Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 27, 2026

ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਨਵੀਨੀਕਰਨ ਦੌਰਾਨ ਵਾਪਰਿਆ ਗੰਭੀਰ ਹਾਦਸਾ — ਕ੍ਰੇਨ ਤੋਂ ਡਿੱਗਿਆ ਭਾਰੀ ਸਾਮਾਨ, ਕਈ ਵਾਹਨ ਨੁਕਸਾਨੀਗ੍ਰਸਤ ਗਣੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਲੋਕਾਂ ‘ਚ ਰੋਸ ਦੀ ਲਹਿਰ

ਜਲੰਧਰ : ( ਕੰਵਲਜੀਤ ਸਿੰਘ ਮੱਕੜ )- ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਨਵੀਨੀਕਰਨ ਦੇ ਕੰਮ ਦੌਰਾਨ ਅੱਜ ਇੱਕ ਭਾਰੀ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ ਨਿਰਮਾਣ ਸਥਲ ‘ਤੇ ਇੱਕ ਭਾਰੀ ਭਰਕਮ ਕ੍ਰੇਨ ਦੀ ਮਦਦ ਨਾਲ ਇੰਫ੍ਰਾਸਟ੍ਰਕਚਰ ਦੇ ਪੋਲ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਕ੍ਰੇਨ ਅਚਾਨਕ ