Breaking News :

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਜਲੰਧਰ ਦੇ ਸਰਦਾਰ ਮਨਮੋਹਨ ਸਿੰਘ ਮਰਵਾਹਾ ਐਡਵੋਕੇਟ ਨੇ ਨੈਸ਼ਨਲ ਮਾਸਟਰਜ਼ ਐਥਲੈਟਿਕਸ ਵਿੱਚ ਲਹਿਰਾਇਆ ਪਰਚਮ, 2 ਮੈਡਲ ਜਿੱਤ ਕੇ ਬਣੇ ਮਾਣ

ਐਮਐਸਪੀ ਅਤੇ ਕਰਜ਼ਾ ਮੁਕਤੀ ਦੀ ਮੰਗ ਨੂੰ ਲੈ ਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਾਗਰੂਕਤਾ ਯਾਤਰਾ, ਭੋਗਪੁਰ ਵਿੱਚ ਮਹਾਪੰਚਾਇਤ

May 2, 2026

ਦੁਨੀਆ ਭਰ ”ਚ ਰਿਲੀਜ਼ ਹੋਈ ਫਿਲਮ ”ਬੀਬੀ ਰਜਨੀ”

ਜਲੰਧਰ- ਪੰਜਾਬੀ ਫ਼ਿਲਮ ‘ਬੀਬੀ ਰਜਨੀ’ ਅੱਜ ਦੁਨੀਆ ਭਰ ‘ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ‘ਚ ਰੂਪੀ ਗਿੱਲ, ਜੱਸ ਬਾਜਵਾ, ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜਰਨੈਲ ਸਿੰਘ, ਬੀ. ਐੱਨ. ਸ਼ਰਮਾ ਤੇ ਸੀਮਾ ਕੌਸ਼ਲ ਸਮੇਤ ਕਈ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫ਼ਿਲਮ ਨੂੰ ਅਮਰ ਹੁੰਦਲ ਨੇ ਡਾਇਰੈਕਟ ਕੀਤਾ ਹੈ, ਜੋ ਪਿੰਕੀ ਧਾਲੀਵਾਲ ਤੇ ਨਿਤਿਨ ਤਲਵਾਰ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਫ਼ਿਲਮ ਸਬੰਧੀ ਰੂਪੀ ਗਿੱਲ, ਜੱਸ ਬਾਜਵਾ ਤੇ ਜਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ, ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਸਵਾਲ- ‘ਬੀਬੀ ਰਜਨੀ’ ਦਾ ਕਿਰਦਾਰ ਨਿਭਾਉਣ ਲਈ ਖ਼ੁਦ ‘ਤੇ ਕਿੰਨਾ ਭਰੋਸਾ ਸੀ?

ਰੂਪੀ ਗਿੱਲ– ਮੈਨੂੰ ਖ਼ੁਦ ‘ਤੇ ਬਿਲਕੁਲ ਭਰੋਸਾ ਨਹੀਂ ਸੀ। ਉਂਝ ਵੀ ਕੋਈ ਵੀ ਕਿਰਦਾਰ ਹੋਵੇ, ਉਸ ਨੂੰ ਨਿਭਾਉਣ ਲਈ ਮੈਂ ਪਹਿਲਾਂ ਆਤਮ ਵਿਸ਼ਵਾਸ ’ਚ ਨਹੀਂ ਹੁੰਦੀ। ਇਕ ਇਨਸਾਨ ਵਜੋਂ ਵੀ ਮੈਂ ਇੰਨੀ ਆਤਮ ਵਿਸ਼ਵਾਸ ’ਚ ਨਹੀਂ ਰਹਿੰਦੀ ਪਰ ਜਿਹੜੀ ਟੀਮ ਨੇ ਮੈਨੂੰ ਇਸ ਫ਼ਿਲਮ ਲਈ ਫੋਨ ਕੀਤਾ ਸੀ, ਉਸ ‘ਤੇ ਮੈਨੂੰ ਪੂਰਾ ਭਰੋਸਾ ਸੀ।

