Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 9, 2026

ਰੱਖੜੀ ਬੰਨ੍ਹਵਾਉਣ ਆ ਰਹੇ ਵੀਰੇ ਦੀ ਉਡੀਕ ਕਰਦੀਆਂ ਰਹਿ ਗਈਆਂ ਭੈਣਾਂ, ਮੌਤ ਦੀ ਖ਼ਬਰ ਨੇ ਚੀਰ ਦਿੱਤਾ ਕਾਲਜਾ

ਗੁਰਾਇਆ – ਭੈਣ-ਭਰਾਵਾਂ ਦੇ ਪਵਿੱਤਰ ਤਿਉਹਾਰ ਰੱਖੜੀ ਮੌਕੇ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਭੈਣਾਂ ਆਪਣੇ ਵੀਰੇ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਲਈ ਦੂਰ-ਦੁਰਾਡੇ ਤੋਂ ਆਉਂਦੀਆਂ ਹਨ ਜਾਂ ਵੀਰੇ ਆਪਣੀ ਭੈਣਾਂ ਕੋਲ ਰੱਖੜੀ ਬੰਨ੍ਹਵਾਉਣ ਲਈ ਪਹੁੰਚਦੇ ਹਨ। ਪਰ ਕੀ ਪਤਾ ਸੀ ਕਿ ਇਕ ਭਰਾ ਜਿਹੜਾ ਆਪਣੀ ਭੈਣ ਕੋਲ ਰੱਖੜੀ ਬੰਨ੍ਹਵਾਉਣ ਲਈ ਜਾ ਰਿਹਾ ਸੀ, ਰੱਖੜੀ ਤੋਂ ਪਹਿਲਾਂ ਹੀ ਉਹ ਉਨ੍ਹਾਂ ਤੋਂ ਸਦਾ ਲਈ ਵਿਛੜ ਜਾਵੇਗਾ।

ਅਜਿਹਾ ਹੀ ਇਕ ਦੁਖਦ ਮਾਮਲਾ ਸਾਹਮਣੇ ਆਇਆ ਹੈ ਰੁੜਕਾ ਕਲਾਂ ਦਾ, ਜਿੱਥੇ ਇਕ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂਨਗਰ ਨਿਵਾਸੀਆਂ ਨੇ ਦੱਸਿਆ 22 ਸਾਲਾ ਗੌਰਵ ਰੌਲੀ ਪੁੱਤਰ ਯੋਗੇਸ਼ ਰੌਲੀ ਦਾ ਐਕਸੀਡੈਂਟ ਹੋਣ ਨਾਲ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ। ਗੌਰਵ ਦੇ ਪਿਤਾ ਯੋਗੇਸ਼ ਤੇ ਉਸ ਦੇ ਭਰਾ ਨੇ ਦੱਸਿਆ ਗੌਰਵ ਹਿਮਾਚਲ ’ਚ ਮਾਤਾ ਚਿੰਤਪੂਰਨੀ ਦੇ ਮੇਲਿਆਂ ’ਚ ਦੁਕਾਨ ਲਾ ਕੇ ਰੱਖੜੀ ਮੌਕੇ ਆਪਣੀਆਂ 2 ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਲਈ 3 ਮਹੀਨੇ ਬਾਅਦ ਵਾਪਸ ਆਪਣੇ ਪਿੰਡ ਰੱਖੜੀ ਬਣਾਉਣ ਲਈ ਆਇਆ ਸੀ, ਜਿਸ ਦਾ ਐਕਸੀਡੈਂਟ ਹੋ ਗਿਆ।

ਦੱਸਿਆ ਕਿ ਮੋਟਰਸਾਈਕਲ ਤੇਜ਼ ਰਫਤਾਰ ਹੋਣ ਕਾਰਨ ਮੋਟਰਸਾਈਕਲ ਸਲਿੱਪ ਹੋ ਕੇ ਕੰਧ ’ਚ ਜਾ ਟਕਰਾਇਆ, ਜਿਸ ਨਾਲ ਉਹ ਹੇਠਾਂ ਡਿੱਗ ਗਿਆ ਤੇ ਉਸ ਦੇ ਕਾਫੀ ਸੱਟਾਂ ਲੱਗ ਗਈਆਂ। ਸੱਟਾਂ ਲੱਗਣ ਤੋਂ ਬਾਅਦ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਲੈ ਗਏ ਤੇ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰਨ ਲਈ ਕਹਿ ਦਿੱਤਾ। ਪੀ. ਜੀ. ਆਈ. ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਮ੍ਰਿਤਕ ਗੌਰਵ ਦੋ ਜੌੜੇ ਭੈਣ-ਭਰਾ ਸਨ, ਜਦਕਿ ਇਕ ਛੋਟਾ ਭਰਾ ਤੇ ਇਕ ਵੱਡੀ ਭੈਣ ਹੈ, ਜਿਸ ਦੀ ਜੌੜੀ ਭੈਣ ਇਕ ਦਿਨ ਪਹਿਲਾਂ ਹੀ ਮਾਤਾ ਚਿੰਤਪੂਰਨੀ ਤੋਂ ਜਦ ਵਾਪਸ ਆ ਰਹੀ ਸੀ ਤਾਂ ਉਸ ਦੇ ਰੱਖੜੀ ਬੰਨ੍ਹ ਕੇ ਆਈ ਸੀ।

ਉਸ ਨੇ ਕਿਹਾ ਸੀ ਕਿ ਉਹ ਆਪਣੀ ਦੂਜੀ ਭੈਣ ਕੋਲ ਰੱਖੜੀ ਬੰਨ੍ਹਵਾਉਣ ਲਈ ਪਿੰਡ ਆਵੇਗਾ। ਪਰ ਕੀ ਪਤਾ ਸੀ ਕੀ ਇਹ ਭਾਣਾ ਵਾਪਰ ਜਾਣਾ ਹੈ। ਇਸ ਮੌਤ ਕਾਰਨ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ ਤੇ ਇਸ ਦੁੱਖ ਦੀ ਘੜੀ ’ਚ ਪੂਰਾ ਨਗਰ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ। ਮ੍ਰਿਤਕ ਗੌਰਵ ਦਾ ਅੱਜ ਗਮਗੀਨ ਮਾਹੌਲ ’ਚ ਪਿੰਡ ਦੇ ਸ਼ਮਸ਼ਾਨਘਾਟ ’ਚ ਸਸਕਾਰ ਕਰ ਦਿੱਤਾ ਗਿਆ।

Vinkmag ad
Share Our Daily Posts

News Desk

Read Previous

ਮਾਂ ਨੂੰ ਆਖਰੀ ਸੈਲਫੀ ਭੇਜ ਗੱਡੀ ਸਣੇ ਭਾਖੜਾ ਨਹਿਰ ‘ਚ ਜਾ ਡੁੱਬਾ ਇਕਲੌਤਾ ਪੁੱਤ, ਲਾਸ਼ ਦੇਖ ਨਿਕਲੀਆਂ ਧਾਹਾਂ

Read Next

ਪੰਜਾਬ ‘ਚ ਦਿਨ-ਦਿਹਾੜੇ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