Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਫਗਵਾੜਾ ਗੇਟ ਇਲੈਕਟ੍ਰਿਕਲ ਮਾਰਕੀਟ ਦੀ ਚਮਕ ਵਧੇਗੀ, ਨਵੀਆਂ ਮਾਸਕ ਲਾਈਟਾਂ ਤੇ ਢੰਗ ਨਾਲ ਸਫਾਈ ਹੋਵੇਗੀ – ਨਿਤਿਨ ਕੋਹਲੀ ਤੇ ਮੇਅਰ ਨੇ ਦਿੱਤੇ ਭਰੋਸਾ ਇਲੈਕਟ੍ਰਿਕਲ ਡੀਲਰ ਐਸੋਸੀਏਸ਼ਨ ਵਲੋਂ ਮੇਅਰ ਤੇ ਹਲਕਾ ਇੰਚਾਰਜ ਦਾ ਸਨਮਾਨ

ਜਲੰਧਰ : ਕੰਵਲਜੀਤ ਸਿੰਘ ਮੱਕੜ (ਇੰਡੀਆ ਜਾਗ੍ਰਿਤੀ) – ਫਗਵਾੜਾ ਗੇਟ ਇਲੈਕਟ੍ਰਿਕਲ ਡੀਲਰ ਐਸੋਸੀਏਸ਼ਨ ਵੱਲੋਂ ਹੋਈ ਮੀਟਿੰਗ ਵਿੱਚ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਅਤੇ ਮੇਅਰ ਵਿਨੀਤ ਧੀਰ ਨੇ ਹਾਜ਼ਰੀ ਭਰੀ। ਐਸੋਸੀਏਸ਼ਨ ਦੇ ਸੌ ਤੋਂ ਵੱਧ ਮੈਂਬਰਾਂ ਦੀ ਮੌਜੂਦਗੀ ਵਿੱਚ ਪ੍ਰਧਾਨ ਅਮਿਤ ਸਹਿਗਲ ਨੇ ਮਾਰਕੀਟ ਦੀਆਂ ਮੁੱਖ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਮੁੱਖ ਮਸਲੇ ਵਜੋਂ ਉਨ੍ਹਾਂ ਨੇ ਦੱਸਿਆ ਕਿ ਮਾਰਕੀਟ ਵਿੱਚ ਦਿਨੋ-ਦਿਨ ਬਿਜਲੀ ਫਾਲਟ ਦੀ ਸਮੱਸਿਆ ਵਧ ਰਹੀ ਹੈ। ਪੁਰਾਣੀਆਂ ਤਾਰਾਂ ਅਤੇ ਲੋਡ ਦੇ ਅਣੁਕੂਲ ਟ੍ਰਾਂਸਫਾਰਮਰ ਕਾਰਨ ਘੰਟਿਆਂ ਬਿਜਲੀ ਗਾਇਬ ਰਹਿੰਦੀ ਹੈ। ਨਾਲ ਹੀ ਉਨ੍ਹਾਂ ਨੇ ਸੜਕਾਂ ਦੀ ਮਾੜੀ ਹਾਲਤ, ਸਟਰੀਟ ਲਾਈਟਾਂ ਦੇ ਬੰਦ ਹੋਣ, ਅਤੇ ਸਫਾਈ ਸੇਵਾਦਾਰਾਂ ਦੀ ਕਮੀ ਵਰਗੀਆਂ ਗੰਭੀਰ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ।

ਨਿਤਿਨ ਕੋਹਲੀ ਅਤੇ ਮੇਅਰ ਵਿਨੀਤ ਧੀਰ ਨੇ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਮਾਰਕੀਟ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ। ਮੇਅਰ ਨੇ ਕਿਹਾ ਕਿ ਨਵੀਆਂ ਮਾਸਕ ਲਾਈਟਾਂ ਲਗਾਉਣ ਦਾ ਉਦਘਾਟਨ ਵੀ ਜਲਦ ਹੀ ਇਥੋਂ ਤੋਂ ਹੀ ਕੀਤਾ ਜਾਵੇਗਾ।

