਨੇ ਸਿਰਫ ਇਕ ਘੰਟੇ ਵਿਚ ਹੀ ਨਾਜਾਇਜ਼ ਹਥਿਆਰ ਨਾਲ ਗੋਲੀਆਂ ਚਲਾਉਣ ਮੁਲਜ਼ਮਾਂ ਦੀ ਪਛਾਣ ਕਰ ਕੇ ਉਨਾਂ ਨੂੰ ਫੜਨ ਲਈ ਪੁਲਸ ਟੀਮਾਂ ਦਾ ਗਠਨ ਕਰ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ।

ਮੁਹੱਲਾ ਉਚੀ ਘਾਟੀ ਦੇਵੀ ਮੰਦਰ ਨੇੜੇ ਰਹਿਣ ਵਾਲੇ ਮਨੀ ਅਤੇ ਕਿਰਨ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਲਗਭਗ ਨੇੜਲੇ ਮੁਹੱਲੇ ਦਾ ਰਹਿਣ ਵਾਲਾ ਵਿਜੇ, ਉਸਦਾ ਬੇਟਾ ਫਜ਼ਲ ਆਪਣੇ 15-20 ਸਾਥੀਆਂ ਨਾਲ ਉਨਾਂ ਦੇ ਮੁਹੱਲੇ ਵਿਚ ਆ ਗਏ। ਜਿਨ੍ਹਾਂ ਨੇ ਪਹਿਲਾ ਉਨ੍ਹਾਂ ਦੇ ਘਰਾਂ ’ਤੇ ਹਮਲਾ ਕਰਦੇ ਹੋਏ ਇੱਟਾਂ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਜਦ ਇਕ ਮਹਿਲਾ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਜੇ ਨੇ ਉਸ ਦੇ ਮੂੰਹ ’ ਤੇ ਥੱਪੜ ਮਾਰੇ। ਹਮਲਾਵਰਾਂ ਵੱਲੋਂ ਚਲਾਏ ਇੱਟਾਂ-ਪੱਥਰਾਂ ਨਾਲ ਘਰ ਦੇ ਬਾਹਰ ਖੜੀ ਸਾਬਕਾ ਕੌਂਸਲਰ ਦੀ ਗੱਡੀ ਦੇ ਵੀ ਸੀਸ਼ੇ ਟੁੱਟ ਗਏ। ਜਿਵੇਂ ਹੀ ਹਮਲਾਵਰਾਂ ਨੇ ਔਰਤ ’ਤੇ ਹੱਥ ਚੁਕਿਆ, ਉਸੇ ਸਮੇਂ ਇਕ ਲੜਕੇ ਨੇ ਨਾਜਾਇਜ਼ ਪਿਸਤੋਲ ਕੱਢ ਕੇ 3 ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਹਮਲਾਵਰ ਪਹਿਲਾ ਥੋੜਾ ਪਿਛੇ ਹਟੇ। ਇਸ ਦੌਰਾਨ ਭੀੜ ਵਿਚੋਂ ਫਿਰ ਇਕ ਗੋਲੀ ਦੀ ਅਾਵਾਜ਼ ਆਈ ਜਿਸ ਤੋਂ ਬਾਅਦ ਹਮਲਾਵਰਾਂ ਨੇ ਫਿਰ ਤੇਜ਼ੀ ਨਾਲ ਹਮਲਾ ਕਰ ਦਿੱਤਾ। ਪੂਰੇ ਮੁਹੱਲੇ ਵਿਚ ਹਰ ਪਾਸੇ ਇੱਟਾਂ-ਪੱਥਰ ਪਏ ਸਨ। ਮੁਹੱਲਾ ਨਿਵਾਸੀਆਂ ਦਾ ਦੋਸ਼ ਸੀ ਕਿ ਵਿਜੇ ਅਤੇ ਉਸ ਦੇ ਸਾਥੀ ਉਨ੍ਹਾਂ ਨੂੰ ਚੈਨ ਨਾਲ ਜਿਉਣ ਨਹੀਂ ਦੇ ਰਹੇ। ਕੋਈ ਨਾ ਕੋਈ ਬਹਾਨਾ ਬਣਾ ਕੇ ਉਨ੍ਹਾਂ ਦੇ ਘਰਾਂ ’ਤੇ ਹਮਲਾ ਕਰ ਕੇ ਨੁਕਸਾਨ ਕਰਦੇ ਹਨ।

ਦੂਜੀ ਧਿਰ ਦੀ ਮਹਿਲਾ ਪਾਸੋ ਅਤੇ ਤਾਨੀਆਂ ਨੇ ਦੱਸਿਆ ਕਿ ਦੁਪਹਿਰ 12 ਵਜੇ ਉਨ੍ਹਾਂ ਦਾ ਲੜਕਾ ਫਜ਼ਲ ਜਦ ਦੇਵੀ ਮੰਦਰ ਕੋਲ ਲੰਘਿਆਂ ਤਾਂ ਉਥੇ ਖੜੇ ਲੜਕਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਹੱਥੋਂ ਛੁਟ ਕੇ ਘਰ ਪੁੱਜਿਆ, ਜਿਸ ’ਤੇ ਵਿਜੇ ਆਪਣੇ ਕੁਝ ਸਾਥੀਆਂ ਨਾਲ ਜਦ ਪੁੱਛਣ ਗਿਆ ਤਾਂ ਉਨ੍ਹਾਂ ਨੇ ਵਿਜੇ ’ਤੇ ਹਮਲਾ ਕਰ ਦਿੱਤਾ । ਇਕ ਲੜਕੇ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਇੰਸਪੈਕਟਰ ਬਿਟਨ ਕੁਮਾਰ ਭਾਰੀ ਪੁਲਸ ਫੋਰਸ ਨਾਲ ਊਥੇ ਪੁੱਜ ਗਏ। ਬਿਟਨ ਕੁਮਾਰ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਪੁਲਸ ਨੇ ਸਿਰਫ 1 ਘੰਟੇ ਵਿਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਮੱਦਦ ਨਾਲ ਨਾਜਾਇਜ਼ ਹਥਿਆਰਾਂ ਨਾਲ ਗੋਲੀਆਂ ਚਲਾਉਣ ਵਾਲੇ ਲੜਕਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਫੜਨ ਲਈ ਪੁਲਸ ਟੀਮਾਂ ਗਠਿਤ ਕਰ ਕੇ ਛਾਪਾਮਾਰੀ ਸ਼ੁਰੂ ਕਰ ਦਿੱਤੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਕ ਪੁਲਸ ਦੇ ਦਬਾਅ ਕਾਰਨ ਲੜਕੇ ਸਰੰਡਰ ਕਰਨ ਲਈ ਤਿਆਰ ਹੋ ਰਹੇ ਹਨ।

Vinkmag ad
Share Our Daily Posts

News Desk

Read Previous

ਨਕੋਦਰ ਨਾਬਾਲਗਾ ਗੈਂਗਰੇਪ ਮਾਮਲੇ ‘ਚ ਪੁਲਸ ਨੇ ਸਾਰੇ 8 ਮੁਲਜ਼ਮ ਕੀਤੇ ਕਾਬੂ, ਨਾਬਾਲਗ ਨੂੰ ਭੇਜਿਆ ਜੁਵੇਨਾਈਲ ਹੋਮ

Read Next

ਪੰਜਾਬ ਪੁਲਸ ਦੀ ਵੱਡੀ ਕਾਰਵਾਈ! ਨਾਮੀ ਗੈਂਗਸਟਰ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