Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 17, 2026

ਫ਼ਰਜ਼ੀ ਏਜੰਟ ਬਣੇ ਪਿਓ-ਧੀ ਦਾ ਕਾਰਾ, ਨੌਜਵਾਨ ਨੂੰ ਬਿਨਾਂ ਵੀਜ਼ੇ ਦੇ ਭੇਜ ਦਿੱਤਾ ਮਲੇਸ਼ੀਆ, ਕੱਟਣੀ ਪਈ ਜੇਲ੍ਹ

ਜਲੰਧਰ – ਮੁਹੱਲਾ ਕੋਟ ਕਿਸ਼ਨ ਚੰਦ ਦੇ ਰਹਿਣ ਵਾਲੇ ਫਰਜ਼ੀ ਏਜੰਟ ਪਿਓ-ਧੀ ਕਾਰਨ ਇਕ ਨੌਜਵਾਨ ਨੂੰ ਤਿੰਨ ਮਹੀਨੇ ਤੱਕ ਮਲੇਸ਼ੀਆ ਦੀ ਜੇਲ੍ਹ ਵਿਚ ਰਹਿਣਾ ਪਿਆ ਹੈ। ਦੋਸ਼ੀਆਂ ਨੇ ਨੌਜਵਾਨ ਨੂੰ ਬਿਨਾਂ ਵੀਜ਼ਾ ਦੇ ਥਾਈਲੈਂਡ ਤੋਂ ਮਲੇਸ਼ੀਆ ਭੇਜ ਦਿੱਤਾ ਸੀ, ਜਿਥੇ ਉਸ ਨੂੰ ਪੁਲਸ ਨੇ ਫੜ ਲਿਆ। ਬਰੀ ਹੋਣ ਤੋਂ ਬਾਅਦ ਪੀੜਤ ਦਾ ਰਿਸ਼ਤੇਦਾਰੀ ਵਿਚ ਭਰਾ ਲੱਗਦਾ ਨੌਜਵਾਨ ਉਸ ਨੂੰ ਲੈ ਕੇ ਭਾਰਤ ਵਾਪਸ ਪਹੁੰਚਿਆ। ਥਾਣਾ ਨੰ. 8 ਵਿਚ ਫਰਜ਼ੀ ਏਜੰਟ ਸ਼ਿਵ ਕੁਮਾਰ ਵਾਸੀ ਮੁਹੱਲਾ ਕੋਟ ਕਿਸ਼ਨ ਚੰਦ ਅਤੇ ਉਸ ਦੀ ਧੀ ਜਯੋਤੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਹਰਭਜਨ ਸਿੰਘ ਸੰਧੂ ਪੁੱਤਰ ਅਮਰ ਚੰਦ ਵਾਸੀ ਨਿਊ ਸੰਤੋਖਪੁਰਾ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਵਿਕਾਸ ਨੂੰ ਮਲੇਸ਼ੀਆ ‘ਚ ਵਰਕ ਪਰਮਿਟ ’ਤੇ ਭੇਜਣ ਲਈ ਏਜੰਟ ਸ਼ਿਵ ਕੁਮਾਰ ਨਾਲ ਗੱਲ ਕੀਤੀ ਸੀ। ਸ਼ਿਵ ਕੁਮਾਰ ਨੇ ਮਲੇਸ਼ੀਆ ਵਰਕ ਪਰਮਿਟ ’ਤੇ ਭੇਜਣ ਲਈ ਉਨ੍ਹਾਂ ਤੋਂ ਇਕ ਲੱਖ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਉਨ੍ਹਾਂ ਅਪ੍ਰੈਲ 2023 ਨੂੰ ਇਕ ਲੱਖ ਰੁਪਏ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਏਜੰਟਾਂ ਨੂੰ ਦੇ ਦਿੱਤੇ।

