Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 24, 2026

ਜਲੰਧਰ ‘ਚ ਦਰਦਨਾਕ ਹਾਦਸਾ, DSP ਦੇ ਪੁੱਤ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ, ਦੋ ਹਿੱਸਿਆਂ ‘ਚ ਵੰਡੀ ਮਿਲੀ ਲਾਸ਼

ਜਲੰਧਰ – ਗੁਰੂ ਨਾਨਕਪੁਰਾ ਰੇਲਵੇ ਫਾਟਕ ਨਜ਼ਦੀਕ ਟਰੇਨ ਹੇਠਾਂ ਆ ਕੇ ਕੱਟੇ ਜਾਣ ਨਾਲ 30 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਜੇ ਪਾਲ ਸਿੰਘ ਉਰਫ਼ ਲਾਲੀ ਦੇ ਰੂਪ ਵਿਚ ਹੋਈ ਹੈ, ਜੋਕਿ ਡੀ. ਐੱਸ. ਪੀ. ਸੁਖਜੀਤ ਸਿੰਘ ਦਾ ਪੁੱਤਰ ਸੀ। ਡੈੱਡਬਾਡੀ ਦਾ ਦ੍ਰਿਸ਼ ਬੇਹੱਦ ਦਰਦਨਾਕ ਸੀ, ਕਿਉਂਕਿ ਟਰੇਨ ਨਾਲ ਕੱਟ ਕੇ ਲਾਸ਼ ਦੇ 2 ਹਿੱਸੇ ਹੋ ਗਏ ਸਨ। ਪੁਲਸ ਨੇ ਨੇੜਲੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਇਕੱਠਾ ਕੀਤਾ।

ਪੁਲਸ ਨੇ ਸੋਮਵਾਰ ਰਾਤ ਨੂੰ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਸੀ। ਪੁਲਸ ਨੂੰ ਅਜੇ ਪਾਲ ਉਰਫ਼ ਲਾਲੀ ਦੀ ਜੇਬ ਵਿਚੋਂ ਇਕ ਪਰਚੀ ਮਿਲੀ ਸੀ, ਜਿਸ ‘ਤੇ ਡੀ. ਐੱਸ. ਪੀ. ਸੁਖਜੀਤ ਸਿੰਘ ਦਾ ਫੋਨ ਨੰਬਰ ਲਿਖਿਆ ਹੋਇਆ ਸੀ। ਪਹਿਲਾਂ ਤਾਂ ਪੁਲਸ ਨੂੰ ਲੱਗਾ ਕਿ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਰ ਪੁਲਸ ਦੀ ਚਿੰਤਾ ਉਸ ਸਮੇਂ ਵਧੀ ਜਦੋਂ ਉਕਤ ਫੋਨ ਨੰਬਰ ਡੀ. ਐੱਸ. ਪੀ. ਦਾ ਨਿਕਲਿਆ। ਤੁਰੰਤ ਡੀ. ਐੱਸ. ਪੀ. ਸੁਖਜੀਤ ਸਿੰਘ ਦੇ ਨੰਬਰ ‘ਤੇ ਕਾਲ ਕਰਕੇ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਪਤਾ ਲੱਗਾ ਕਿ ਲਾਸ਼ ਡੀ. ਐੱਸ. ਪੀ. ਦੇ ਬੇਟੇ ਦੀ ਸੀ। ਲਾਲੀ ਦੀ ਜੇਬ ਵਿਚੋਂ ਪਰਚੀ ਮਿਲੀ ਸੀ, ਇਸ ਲਈ ਮਾਮਲੇ ਦੀ ਜਾਂਚ ਖ਼ੁਦਕੁਸ਼ੀ ਦੇ ਐਂਗ ਨਾਲ ਕੀਤੀ ਜਾ ਰਹੀ ਹੈ।

