Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 17, 2026

ਜਲੰਧਰ ਦੀ PPR ਮਾਰਕਿਟ ‘ਚ ਕਰਮਚਾਰੀ ਦੀ ਕੁੱਟਮਾਰ, ASI ਨੇ ਰੈਸਟੋਰੈਂਟ ‘ਚੋਂ ਬਾਹਰ ਕੱਢ ਕੇ ਜੜ ਦਿੱਤੇ ਥੱਪੜ

ਜਲੰਧਰ –ਪੀ. ਪੀ. ਆਰ. ਮਾਰਕਿਟ ਵਿਚ ਇਕ ਏ. ਐੱਸ. ਆਈ. ਦੀ ਰੈਸਟੋਰੈਂਟ ਦੇ ਕਰਮਚਾਰੀ ਨੂੰ ਧੱਕਾ ਮਾਰਨ ਅਤੇ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਈ। ਵੀਡੀਓ ਰੈਸਟੋਰੈਂਟ ਦੇ ਮਾਲਕ ਵੱਲੋਂ ਦਿੱਤੀ ਗਈ ਸੀ। ਪੀ. ਪੀ. ਆਰ. ਮਾਰਕਿਟ ਵਿਚ ਚਿਕਚਿਕ ਦੇ ਨਾਂ ਨਾਲ ਰੈਸਟੋਰੈਂਟ ਚਲਾਉਂਦੇ ਰਾਜੀਵ ਕੁਮਾਰ ਨੇ ਦੱਸਿਆ ਕਿ ਸੋਮਵਾਰ ਨੂੰ ਇਕ ਪੁਲਸ ਕਰਮਚਾਰੀ ਦੁਪਹਿਰ ਸਮੇਂ ਖਾਣਾ ਲੈਣ ਆਇਆ ਸੀ ਪਰ ਰੈਸਟੋਰੈਂਟ ਦਾ ਤੰਦੂਰ ਅਜੇ ਤਿਆਰ ਨਹੀਂ ਸੀ, ਜਿਸ ਕਾਰਨ ਉਨ੍ਹਾਂ ਪੁਲਸ ਕਰਮਚਾਰੀ ਨੂੰ ਸੱਚਾਈ ਦੱਸ ਦਿੱਤੀ। ਉਨ੍ਹਾਂ ਕਿਹਾ ਕਿ ਸੋਮਵਾਰ ਰਾਤ 11.30 ਵਜੇ ਤੋਂ ਪਹਿਲਾਂ ਸ਼ਟਰ ਡਾਊਨ ਅਤੇ ਲਾਈਟਾਂ ਬੰਦ ਕਰਵਾ ਕੇ ਘਰ ਚਲੇ ਗਏ ਸਨ।

ਰੈਸਟੋਰੈਂਟ ਦੇ ਕੁਝ ਕਰਮਚਾਰੀ ਬਾਹਰੋਂ ਕੁਰਸੀਆਂ ਚੁੱਕ ਕੇ ਸਮੇਟ ਰਹੇ ਸਨ, ਜਦਕਿ ਰਾਹੁਲ ਨਾਂ ਦਾ ਕਰਮਚਾਰੀ ਹਿਸਾਬ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਇਕ ਏ. ਐੱਸ. ਆਈ. ਆਇਆ, ਜਿਸ ਨੇ ਦੋਸ਼ ਲਾਏ ਕਿ ਰਾਤ ਨੂੰ ਰੈਸਟੋਰੈਂਟ ਕਿਉਂ ਖੋਲ੍ਹਿਆ ਹੈ। ਰਾਜੀਵ ਨੇ ਕਿਹਾ ਕਿ ਅੰਦਰ ਨਾ ਤਾਂ ਕਸਟਮਰ ਸੀ ਅਤੇ ਨਾ ਹੀ ਕੋਈ ਬਾਹਰ ਬੈਠ ਕੇ ਖਾਣਾ ਖਾ ਰਿਹਾ ਸੀ। ਏ. ਐੱਸ. ਆਈ. ਨੇ ਰਾਹੁਲ ਨੂੰ ਧੌਣ ਤੋਂ ਫੜਿਆ ਅਤੇ ਬਾਹਰ ਵੱਲ ਧੱਕਾ ਮਾਰਿਆ। ਇਸੇ ਦੌਰਾਨ ਏ. ਐੱਸ. ਆਈ. ਨੇ ਉਸ ਨੂੰ ਥੱਪੜ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ਼ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸ ਸਮੇਂ ਪੀ. ਪੀ. ਆਰ. ਮਾਰਕੀਟ ਵਿਚ ਹੋਰ ਰੈਸਟੋਰੈਂਟ ਖੁੱਲ੍ਹੇ ਹੋਏ ਸਨ, ਜਿਨ੍ਹਾਂ ਦੀਆਂ ਲਾਈਟਾਂ ਵੀ ਆਨ ਸਨ ਅਤੇ ਅੰਦਰ ਅਤੇ ਗੱਡੀਆਂ ਵਿਚ ਖਾਣਾ ਵੀ ਪਰੋਸਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਖਾਣਾ ਨਾ ਦੇਣ ’ਤੇ ਰੰਜਿਸ਼ ਵਿਚ ਉਨ੍ਹਾਂ ਨਾਲ ਅਜਿਹਾ ਵਾਪਰਿਆ।

ਰਾਜੀਵ ਨੇ ਕਿਹਾ ਕਿ ਪੁਲਸ ਵੱਲੋਂ ਰਾਹੁਲ ਖ਼ਿਲਾਫ਼ ਕੋਈ ਕਾਰਵਾਈ ਤਾਂ ਨਹੀਂ ਕੀਤੀ ਗਈ ਪਰ ਇਸ ਮੁੱਦੇ ਬਾਰੇ ਉਨ੍ਹਾਂ ਪੀ. ਪੀ. ਆਰ. ਮਾਰਕੀਟ ਦੇ ਪ੍ਰਧਾਨ ਨੂੰ ਦੱਸ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀ ਉਨ੍ਹਾਂ ਅਤੇ ਹੋਰਨਾਂ ਰੈਸਟੋਰੈਂਟਾਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਚੈੱਕ ਕਰ ਸਕਦੇ ਹਨ, ਜਿਸ ਨਾਲ ਸਾਫ ਹੋ ਜਾਵੇਗਾ ਕਿ ਏ. ਐੱਸ.ਆਈ. ਨੇ ਰੰਜਿਸ਼ ਤਹਿਤ ਉਨ੍ਹਾਂ ਦੇ ਕਰਮਚਾਰੀ ਨੂੰ ਧੱਕੇ ਅਤੇ ਥੱਪੜ ਮਾਰੇ ਹਨ।

Vinkmag ad
Share Our Daily Posts

News Desk

Read Previous

ਪੰਜਾਬ ‘ਚ ਇਸ ਬੀਮਾਰੀ ਦਾ ਵੱਧ ਸਕਦੈ ਪ੍ਰਕੋਪ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਈਆਂ ਸਖ਼ਤ ਹਦਾਇਤਾਂ

Read Next

ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਦੋ ਵਿਅਕਤੀ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਕਾਬੂ