Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਬਿਆਸ ਦਰਿਆ ਵਿੱਚ ਡੁੱਬੀ ਵਿਨਟੈਕ ਪਰੀਲੈਮ ਪਲਾਈਵੁੱਡ ਮਾਲਕ ਦੀ ਛੋਟੀ ਵਹੁਟੀ ਦਾ ਲਾਸ਼ ਮਿਲੀ, ਪੁਲਿਸ ਨੇ ਸ਼ੱਕੀ ਹਾਲਾਤਾਂ ‘ਚ ਮਾਮਲਾ ਦਰਜ ਕੀਤਾ

ਜਲੰਧਰ: ਕੰਵਲਜੀਤ ਸਿੰਘ ਮੱਕੜ – ਢਿਲਵਾਂ 16 ਜੂਨ ਵਿਨਟੈਕ ਪਰੀਲੈਮ ਅਤੇ ਵੀਰਗੋ ਪੈਨਲ ਪ੍ਰੋਡਕਟਸ ਪਲਾਈਵੁੱਡ ਫੈਕਟਰੀਆਂ ਦੇ ਮਾਲਕ ਨਰੇਸ਼ ਤਿਵਾਰੀ ਦੀ ਛੋਟੀ ਵਹੁਟੀ ਸੋਨਮ ਤਿਵਾਰੀ (ਉਮਰ 39 ਸਾਲ) ਜੋ ਕਿ ਪਿਛਲੇ ਦੋ ਦਿਨਾਂ ਤੋਂ ਬਿਆਸ ਦਰਿਆ ਦੇ ਪੂਲ ਤੋਂ ਲਾਪਤਾ ਸੀ, ਉਸ ਦੀ ਲਾਸ਼ ਅੱਜ ਦਰਿਆ ‘ਚੋਂ ਮਿਲੀ ਹੈ। ਮ੍ਰਿਤਕਾ ਨਰੇਸ਼ ਤਿਵਾਰੀ ਦੇ ਪੁੱਤਰ ਮਿਕੀ ਤਿਵਾਰੀ ਦੀ ਪਤਨੀ ਸੀ।

ਪੁਲਿਸ ਅਨੁਸਾਰ ਸੋਨਮ 2 ਦਿਨ ਪਹਿਲਾਂ ਆਪਣੀ ਸਹੇਲੀ ਨਾਲ ਗੱਡੀ ‘ਚ ਬਿਆਸ ਨਦੀ ਕੋਲ ਗਈ ਸੀ। ਉੱਥੇ ਪਹੁੰਚ ਕੇ ਉਸਨੇ ਸਹੇਲੀ ਨੂੰ ਗੱਡੀ ‘ਚ ਹੀ ਬੈਠਣ ਲਈ ਕਿਹਾ ਤੇ ਖੁਦ ਪਾਣੀ ਵਿੱਚ ਛਾਲ ਮਾਰ ਦਿੱਤੀ। ਕੁਝ ਸਮੇਂ ਬਾਅਦ ਉਸਦੇ ਚਪਲ ਦਰਿਆ ਕਿਨਾਰੇ ਮਿਲੇ, ਜਿਸ ਤੋਂ ਬਾਅਦ ਗੋਤਾਖੋਰਾਂ ਵੱਲੋਂ ਲੰਬੀ ਖੋਜਬੀਨ ਕੀਤੀ ਗਈ। ਅੱਜ ਤੀਜੇ ਦਿਨ ਗੋਤਾਖੋਰਾਂ ਨੂੰ ਸੋਨਮ ਦੀ ਲਾਸ਼ ਵੱਖਰੇ ਥਾਂ ਤੋਂ ਮਿਲੀ।

ਇਸ ਮਾਮਲੇ ਬਾਰੇ ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਸੋਨਮ ਅੰਮ੍ਰਿਤਸਰ ਵਿਖੇ ਕਿਸੇ ਪੂਜਾ ਲਈ ਗਈ ਹੋਈ ਸੀ ਅਤੇ ਵਿਸਰਜਨ ਦੌਰਾਨ ਉਸਦਾ ਪੈਰ ਫਿਸਲ ਗਿਆ, ਜਿਸ ਕਰਕੇ ਉਹ ਪਾਣੀ ਵਿੱਚ ਡੁੱਬ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਸੀ, ਜਿਸ ‘ਤੇ ਥਾਣਾ ਧਿਲਵਾਂ ਦੇ ਐਸਐਚਓ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਅੱਜ ਲਾਸ਼ ਬਰਾਮਦ ਕੀਤੀ ਗਈ।

ਗੋਇੰਦਵਾਲ ਸਾਹਿਬ ਵਿਖੇ ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਵਾਅਕਏ ਤੋਂ ਮ੍ਰਿਤਕਾ ਦੇ ਪਰਿਵਾਰ ‘ਚ ਸੋਗ ਦੀ ਲਹਿਰ ਹੈ ਤੇ ਉਹ ਜਲੰਧਰ ਤੋਂ ਬਿਆਸ ਵੱਲ ਰਵਾਨਾ ਹੋ ਚੁੱਕੇ ਹਨ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੌਤ ਦੇ ਕਾਰਨਾਂ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪੁਸ਼ਟੀ ਹੋਵੇਗੀ।

Vinkmag ad
Share Our Daily Posts

News Desk

Read Previous

ਮਿਲਾਪ ਚੌਕ ਨੇੜੇ ਦੁਕਾਨ ‘ਚ ਤੋੜਫੋੜ: ਨਿਹੰਗਾਂ ਵਲੋਂ ਹਮਲਾ, ਥਾਣਾ ਮੁਖੀ ਲਾਈਨ ਹਾਜ਼ਰ

Read Next

ਸੁੱਚੀ ਪਿੰਡ ’ਚ ਰਾਤ ਦੇ ਵੇਲੇ ਹੋਇਆ ਖੂਨੀ ਹਮਲਾ: ਇੱਕ ਦੀ ਮੌਤ, ਦੋ ਭਾਈ ਗੰਭੀਰ ਜਖ਼ਮੀ, ਦੋ ਦੋਸ਼ੀ ਕਾਬੂ