ਘਟਨਾ ਸਥਾਨ ਤੋਂ ਕੋਈ ਵਾਹਨ ਨਹੀਂ ਮਿਲਿਆ 
ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਸ਼ੱਕੀ ਵਾਹਨ ਨਹੀਂ ਮਿਲਿਆ ਹੈ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਲਾਲੀ ਘਟਨਾ ਸਥਾਨ ‘ਤੇ ਪੈਦਲ ਹੀ ਪਹੁੰਚਿਆ ਸੀ। ਲਾਲੀ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਲਾਲੀ  ਦੀ ਮੌਤ ਡੀ. ਐੱਸ. ਪੀ. ਸੁਖਜੀਤ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਸਦਮੇ ਵਿਚ ਹੈ। ਦੂਜੇ ਬੇਟੇ ਦੇ ਕੈਨੇਡਾ ਤੋਂ ਵਾਪਸ ਪਰਤਨ ਮਗਰੋਂ ਲਾਲੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਲਾਲੀ ਦੀ ਮੌਤ ਦਾਦਰ ਐਕਸਪ੍ਰੈੱਸ ਦੀ ਲਪੇਟ ਵਿਚ ਆਉਣ ਕਰਕੇ ਹੋਈ ਹੈ। ਜੀ. ਆਰ. ਪੀ. ਥਾਣੇ ਦੀ ਪੁਲਸ ਨੇ ਲਾਲੀ ਦੇ ਪਿਤਾ ਡੀ. ਐੱਸ. ਪੀ. ਸੁਖਜੀਤ ਸਿੰਘ ਦੇ ਬਿਆਨ ਦਰਜ ਕਰ ਲਏ ਹਨ। ਉਥੇ ਹੀ ਟਰੇਨ ਦੇ ਡਰਾਈਵਰ ਨੇ ਦੱਸਿਆ ਕਿ ਘਟਨਾ ਸਮੇਂ ਲਾਲੀ ਰੇਲਵੇ ਟਰੈਕ ਪਾਰ ਕਰ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਜਾਂਚ ‘ਤੇ ਪਹੁੰਚੀ ਟੀਮ ਨੇ ਜਦੋਂ ਲਾਸ਼ ਦੀ ਤਲਾਸ਼ੀ ਲਈ ਤਾਂ ਇਕ ਪਰਚੀ ‘ਤੇ ਫੋਨ ਨੰਬਰ ਅਤੇ ਅੰਕਿਤ ਦਾ ਨਾਂ ਲਿਖਿਆ ਮਿਲਿਆ। ਪੁਲਸ ਨੇ ਦੱਸਿਆ ਕਿ ਜਦੋਂ ਫੋਨ ਕੀਤਾ ਤਾਂ ਮੋਬਾਇਲ ਨੰਬਰ ਡੀ. ਐੱਸ. ਪੀ. ਸੁਖਜੀਤ ਸਿੰਘ ਦਾ ਨਿਕਲਿਆ।

ਇਸੇ ਤਰ੍ਹਾਂ ਨਾਲ ਅੱਡਾ ਹੁਸ਼ਿਆਰਪੁਰ ਰੇਲਵੇ ਲਾਈਨ ਨੇੜਿਓਂ ਇਕ ਲਾਸ਼ ਬਰਾਮਦ ਹੋਈ ਹੈ। ਉਕਤ ਲਾਸ਼ ਸਾਧੂ ਕਿਸਮ ਦੇ ਕਿਸੇ ਵਿਅਕਤੀ ਦੀ ਦੱਸੀ ਜਾ ਰਹੀ ਹੈ ਪਰ ਇਸ ਦੀ ਵੀ ਪਛਾਣ ਨਹੀਂ ਹੋ ਸਕੀ। ਪੰਜਾਬ ਪੁਲਸ ਦੇ ਲਲਿਤ ਕੁਮਾਰ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ 72 ਘੰਟਿਆਂ ਲਈ ਰੱਖਿਆ ਜਾਵੇਗਾ।

Vinkmag ad
Share Our Daily Posts

News Desk

Read Previous

ਖਡੂਰ ਸਾਹਿਬ ਸੀਟ ‘ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਪੰਜਾਬ ‘ਚੋਂ ਸਭ ਤੋਂ ਵੱਡੀ ਜਿੱਤ, 197120 ਵੋਟਾਂ ਦੇ ਫਰਕ ਨਾਲ ਦਿੱਤੀ ਮਾਤ

Read Next

ਵੱਡੀ ਖ਼ਬਰ: CISF ਦੀ ਜਵਾਨ ਨੇ ਕੰਗਨਾ ਰਣੌਤ ਨੂੰ ਮਾਰਿਆ ਥੱਪੜ