Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 16, 2026

ਜਲੰਧਰ ਦੇ ਮਸ਼ਹੂਰ ਬਿੱਟੂ ਪ੍ਰਦੇਸੀ ਦੀ ਚਾਟ ‘ਚੋਂ ਨਿਕਲੀ ਕਿਰਲੀ, ਗ੍ਰਾਹਕ ਨੇ ਦੁਕਾਨ ‘ਤੇ ਆ ਕੇ ਕੀਤਾ ਹੰਗਾਮਾ

ਜਲੰਧਰ  – ਜਲੰਧਰ ਦੇ ਅਰਬਨ ਅਸਟੇਟ ‘ਚ ਸਥਿਤ ਮਸ਼ਹੂਰ ਚਾਰਟ ਸ਼ਾਪ ਬਿੱਟੂ ਪ੍ਰਦੇਸੀ ਦੀ ਚਾਟ ‘ਚੋਂ ਕਿਰਲੀ ਨਿਕਲੀ ਹੈ। ਇਹ ਦੋਸ਼ ਦੁਕਾਨ ਤੋਂ ਚਾਟ ਲੈ ਕੇ ਘਰ ਪਹੁੰਚੇ ਸ਼ਾਂਤ ਮਲਿਕ ਨੇ ਲਗਾਏ ਹਨ। ਜਦੋਂ ਉਹ ਇਸ ਸਬੰਧੀ ਸ਼ਿਕਾਇਤ ਲੈ ਕੇ ਦੁਕਾਨ ‘ਤੇ ਪਹੁੰਚਿਆ ਤਾਂ ਬਜ਼ਾਰ ਮੁਖੀ ਦੁਕਾਨ ਦੇ ਹੱਕ ‘ਚ ਆ ਗਿਆ ਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ |

ਚਾਟ ਦੇ ਲਿਫਾਫੇ ‘ਚ ਮਿਲੀ ਕਿਰਲੀ

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵਨਗਰ ਦੇ ਰਹਿਣ ਵਾਲੇ ਸ਼ਾਂਤ ਮਲਿਕ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 10 ਵਜੇ ਉਹ ਬਿੱਟੂ ਪ੍ਰਦੇਸੀ ਦੀ ਦੁਕਾਨ ਤੋਂ ਚਾਟ ਲੈ ਕੇ ਘਰ ਗਿਆ। ਜਦੋਂ ਮੈਂ ਘਰ ਜਾ ਕੇ ਪਾਪੜੀ ਦੇ ਚਾਰਟ ਦਾ ਲਿਫਾਫਾ ਖੋਲ੍ਹ ਕੇ ਭਾਂਡੇ ਵਿਚ ਪਾਇਆ ਤਾਂ ਮੈਨੂੰ ਇਕ ਵੱਡੀ ਕਿਰਲੀ ਨਜ਼ਰ ਆਈ।

ਜਦੋਂ ਮੈਂ ਸ਼ਿਕਾਇਤ ਕਰਨ ਦੁਕਾਨ ‘ਤੇ ਗਿਆ ਤਾਂ ਝਗੜਾ ਹੋ ਗਿਆ

ਸ਼ਾਂਤ ਮਲਿਕ ਨੇ ਅੱਗੇ ਦੱਸਿਆ ਕਿ ਜਦੋਂ ਉਹ ਆਪਣੀ ਸ਼ਿਕਾਇਤ ਲੈ ਕੇ ਬਿੱਟੂ ਪਰਦੇਸੀ ਦੀ ਦੁਕਾਨ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਬਜ਼ਾਰ ਦਾ ਮੁਖੀ ਆ ਗਿਆ ਅਤੇ ਉਸ ਨੇ ਵੀ ਸਾਡੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਦੁਕਾਨਦਾਰ ਨੂੰ ਉਥੋਂ ਭਜਾ ਦਿੱਤਾ।

ਕਾਰਵਾਈ ਦੀ ਕਰਨਗੇ ਮੰਗ

ਸ਼ਾਂਤ ਮਲਿਕ ਨੇ ਕਿਹਾ ਕਿ ਅਸੀਂ ਇਸ ਦੀ ਸ਼ਿਕਾਇਤ ਫੂਡ ਅਫਸਰ ਨੂੰ ਕਰਾਂਗੇ ਤੇ ਕਾਰਵਾਈ ਦੀ ਮੰਗ ਵੀ ਕਰਾਂਗੇ। ਕਿਉਂਕਿ ਜੋ ਉਨ੍ਹਾਂ ਨੇ ਸਾਡੇ ਨਾਲ ਕੀਤਾ ਹੈ, ਉਹ ਕੁਝ ਅਣਸੁਖਾਵਾਂ ਹੋ ਸਕਦਾ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹਾ ਦੁਬਾਰਾ ਨਾ ਹੋਵੇ।

Vinkmag ad
Share Our Daily Posts

News Desk

Read Previous

ਇਕ ਹੋਰ ਨੂੰਹ ਨੇ ਵਿਦੇਸ਼ ਜਾ ਕੇ ਬਦਲਿਆ ਰੰਗ ! 30 ਲੱਖ ਲਾ ਕੇ ਕੈਨੇਡਾ ਭੇਜਣ ਵਾਲੇ ਪਤੀ ਅੱਗੇ ਰੱਖ’ਤੀ ਤਲਾਕ ਦੀ ਮੰਗ

Read Next

ਪੰਜਾਬ ‘ਚ ਵੱਡਾ ਐਨਕਾਊਂਟਰ, ਦੋਹਾਂ ਪਾਸਿਓਂ ਚੱਲੀਆਂ ਠਾਹ-ਠਾਹ ਗੋਲੀਆਂ, ਲੋਕਾਂ ‘ਚ ਦਹਿਸ਼ਤ