ਸਵਾਲ- ਇਤਿਹਾਸਕ ਫ਼ਿਲਮਾਂ ਦੇ ਦੌਰ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਜੱਸ ਬਾਜਵਾ–ਪਿਛਲੀਆਂ ਕੁਝ ਇਤਿਹਾਸਕ ਫ਼ਿਲਮਾਂ ਨਹੀਂ ਚੱਲੀਆਂ ਕਿਉਂਕਿ ਲੋਕਾਂ ਨੂੰ ਉਮੀਦਾਂ ਬਹੁਤ ਹੁੰਦੀਆਂ ਹਨ। ਸਾਡੇ ਇਤਿਹਾਸ ‘ਤੇ ਫ਼ਿਲਮ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ, ਜਿਹੜੇ ਨਹੀਂ ਵੀ ਤੁਰ-ਫਿਰ ਸਕਦੇ, ਉਨ੍ਹਾਂ ਨੂੰ ਵੀ ਉਹ ਸਿਨੇਮਾਘਰਾਂ ‘ਚ ਲੈ ਕੇ ਜਾਂਦੇ ਹਨ ਕਿ ਕੁਝ ਇਨ੍ਹਾਂ ਦੇ ਮਤਲਬ ਦਾ ਆਇਆ ਤੇ ਉਨ੍ਹਾਂ ਦੇ ਦਿਲ ਨੂੰ ਵੀ ਇਸ ਚੀਜ਼ ਨੂੰ ਦੇਖ ਕੇ ਖ਼ੁਸ਼ੀ ਹੋਵੇਗੀ। ਇਤਿਹਾਸ ਨੂੰ ਦਿਖਾਉਣਾ ਆਪਣੇ ਆਪ ‘ਚ ਸੁਈ ‘ਚ ਨੱਕੇ ਵਾਲਾ ਕੰਮ ਹੁੰਦਾ ਹੈ।

ਸਵਾਲ-ਬਾਕੀ ਫ਼ਿਲਮਾਂ ਨਾਲੋਂ ‘ਬੀਬੀ ਰਜਨੀ’ ਕਿਵੇਂ ਵੱਖ ਹੈ?

ਜੱਸ- ਮੈਂ ਫ਼ਿਲਮ ਦਾ ਫਰਸਟ ਕੱਟ ਦੇਖਿਆ ਹੈ ਤੇ ਮੈਂ ਇਹ ਦਾਅਵੇ ਨਾਲ ਗੱਲ ਕਹਿ ਸਕਦਾ ਹਾਂ ਕਿ ‘ਬੀਬੀ ਰਜਨੀ’ ਦੇਖ ਕੇ ਦਰਸ਼ਕ ਮਾਣ ਮਹਿਸੂਸ ਕਰਨਗੇ। ਅੱਜ ਪੰਜਾਬੀ ਸਿਨੇਮਾ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਪਹੁੰਚ ਚੁੱਕਿਆ ਹੈ। ਮੈਨੂੰ ਲੱਗਦਾ ਹੈ ਕਿ ਟੈਕਨੀਕਲ ਪੱਖੋਂ ‘ਬੀਬੀ ਰਜਨੀ’ ਪੰਜਾਬੀ ਸਿਨੇਮਾ ਦੀ ਬੈਸਟ ਫ਼ਿਲਮ ਹੋਣ ਵਾਲੀ ਹੈ।

ਸਵਾਲ- ਕਲਾਕਾਰਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ?

ਜਰਨੈਲ ਸਿੰਘ- ਕਲਾਕਾਰ ਪਾਣੀ ਵਾਂਗ ਹੁੰਦਾ ਹੈ, ਕਿਸੇ ਨੇ ਜੱਗ ‘ਚ ਪਾ ਲੈਣਾ, ਕਿਸੇ ਨੇ ਗਲਾਸ ‘ਚ ਤਾਂ ਕਿਸੇ ਨੇ ਕੌਲੀ ‘ਚ। ਉਸ ਨੂੰ ਜਿਸ ਤਰ੍ਹਾਂ ਦਾ ਚਾਹੋਗੇ, ਉਸ ਨੇ ਉਸੇ ਤਰ੍ਹਾਂ ਦਾ ਹੋ ਜਾਣਾ ਹੈ। ‘ਬੀਬੀ ਰਜਨੀ’ ਫ਼ਿਲਮ ‘ਚ ਕਿਸੇ ਨੂੰ ਸਿਫਾਰਿਸ਼ ਦੇ ਤੌਰ ‘ਤੇ ਨਹੀਂ ਲਿਆ ਗਿਆ, ਜਿਹੜਾ ਕਿਰਦਾਰ ਜਿੱਥੇ ਫਿੱਟ ਹੁੰਦਾ ਸੀ, ਉਹ ਉਸ ਨੂੰ ਦੇ ਦਿੱਤਾ ਗਿਆ। ਨਾਲ ਹੀ ਕਲਾਕਾਰ ਉਹ ਮੂਰਤੀ ਹੈ, ਜਿਹੜੀ ਮਰਦੇ ਦਮ ਤਕ ਤਰਾਸ਼ੀ ਜਾਂਦੀ ਹੈ।

ਸਵਾਲ- ਇੰਡਸਟਰੀ ‘ਚ ਕਿਵੇਂ ਦਾ ਮਾਹੌਲ ਰਹਿੰਦਾ ਹੈ?

