Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 25, 2026

ਪੰਜਾਬ ‘ਚੋਂ ਯੂਟਿਊਬਰ ਗਿਰਫ਼ਤਾਰ: ਪਾਕਿਸਤਾਨ ਲਈ ਕਰ ਰਿਹਾ ਸੀ ਜਾਸੂਸੀ, ਜ਼ੋਤੀ ਮਲਹੋਤਰਾ ਅਤੇ ਦਾਨਿਸ਼ ਨਾਲ ਸਬੰਧ

ਜਲੰਧਰ: ਕੰਵਲਜੀਤ ਸਿੰਘ ਮੱਕੜ (ਇੰਡੀਆ ਜਾਗ੍ਰਿਤੀ) – ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ ‘ਚ ਸੁਰੱਖਿਆ ਏਜੰਸੀਆਂ ਨੇ ਸਖ਼ਤ ਰਵੱਈਆ ਅਪਣਾਇਆ ਹੈ। ਇਸ ਸੰਦਰਭ ‘ਚ ਰੂਪਨਗਰ ਦੇ ਪਿੰਡ ਮਹਲਾਂ ਦੇ ਰਹਿਣ ਵਾਲੇ ਯੂਟਿਊਬਰ ਜਸਬੀਰ ਸਿੰਘ ਨੂੰ ਮੋਹਾਲੀ ਦੀ ਸਟੇਟ ਸਪੈਸ਼ਲ ਓਪਰੇਸ਼ਨ ਸੈਲ (SSOC) ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਗਿਰਫ਼ਤਾਰ ਕੀਤਾ ਹੈ। ਜਸਬੀਰ ਨੂੰ ਤਿੰਨ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਅਨੁਸਾਰ ਜਸਬੀਰ ਸਿੰਘ “ਜਾਨ ਮਹਲ” ਨਾਂਅ ਦੇ ਯੂਟਿਊਬ ਚੈਨਲ ਨੂੰ ਚਲਾਉਂਦਾ ਹੈ ਜਿਸ ਦੇ 1.1 ਮਿਲੀਅਨ ਸਬਸਕ੍ਰਾਈਬਰ ਹਨ। ਉਹ PIO ਸ਼ਾਕਿਰ ਉਰਫ ਜੱਟ ਰੰਧਾਵਾ, ਯੂਟਿਊਬਰ ਜੋਤੀ ਮਲਹੋਤਰਾ (ਹਿਸਾਰ) ਅਤੇ ਪਾਕਿਸਤਾਨੀ ਨਾਗਰਿਕ ਅਤੇ ਨਿਕਾਲੇ ਗਏ ਉਚ ਚਾਊਂਕੀ ਅਧਿਕਾਰੀ ਐਹਸਾਨ ਉਰਫ ਦਾਨਿਸ਼ ਨਾਲ ਗਹਿਰੇ ਸਬੰਧਾਂ ‘ਚ ਸੀ।

ਪਾਕਿਸਤਾਨ ਰਾਸ਼ਟਰ ਦਿਵਸ ਸਮਾਰੋਹ ‘ਚ ਹੋਇਆ ਸੀ ਸ਼ਾਮਿਲ

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਸਬੀਰ ਸਿੰਘ ਦਾਨਿਸ਼ ਦੀ ਸਿਫ਼ਾਰਸ਼ ‘ਤੇ ਦਿੱਲੀ ਵਿੱਚ ਪਾਕਿਸਤਾਨ ਦੇ ਰਾਸ਼ਟਰ ਦਿਵਸ ਸਮਾਰੋਹ ‘ਚ ਸ਼ਾਮਿਲ ਹੋਇਆ ਸੀ, ਜਿੱਥੇ ਉਸਨੇ ਪਾਕਿਸਤਾਨੀ ਫੌਜੀ ਅਧਿਕਾਰੀਆਂ ਅਤੇ ਵਲੌਗਰਜ਼ ਨਾਲ ਮੁਲਾਕਾਤ ਕੀਤੀ ਸੀ। ਜਸਬੀਰ ਸਾਲ 2020, 2021 ਅਤੇ 2024 ਵਿੱਚ ਤਿੰਨ ਵਾਰ ਪਾਕਿਸਤਾਨ ਵੀ ਗਿਆ। ਉਸਦੇ ਇਲੈਕਟ੍ਰਾਨਿਕ ਜੰਤਰਾਂ ‘ਚੋਂ ਕਈ ਪਾਕਿਸਤਾਨੀ ਨੰਬਰ ਮਿਲੇ ਹਨ, ਜਿਨ੍ਹਾਂ ਦੀ ਫੋਰੈਂਸਿਕ ਜਾਂਚ ਚੱਲ ਰਹੀ ਹੈ।