22 ਅਪ੍ਰੈਲ 2023 ਨੂੰ ਵਿਕਾਸ ਨੂੰ ਉਹ ਥਾਈਲੈਂਡ ਲੈ ਗਏ। ਥਾਈਲੈਂਡ ਲਿਜਾ ਕੇ ਉਨ੍ਹਾਂ ਵਿਕਾਸ ਨੂੰ ਇਕ ਕਮਰੇ ‘ਚ ਬੰਦ ਕਰ ਦਿੱਤਾ ਅਤੇ ਉਸ ਨਾਲ ਕੁੱਟਮਾਰ ਕਰਨ ਲੱਗੇ। ਵਿਕਾਸ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਉਸ ਨੂੰ ਮਲੇਸ਼ੀਆ ਭੇਜਣ ਦੀ ਗੱਲ ਕਹੀ ਤਾਂ ਉਨ੍ਹਾਂ ਨੇ 74,000 ਰੁਪਏ ਹੋਰ ਮੰਗੇ। ਵਿਕਾਸ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਹੋਣੀ ਵੀ ਬੰਦ ਹੋ ਗਈ।

ਹਰਭਜਨ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ 74,000 ਰੁਪਏ ਉਨ੍ਹਾਂ ਦੇ ਦੱਸੇ ਹੋਏ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਉਸ ਤੋਂ ਬਾਅਦ ਜਾ ਕੇ ਉਹ ਵਿਕਾਸ ਨੂੰ ਮਲੇਸ਼ੀਆ ਲੈ ਗਏ, ਜਿਥੇ ਉਸ ਨੂੰ ਪੁਲਸ ਨੇ ਫੜ ਲਿਆ। ਫਿਰ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਕਾਸ ਨੂੰ ਬਿਨਾਂ ਵੀਜ਼ਾ ਦੇ ਹੀ ਉਕਤ ਦੋਸ਼ੀਆਂ ਨੇ ਮਲੇਸ਼ੀਆ ਭੇਜ ਦਿੱਤਾ ਸੀ। 16 ਦਸੰਬਰ 2023 ਨੂੰ ਹਰਭਜਨ ਸਿੰਘ ਨੇ ਆਪਣੇ ਭਾਣਜੇ ਵਿਕਰਮਜੀਤ ਸਿੰਘ ਨੂੰ ਮਲੇਸ਼ੀਆ ਭੇਜਿਆ, ਜਿਥੇ ਜਾ ਕੇ ਪਤਾ ਲੱਗਾ ਕਿ ਵਿਕਾਸ 18 ਜਨਵਰੀ 2024 ਨੂੰ ਬਰੀ ਹੋ ਗਿਆ ਹੈ। ਇੰਨਾ ਸਮਾਂ ਵਿਕਰਮਜੀਤ ਸਿੰਘ ਵੀ ਉਥੇ ਹੀ ਰਿਹਾ ਅਤੇ ਜਦੋਂ ਉਹ ਬਰੀ ਹੋਇਆ ਤਾਂ ਵਿਕਰਮਜੀਤ ਸਿੰਘ ਅਤੇ ਵਿਕਾਸ ਵਾਪਸ ਭਾਰਤ ਪਰਤੇ।

ਵਾਪਸ ਆ ਕੇ ਜਦੋਂ ਉਨ੍ਹਾਂ ਏਜੰਟਾਂ ਤੋਂ ਆਪਣੇ ਪੈਸੇ ਮੰਗੇ ਤਾਂ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਅਤੇ ਉਲਟਾ ਧਮਕੀਆਂ ਦੇਣ ਲੱਗੇ। ਇਸ ਸਬੰਧੀ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੀ ਜਾਂਚ ਤੋਂ ਬਾਅਦ ਥਾਣਾ ਨੰ. 8 ਵਿਚ ਪਿਓ-ਧੀ ਸ਼ਿਵ ਕੁਮਾਰ ਅਤੇ ਜਯੋਤੀ ਨੂੰ ਨਾਮਜ਼ਦ ਕਰ ਲਿਆ ਗਿਆ। ਫਿਲਹਾਲ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

Vinkmag ad
Share Our Daily Posts

News Desk

Read Previous

ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- ”ਕੋਈ ਗੱਲ ਨਹੀਂ…”

Read Next

ਪੰਜਾਬੀ ਨੌਜਵਾਨ ਦੀ ਕੈਨੇਡਾ ”ਚ ਮੌਤ! ਰੋਜ਼ੀ-ਰੋਟੀ ਕਮਾਉਣ ਜਾਂਦੇ ਨਾਲ ਵਾਪਰ ਗਿਆ ਭਾਣਾ