ਰੂਪੀ- ਜਿਥੇ ਨੈਗੇਟੀਵਿਟੀ ਹੈ, ਉਥੇ ਪਾਜ਼ੇਟੀਵਿਟੀ ਵੀ ਹੁੰਦੀ ਹੈ। ਵੱਖ-ਵੱਖ ਤਰ੍ਹਾਂ ਦੇ ਲੋਕ ਹਨ। ਸਾਰਿਆਂ ਦਾ ਅਲੱਗ ਸੁਭਾਅ ਹੁੰਦਾ ਹੈ। ਸਾਰਿਆਂ ਦੇ ਕਰਮ ਵੱਖਰੇ ਹਨ, ਤਜਰਬੇ ਵੱਖਰੇ ਹਨ ਪਰ ਇੰਡਸਟਰੀ ‘ਚ ਜਿੰਨੇ ਵੀ ਮੇਰੇ ਸਹਿ-ਕਲਾਕਾਰ ਰਹੇ ਹਨ, ਮੈਂ ਕਿਸੇ ‘ਚ ਵੀ ਹੰਕਾਰ ਨਹੀਂ ਦੇਖਿਆ। ਸਾਰੇ ਕੰਮ ਦੀ ਇੱਜ਼ਤ ਕਰਦੇ ਹਨ ਤੇ ਇਕ-ਦੂਜੇ ਦੀ ਵੀ।

ਸਵਾਲ- ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਮਾਣ-ਸਤਿਕਾਰ ‘ਬੀਬੀ ਰਜਨੀ’ ਨੂੰ ਮਿਲਣਾ ਚਾਹੀਦਾ, ਉਹ ਅਜੇ ਤੱਕ ਨਹੀਂ ਮਿਲਿਆ?

ਜੱਸ- ਦੇਖੋ ਸਿਨੇਮਾ ਇਕ ਮਾਧਿਅਮ ਹੈ, ਜਿਸ ਰਾਹੀਂ ਬਹੁਤ ਵੱਡਾ ਸੁਨੇਹਾ ਦਿੱਤਾ ਜਾ ਸਕਦਾ ਹੈ। ਹੌਲੀ-ਹੌਲੀ ਸਾਡਾ ਇਤਿਹਾਸ ਅੱਖੋਂ-ਪਰੋਖੇ ਹੋ ਰਿਹਾ ਹੈ। ਹੌਲੀ-ਹੌਲੀ ਟੁੱਟਦੇ-ਟੁੱਟਦੇ ਅੱਜ ਇਹ ਦੱਸਣਾ ਪੈ ਰਿਹਾ ਹੈ ਕਿ ‘ਬੀਬੀ ਰਜਨੀ’ ਕੌਣ ਸਨ। ਹੋਣਾ ਇਹ ਚਾਹੀਦਾ ਹੈ ਕਿ ਜਿੱਥੇ ‘ਬੀਬੀ ਰਜਨੀ’ ਦਾ ਨਾਂ ਲਿਆ ਜਾਵੇ, ਉਥੇ ਬਹੁਤ ਹੀ ਇੱਜ਼ਤ-ਮਾਣ ਨਾਲ ਲਿਆ ਜਾਵੇ। ਸ੍ਰੀ ਹਰਿਮੰਦਰ ਸਾਹਿਬ ‘ਚ ਦੁੱਖ ਭੰਜਨੀ ਬੇਰੀ ਉੁਨ੍ਹਾਂ ਦੇ ਨਾਲ ਹੀ ਜੁੜੀ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਉੱਪਰ ਤਾਂ ਸਾਡੇ ਲਈ ਦੁਨੀਆ ‘ਚ ਕੁਝ ਵੀ ਨਹੀਂ ਹੈ।

Vinkmag ad
Share Our Daily Posts

News Desk

Read Previous

ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ! ਬੁਰੀ ਤਰ੍ਹਾਂ ਝੁਲਸੀ ਔਰਤ

Read Next

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Attach’ਹੋਇਆ ਰਿਲੀਜ਼