Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਜਮਸ਼ੇਰ ਬਿਜਲੀ ਵਿਭਾਗ ‘ਚ ਵਿੱਤੀ ਘਪਲੇ ਦਾ ਭਾਂਡਾ ਫੂਟਿਆ, ਕਰੀਬ 7 ਲੱਖ ਰੁਪਏ ਗ਼ਾਬ

ਜਲੰਧਰ: ਕੰਵਲਜੀਤ ਸਿੰਘ ਮੱਕੜ – ਜਮਸ਼ੇਰ/ਕਪੂਰਥਲਾ ਪੰਜਾਬ ਰਾਜ ਦੇ ਜਮਸ਼ੇਰ ਕਸਬੇ ਵਿਚ ਸਥਿਤ ਬਿਜਲੀ ਵਿਭਾਗ ਦੇ ਦਫ਼ਤਰ ਵਿਚ ਵੱਡੀ ਵਿੱਤੀ ਗੜਬੜ ਸਾਹਮਣੇ ਆਈ ਹੈ। ਵਿਭਾਗ ਵਿਚ ਤਾਇਨਾਤ ਕਰਮਚਾਰੀ ਦੀਪਕ ਜਰਿਆਲ ‘ਤੇ ਦੋਸ਼ ਲਗਾਏ ਗਏ ਹਨ ਕਿ ਉਸਨੇ ਸੌਂਪੇ ਗਏ ਸਰਕਾਰੀ ਫ਼ਰਜ਼ ਦੀ ਉਲੰਘਣਾ ਕਰਦਿਆਂ ਲੋਕਾਂ ਤੋਂ ਉਘਾਏ ਬਿਜਲੀ ਬਿਲਾਂ ਦੀ ਰਕਮ ਸਰਕਾਰੀ ਖਾਤੇ ਵਿਚ ਜਮ੍ਹਾਂ ਕਰਨ ਦੀ ਥਾਂ ਆਪਣੇ ਨਿੱਜੀ ਖਾਤੇ ਵਿਚ ਟ੍ਰਾਂਸਫ਼ਰ ਕਰ ਦਿੱਤੀ।

6.91 ਲੱਖ ਰੁਪਏ ਦੀ ਗ਼ੈਰਹਾਜ਼ਰੀ

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸੀਨੀਅਰ ਕਾਰਜਕਾਰੀ ਇੰਜੀਨੀਅਰ (ਸ.ਕਾ.ਇੰ.) ਕਪੂਰਥਲਾ ਨੇ ਵਿਭਾਗੀ ਰਿਕਾਰਡ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਰਿਕਾਰਡ ਵਿਚ 6,91,000 ਰੁਪਏ ਦੀ ਕਮੀ ਨਜ਼ਰ ਆਈ, ਜੋ ਲੋਕਾਂ ਤੋਂ ਵਸੂਲ ਕੀਤੀ ਗਈ ਰਕਮ ਸੀ।

ਨਿੱਜੀ ਖਾਤੇ ਵਿਚ ਜਮ੍ਹਾਂ ਕਰ ਰਿਹਾ ਸੀ ਰਕਮ

ਸੂਤਰਾਂ ਮੁਤਾਬਕ, ਦੀਪਕ ਜਰਿਆਲ ਨੇ ਲਗਾਤਾਰ ਕਈ ਦਿਨਾਂ ਤੱਕ ਵਸੂਲੀ ਕੀਤੀ ਰਕਮ ਨੂੰ ਵਿਭਾਗ ਦੇ ਨਿਯਮਾਂ ਦੇ ਉਲਟ ਆਪਣੇ ਨਿੱਜੀ ਬੈਂਕ ਖਾਤੇ ਵਿਚ ਭੇਜਿਆ। ਵਿਭਾਗ ਦੇ ਅੰਦਰ ਇਸ ਗੜਬੜ ਨੂੰ ਲੈ ਕੇ ਚਰਚਾ ਗਰਮ ਹੋ ਗਈ ਹੈ।

ਚਾਰ ਕਰਮਚਾਰੀਆਂ ‘ਤੇ ਕੇਸ ਦਰਜ

ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਸੀਨੀਅਰ ਇੰਜੀਨੀਅਰ ਨੇ ਤੁਰੰਤ ਥਾਣਾ ਸਦਰ, ਕਪੂਰਥਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ। ਜਿਨ੍ਹਾਂ ਦੇ ਅਧਾਰ ‘ਤੇ ਪੁਲਿਸ ਨੇ ਨਾਂ ਸਿਰਫ਼ ਦੀਪਕ ਜਰਿਆਲ, ਸਗੋਂ ਰਿਕਾਰਡ ਦੀ ਨਿਗਰਾਨੀ ਅਤੇ ਰਖ-ਰਖਾਅ ‘ਚ ਲਾਪਰਵਾਹੀ ਲਈ ਮੰਡਲ ਲੇਖਰਾਜ, ਐਸ.ਐਸ.ਈ. ਕੁਲਵਿੰਦਰ ਸਿੰਘ ਅਤੇ ਮਨਜਿੰਦਰ ਖਿਲਾਫ਼ ਵੀ ਕੇਸ ਦਰਜ ਕਰ ਲਿਆ ਹੈ।

ਪੁਲਿਸ ਜਾਂਚ ਸ਼ੁਰੂ, ਜਲਦ ਹੋ ਸਕਦੇ ਹਨ ਗ੍ਰਿਫ਼ਤਾਰ

ਥਾਣਾ ਸਦਰ ਦੇ ਜਾਂਚ ਅਧਿਕਾਰੀ ਏ.ਐਸ.ਆਈ. ਮਨਜੀਤ ਰਾਮ ਨੇ ਪੁਸ਼ਟੀ ਕੀਤੀ ਕਿ ਚਾਰਾਂ ਕਰਮਚਾਰੀਆਂ ਖਿਲਾਫ਼ ਵਿੱਤੀ ਧੋਖਾਧੜੀ, ਵਿਭਾਗੀ ਲਾਪਰਵਾਹੀ ਅਤੇ ਸਰਕਾਰੀ ਨਿਯਮਾਂ ਦੀ ਉਲੰਘਣਾ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।

Vinkmag ad
Share Our Daily Posts

News Desk

Read Previous

ਸੀਐਮ ਮਾਨ ਅਤੇ ਕੇਜਰੀਵਾਲ ਨੇ ਜਲੰਧਰ ਤੋਂ ਮਹਿਲਾ ਰਗਬੀ ਵਿਸ਼ਵ ਕੱਪ 2025 ਦੀਆਂ ਗੇਂਦਾਂ ਦੀ ਸ਼ਿਪਮੈਂਟ ਨੂੰ ਦਿਖਾਈ ਹਰੀ ਝੰਡੀ, ਲੈਦਰ ਕੰਪਲੈਕਸ ਦਾ ਵੀ ਕੀਤਾ ਦੌਰਾ

Read Next

ਨਾਰਕੋਟਿਕਸ ਟਾਸਕ ਫੋਰਸ ਵੱਲੋਂ ਵੱਡੀ ਕਾਰਵਾਈ: 367 ਗ੍ਰਾਮ ਹੇਰੋਇਨ ਸਹਿਤ ਦੋ ਤਸਕਰ ਗ੍ਰਿਫ਼ਤਾਰ