15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਹੁਸ਼ਿਆਰਪੁਰ : (ਕੰਵਲਜੀਤ ਸਿੰਘ ਮੱਕੜ ਇੰਡੀਆ ਜਾਗ੍ਰਿਤੀ) — ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਤਹਿਤ ਹੋਰ ਇੱਕ ਵੱਡੀ ਕਾਰਵਾਈ ਕਰਦਿਆਂ, ਹਰਿਆਣਾ ਥਾਣੇ ‘ਚ ਤਾਇਨਾਤ ਸਹਾਇਕ ਉਪ-ਇੰਸਪੈਕਟਰ (ਏਐਸਆਈ) ਕੁਲਦੀਪ ਸਿੰਘ ਨੂੰ ₹15,000 ਦੀ ਰੇਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਇਹ ਗ੍ਰਿਫ਼ਤਾਰੀ ਰੋਬਿਨ ਕੁਮਾਰ ਨਾਂ ਦੇ ਸ਼ਿਕਾਇਤਕਰਤਾ ਦੀ ਸ਼ਿਕਾਇਤ ‘ਤੇ ਅਮਲ ਵਿੱਚ ਆਈ, ਜਿਸਨੇ ਦੱਸਿਆ ਕਿ ਉਸ ਖਿਲਾਫ ਚੋਰੀ ਦੇ ਮਾਮਲੇ ਦੀ ਜਾਂਚ ਏਐਸਆਈ ਕੁਲਦੀਪ ਸਿੰਘ ਕੋਲ ਸੀ। ਕੁਲਦੀਪ ਸਿੰਘ ਨੇ ਰੋਬਿਨ ਨੂੰ ਧਮਕੀ ਦਿੱਤੀ ਕਿ ਜੇਕਰ ਉਹ ₹50,000 ਦੀ ਰਕਮ ਨਹੀਂ ਦੇਵੇਗਾ ਤਾਂ ਉਹ ਉਸ ਦੀ ਮਾਂ ਨੂੰ ਝੂਠੇ ਮਾਮਲੇ ‘ਚ ਫਸਾ ਦੇਵੇਗਾ। ਬਾਅਦ ‘ਚ ਇਹ ਰਕਮ ₹30,000 ‘ਤੇ ਤੈਅ ਹੋਈ, ਜਿਸ ‘ਚੋਂ ਪਹਿਲਾਂ ₹10,000 ਅਤੇ ਫਿਰ ₹5,000 ਦੀ ਰਕਮ ਦਿੱਤੀ ਗਈ। ਬਾਕੀ ਦੀ ਰਕਮ ਲੈਂਦੇ ਸਮੇਂ ਵਿਜੀਲੈਂਸ ਬਿਊਰੋ ਨੇ ਏਐਸਆਈ ਨੂੰ ਰੰਗੇ ਹੱਥੀਂ ਫੜ ਲਿਆ।
ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਜਲੰਧਰ ਰੇਂਜ ਦੇ ਵਿਜੀਲੈਂਸ ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