ਕਨਵੀਨਰ ਸੁਰੇਸ਼ ਗੁਪਤਾ ਨੇ 15 ਸਾਲ ਪਹਿਲਾਂ ਬਣੀ ਸੜਕ ਜੋ ਅਜੇ ਵੀ ਨਵੀਂ ਵਰਗੀ ਹੈ, ਉਸਦੀ ਜਾਣਕਾਰੀ ਦਿੱਤੀ ਅਤੇ ਐਸੋਸੀਏਸ਼ਨ ਵੱਲੋਂ ਚਲਾਏ ਜਾ ਰਹੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਬਾਰੇ ਵੀ ਰੌਸ਼ਨੀ ਪਾਈ।
ਇਸ ਉਪਰੰਤ ਮੇਅਰ ਅਤੇ ਹਲਕਾ ਇੰਚਾਰਜ ਨੇ ਐਸੋਸੀਏਸ਼ਨ ਦੀ ਸਰਾਹਨਾ ਕੀਤੀ ਅਤੇ ਹੋਰ ਵੀ ਚੰਗੇ ਕੰਮ ਕਰਨ ਲਈ ਉਤਸ਼ਾਹਤ ਕੀਤਾ।

ਜਰਨਲ ਸਕੱਤਰ ਟੀ.ਐਸ. ਬੇਦੀ ਨੇ ਸਾਰੇ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ।

ਮੀਟਿੰਗ ਵਿੱਚ ਹਾਜ਼ਰ ਸਨ:
ਪ੍ਰਧਾਨ ਅਮਿਤ ਸਹਿਗਲ, ਜਰਨਲ ਸਕੱਤਰ ਟੀ.ਐਸ. ਬੇਦੀ, ਕਨਵੀਨਰ ਸੁਰੇਸ਼ ਗੁਪਤਾ, ਚੇਅਰਮੈਨ ਮਨੋਜ ਕਪਿਲਾ, ਵਾਈਸ ਚੇਅਰਮੈਨ ਗਗਨ ਛਾਬੜਾ, ਕੈਸ਼ੀਅਰ ਰੌਬਿਨ ਗੁਪਤਾ, ਪ੍ਰਣਵ ਖੁਰਾਨਾ, ਲਵ ਮਲਿਕ, ਅਰੁਣ ਦੇਵ ਮਹਿਤਾ, ਪਰਵਿੰਦਰ ਬਹਲ, ਦੀਪਕ ਬੱਸੀ, ਸਿਕੰਦਰ ਮਲਿਕ, ਕੁੱਕੂ ਮਿਡਾ, ਸਤਬੀਰ ਲਵਲੀ, ਜੁਗਲ ਬੱਸੀ, ਗੁਰਪ੍ਰਤਾਪ ਸੈਨੀ, ਅਮਰੀਕ ਸਿੰਘ ਮੋਖਾ, ਸਚਿਨ ਗੁਪਤਾ, ਸੰਜੇ ਵਰਮਾ, ਭਰਤ ਬਹਲ, ਇੰਦਰਜੀਤ ਸਿੰਘ, ਕਮਲ ਬੱਸੀ, ਬਲਦੇਵ ਮਹਿਤਾ, ਅਸ਼ੋਕ ਗੁਪਤਾ, ਵਿਕਰਮ ਮਿਗਲਾਨੀ, ਨੀਟਾ ਮੁਰਗਈ, ਜਿਤਿੰਦਰ ਸਹਿਗਲ, ਕਰਨ ਅਰਜੁਨ, ਰਤਨਦੀਪ ਸਿੰਘ ਖਾਲਸਾ, ਅਖਿਲੇਸ਼ ਮਹਿਤਾ, ਗੁਰਵਿੰਦਰ ਜੋਲੀ, ਦਰਸ਼ਨ ਭੱਲਾ, ਦੀਪਕ ਚੋਪੜਾ, ਹਰਸ਼ ਸਰਨਾ, ਅਮਿਤ ਗੁਲਾਟੀ, ਗੌਰਵ ਬੱਸੀ, ਸੰਜੀਵ ਬੱਸੀ, ਸੰਜੇ ਅਰੋੜਾ, ਵਿਕੀ ਮਲਿਕ ਆਦਿ।

Vinkmag ad
Share Our Daily Posts

News Desk

Read Previous

₹500 ਦੇ ਨੋਟ ਬੰਦ ਹੋਣ ਦੀ ਅਫਵਾਹ ਗਲਤ, ਰਿਜ਼ਰਵ ਬੈਂਕ ਨੇ ਦਿੱਤੀ ਸਫ਼ਾਈ

Read Next

*ਸ਼੍ਰੀ ਵਿਸ਼ਵਕਰਮਾ ਮਹਾ ਸੀਮੈਂਟ ਦੇ ਜਨਮ ਦਿਵਸ ਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ|*