ਜੋਤੀ ਦੀ ਪੁੱਛਗਿੱਛ ਦੌਰਾਨ ਨਾਮ ਆਇਆ ਸਾਹਮਣੇ

ਹਿਸਾਰ ਦੀ ਜੋਤੀ ਮਲਹੋਤਰਾ ਦੀ ਪੁੱਛਗਿੱਛ ਦੌਰਾਨ ਜਸਬੀਰ ਦਾ ਨਾਮ ਸਾਹਮਣੇ ਆਇਆ। ਦੋਹਾਂ ਨੇ ਤਿੰਨ-ਤਿੰਨ ਵਾਰ ਪਾਕਿਸਤਾਨ ਦੀ ਯਾਤਰਾ ਕੀਤੀ। ਪੁਲਿਸ ਦਾ ਦਾਵਾ ਹੈ ਕਿ ਜਸਬੀਰ ਦੇ ਫੋਨ ‘ਚ ISI ਨਾਲ ਸਬੰਧਿਤ ਅਧਿਕਾਰੀਆਂ ਦੇ ਨੰਬਰ ਮਿਲੇ ਹਨ, ਜੋ ਵੱਖ-ਵੱਖ ਨਾਂਅ ਨਾਲ ਸੇਵ ਕੀਤੇ ਗਏ ਸਨ।

ਤੀਨ ਗੰਭੀਰ ਇਲਜ਼ਾਮ

ਜਸਬੀਰ ਦੇ ਵਕੀਲ ਐਡਵੋਕੇਟ ਮਾਧਵ ਸ਼ੁਕਲਾ ਨੇ ਦੱਸਿਆ ਕਿ ਉਨ੍ਹਾਂ ਦੇ ਮਕਾਊਲ ਨੂੰ ਬੇਬੁਨਿਆਦ ਢੰਗ ਨਾਲ ਫਸਾਇਆ ਗਿਆ ਹੈ। ਪੁਲਿਸ ਦੇ ਮੁਤਾਬਕ, ਉਸ ‘ਤੇ ਤਿੰਨ ਮੁੱਖ ਦੋਸ਼ ਹਨ:

1. ਵਿਦੇਸ਼ੀ ਫੰਡਿੰਗ ਮਿਲਣੀ,

2. ISI ਨਾਲ ਸਬੰਧ ਹੋਣਾ,

3. ਸੰਵੇਦਨਸ਼ੀਲ ਡਾਟਾ ਰੱਖਣਾ।

 

ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਹਮੇਸ਼ਾਂ ਸਹਿਯੋਗੀ ਰਿਹਾ ਹੈ ਤੇ ਹਰ ਸੱਦੇ ‘ਤੇ SSOC ਦੇ ਸਾਹਮਣੇ ਪੇਸ਼ ਹੁੰਦਾ ਸੀ। ਵਕੀਲ ਨੇ ਕਿਹਾ ਕਿ ਬੈਂਕ ਸਟੇਟਮੈਂਟ, ਫ਼ਾਇਨੈਂਸ਼ਲ ਰਿਕਾਰਡ ਅਤੇ ਫੋਨ ਪੁਲਿਸ ਨੂੰ ਦਿੱਤੇ ਜਾ ਚੁੱਕੇ ਹਨ, ਪਰ ਪੁਲਿਸ ਨੇ ਉਨ੍ਹਾਂ ਦੇ ਸਬੂਤਾਂ ਨੂੰ ਨਜ਼ਰਅੰਦਾਜ਼ ਕੀਤਾ।

ਜਸਬੀਰ ਸਿੰਘ ਨੂੰ 7 ਜੂਨ ਨੂੰ ਮੁੜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

Vinkmag ad
Share Our Daily Posts

News Desk

Read Previous

ਪੰਜਾਬ: ਪਿਓ ਨੇ ਅਣਖ ਖ਼ਾਤਰ ਧੀ ਤੇ ਆਸ਼ਿਕ ਦਾ ਕੀਤਾ ਕਤਲ

Read Next

ਜਲੰਧਰ ‘ਚ ਮੁਕਾਬਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰ ਗ੍ਰਿਫ਼ਤਾਰ