15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਲੁਧਿਆਣਾ – ਮਹਾਨਗਰ ਦੇ ਪਾਸ਼ ਇਲਾਕੇ ਗੁਰਦੇਵ ਨਗਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਹਿਲਾ ਚੋਰ ਇਕ ਘਰ ’ਚ ਦਾਖਲ ਹੋ ਗਈਆਂ, ਜੋ 2 ਘੰਟੇ ਘਰ ਦੇ ਅੰਦਰ ਹੀ ਰਹੀਆਂ ਅਤੇ ਘਰ ’ਚ ਲੱਗੇ 2 ਏ.ਸੀ. ਅਤੇ ਬਾਥਰੂਮ ’ਚੋਂ ਟੂਟੀਆਂ ਚੋਰੀ ਕਰ ਕੇ ਲੈ ਗਈਆਂ।
ਮਹਿਲਾ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਸਾਮਾਨ ਦਾ ਨੁਕਸਾਨ ਕਰ ਦਿੱਤਾ। ਘਟਨਾ ਸਮੇਂ ਪੂਰਾ ਪਰਿਵਾਰ ਭੋਪਾਲ ’ਚ ਸੀ। ਜਦੋਂ ਪਰਿਵਾਰ ਵਾਪਸ ਆਇਆ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਸ ਨੇ ਚੋਰੀ ਦੀ ਘਟਨਾ ਸਬੰਧੀ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੂੰ ਸੂਚਨਾ ਦਿੱਤੀ।
ਘਰ ਦੇ ਮਾਲਕ ਵਿਕਰਮ ਦੱਤ ਕਪੂਰ ਵਾਸੀ ਗੁਰਦੇਵ ਨਗਰ ਨੇ ਦੱਸਿਆ ਕਿ 24 ਅਗਸਤ ਨੂੰ ਉਹ ਪੂਰੇ ਪਰਿਵਾਰ ਨਾਲ ਕਿਸੇ ਸਮਾਗਮ ਲਈ ਭੋਪਾਲ ਗਿਆ ਸੀ। 28 ਅਗਸਤ ਨੂੰ ਜਦੋਂ ਉਹ ਘਰ ਪਰਤਿਆ ਤਾਂ ਦੇਖਿਆ ਕਿ ਘਰ ਦੇ ਮੁੱਖ ਗੇਟ ਸਮੇਤ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਚੋਰਨੀਆਂ ਦੀ ਇਹ ਵਾਰਦਾਤ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ।
ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਮੇਜ਼ ਸਿੰਘ ਨੇ ਦੱਸਿਆ ਕਿ ਚੋਰੀ ਨੂੰ ਅੰਜਾਮ ਦੇਣ ਵਾਲੀਆਂ ਚਾਰ ਔਰਤਾਂ ਸਨ, ਜੋ ਕਿ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ’ਚ ਕੈਦ ਹੋ ਗਈਆਂ ਹਨ। ਪੁਲਸ ਨੇ ਅਣਪਛਾਤੀਆਂ ਔਰਤਾਂ ਖਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।
