Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 25, 2026

ਜਲੰਧਰ ਵਿੱਚ ਵੱਡੀ ਕਾਰਵਾਈ ਹੋਣ ਵਾਲੀ ਹੈ! ਸੂਚੀ ਤਿਆਰ ਕੀਤੀ ਜਾ ਰਹੀ ਹੈ, ਕਿਰਪਾ ਕਰਕੇ ਧਿਆਨ ਦਿਓ…

ਜਲੰਧਰ : (ਕੰਵਲਜੀਤ ਸਿੰਘ ਮੱਕੜ)- ਜਲੰਧਰ ਵਿੱਚ ਗੈਰਕਾਨੂੰਨੀ ਨਿਰਮਾਣ ਅਤੇ ਨਾਜਾਇਜ਼ ਕਾਲੋਨੀਆਂ ਖਿਲਾਫ ਵਿਜੀਲੈਂਸ ਟੀਮ ਵੱਲੋਂ ਕਾਰਵਾਈ ਹੋਰ ਤੇਜ਼ ਕਰ ਦਿੱਤੀ ਗਈ ਹੈ। ਹਾਲ ਹੀ ਵਿੱਚ ਏ.ਟੀ.ਪੀ. ਸੁਖਦੇਵ ਵਸ਼ਿਸ਼ਠ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਨੇ ਉਹਨਾਂ ਇਲਾਕਿਆਂ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿੱਥੇ ਗੈਰਕਾਨੂੰਨੀ ਇਮਾਰਤਾਂ ਅਤੇ ਕਾਲੋਨੀਆਂ ’ਤੇ ਕਾਰਵਾਈ ਹੋਈ ਸੀ ਜਾਂ ਸਿਰਫ ਨੋਟਿਸ ਜਾਰੀ ਕਰਕੇ ਮੁੜ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ ਸੀ।

ਵਿਜੀਲੈਂਸ ਦੀ ਇੱਕ ਟੀਮ ਸ਼ਨੀਵਾਰ ਨੂੰ ਬਸਤੀ ਸ਼ੇਖ ਵਿਖੇ ਸਮਸ਼ਾਨਘਾਟ ਦੇ ਕੋਲ ਬਣੀ ਨਾਜਾਇਜ਼ ਕਾਲੋਨੀ ਵਿੱਚ ਪਹੁੰਚੀ ਅਤੇ ਇੱਥੇ ਗੰਭੀਰ ਜਾਂਚ ਕੀਤੀ ਗਈ। ਇਸ ਦੌਰਾਨ ਸੀਲ ਕੀਤੀਆਂ ਕੋਠੀਆਂ ਅਤੇ ਤਿਆਰ ਹੋ ਚੁੱਕੀਆਂ ਗੈਰਕਾਨੂੰਨੀ ਇਮਾਰਤਾਂ ਦੀ ਜਾਂਚ ਕੀਤੀ ਗਈ। ਵਿਜੀਲੈਂਸ ਨੇ ਇਨ੍ਹਾਂ ਘਰਾਂ ਦੇ ਨਿਰਮਾਤਾਵਾਂ ਦੀ ਲਿਸਟ ਤਿਆਰ ਕੀਤੀ ਅਤੇ ਉਹਨਾਂ ਡੀਲਰਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਿਨ੍ਹਾਂ ਵੱਲੋਂ ਇਹ ਕੋਠੀਆਂ ਬਣਵਾਈਆਂ ਗਈਆਂ।

ਇਸ ਦੇ ਨਾਲ ਨਾਲ, ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਨਿਰਮਾਣ ਕਿਸ ਦੀ ਸ਼ਹ ‘ਤੇ ਅਤੇ ਕਿਵੇਂ ਹੋਏ। ਵਿਜੀਲੈਂਸ ਨੇ ਨਗਰ ਨਿਗਮ ਵੱਲੋਂ ਤੋੜੀਆਂ ਤਿੰਨ ਨਾਜਾਇਜ਼ ਦੁਕਾਨਾਂ ਦੀ ਵੀ ਜਾਂਚ ਕੀਤੀ, ਜੋ ਕਿ ਇੱਕ ਪੇਂਟ ਫੈਕਟਰੀ ਦੇ ਮਾਲਕ ਦੀਆਂ ਸਨ। ਇਨ੍ਹਾਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਢਾਹੁਣ ਤੋਂ ਬਾਅਦ ਮੁੜ ਨਿਰਮਾਣ ਹੋਣ ਦੀ ਸ਼ਿਕਾਇਤ ਸੀ। ਹੁਣ ਵਿਜੀਲੈਂਸ ਇਹ ਪਤਾ ਲਾ ਰਹੀ ਹੈ ਕਿ ਇਹ ਦੁਬਾਰਾ ਨਿਰਮਾਣ ਕਿਸ ਦੇ ਇਸ਼ਾਰੇ ‘ਤੇ ਹੋਇਆ।

ਇਸ ਜਾਂਚ ਤੋਂ ਇਹ ਸਾਫ ਹੋ ਗਿਆ ਹੈ ਕਿ ਹੁਣ ਇਹ ਕਾਲੋਨੀ ਵਿਜੀਲੈਂਸ ਦੀ ਰਡਾਰ ’ਤੇ ਹੈ। ਸੋਤਰਾਂ ਅਨੁਸਾਰ, ਐਤਵਾਰ ਨੂੰ ਵਿਜੀਲੈਂਸ ਦੀ ਇੱਕ ਹੋਰ ਟੀਮ ਲਕ੍ਸ਼ਮੀ ਸਿਨੇਮਾ ਤੋਂ ਮੰਡੀ ਰੋਡ ਵੱਲ ਜਾਣ ਵਾਲੀ ਸੜਕ ਦੇ ਕੋਨੇ ‘ਤੇ ਸਥਿਤ ਇਕ ਇਮਾਰਤ ਦੀ ਜਾਂਚ ਲਈ ਪਹੁੰਚੀ। ਟੀਮ ਤਿੰਨ ਘੰਟੇ ਤੱਕ ਮੌਕੇ ‘ਤੇ ਰਹੀ ਅਤੇ ਇਮਾਰਤ ਦੀ ਪੈਮਾਈਸ਼ ਕੀਤੀ। ਇਹ ਫਾਈਲ ਨਗਰ ਨਿਗਮ ਕੋਲ ਸੀ ਜੋ ਹੁਣ ਵਿਜੀਲੈਂਸ ਦੇ ਕਬਜ਼ੇ ਵਿੱਚ ਹੈ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨੀਂਵੀ ਚੱਕੀ ਅਤੇ ਪੁਰਾਣੀ ਦੇਸ ਡੇਅਰੀ ਆਲੇ ਦੁਆਲੇ ਇਲਾਕਿਆਂ ਵਿੱਚ ਹਾਲ ਹੀ ਵਿੱਚ ਕਈ ਗੈਰਕਾਨੂੰਨੀ ਇਮਾਰਤਾਂ ਬਣੀ ਹਨ, ਜਿਨ੍ਹਾਂ ‘ਤੇ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਵਿਜੀਲੈਂਸ ਨੇ ਹੁਣ ਇਨ੍ਹਾਂ ਖੇਤਰਾਂ ’ਤੇ ਵੀ ਨਜ਼ਰ ਟਿਕਾ ਲਈ ਹੈ।

ਨੋਟਿਸ ਵਾਲੀਆਂ ਅਤੇ ਸੀਲ ਕੀਤੀਆਂ ਇਮਾਰਤਾਂ ਦੀ ਲਿਸਟ ਤਿਆਰ

ਕਿਹਾ ਜਾਂਦਾ ਹੈ ਕਿ ਵਿਜੀਲੈਂਸ ਨੇ ਉਹਨਾਂ ਸਾਰੀਆਂ ਇਮਾਰਤਾਂ ਦੀ ਲਿਸਟ ਤਿਆਰ ਕਰ ਲਈ ਹੈ, ਜਿਨ੍ਹਾਂ ਨੂੰ ਸੁਖਦੇਵ ਵਸ਼ਿਸ਼ਠ ਵੱਲੋਂ ਨੋਟਿਸ ਜਾਰੀ ਕੀਤੇ ਗਏ ਸਨ। ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੋਟਿਸਾਂ ਦੇ ਆਧਾਰ ’ਤੇ ਕੀ ਕਾਰਵਾਈ ਹੋਈ ਅਤੇ ਸੀਲ ਕੀਤੀਆਂ ਇਮਾਰਤਾਂ ਦਾ ਕੀ ਹੋਇਆ। ਸੋਤਰਾਂ ਮੁਤਾਬਕ, ਵਿਜੀਲੈਂਸ ਜਲਦੀ ਹੀ ਸੀਲ ਅਤੇ ਡੀਮੋਲਿਸ਼ ਕੀਤੀਆਂ ਇਮਾਰਤਾਂ ਦੀ ਇੱਕ ਵਿਸਥਾਰਿਤ ਲਿਸਟ ਤਿਆਰ ਕਰ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਜਾਂਚ ਵਿੱਚ ਬਿਲਡਿੰਗ ਵਿਭਾਗ ਦੇ ਹੋਰ ਕਰਮਚਾਰੀ ਅਤੇ ਅਧਿਕਾਰੀ ਵੀ ਫਸ ਸਕਦੇ ਹਨ। ਨਿਯਮਾਂ ਦੀ ਉਲੰਘਣਾ ਅਤੇ ਗੈਰਕਾਨੂੰਨੀ ਨਿਰਮਾਣਾਂ ਨੂੰ ਅਣਡਿੱਠਾ ਕਰਨ ਦੇ ਦੋਸ਼ਾਂ ਦੀ ਗੰਭੀਰ ਜਾਂਚ ਚੱਲ ਰਹੀ ਹੈ।

ਜਲੰਧਰ ਵਿੱਚ ਗੈਰਕਾਨੂੰਨੀ ਇਮਾਰਤਾਂ ਅਤੇ ਨਾਜਾਇਜ਼ ਕਾਲੋਨੀਆਂ ਖਿਲਾਫ ਵਿਜੀਲੈਂਸ ਦੀ ਇਹ ਕਾਰਵਾਈ ਸ਼ਹਿਰ ਵਿੱਚ ਭ੍ਰਿਸ਼ਟਾਚਾਰ ਅਤੇ ਅਨਿਯਮਤਾਵਾਂ ਨੂੰ ਨਕੇਲ ਪਾਉਣ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਜਾਂਚ ਦੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Vinkmag ad
Share Our Daily Posts

News Desk

Read Previous

ਜਾਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਮਿਲੇਗਾ ਸੰਸਦ ਰਤਨ ਐਵਾਰਡ 16 ਸਾਲਾਂ ਬਾਅਦ ਪੰਜਾਬ ਦੇ ਕਿਸੇ ਸੰਸਦ ਮੈਂਬਰ ਨੂੰ ਮਿਲੇਗਾ ਇਹ ਮਾਣ

Read Next

ਗਦਈਪੁਰ ਦੀਆਂ ਆਸ਼ਾ ਰਬੜ ਫੈਕਟਰ ‘ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ ਫਾਇਰ ਬ੍ਰਿਗੇਡ ਨੇ ਤਿੰਨ ਘੰਟਿਆਂ ਦੀ ਕਵਾਇਦ ‘ਚ ਪਾਈ ਅੱਗ ‘ਤੇ ਕਾਬੂ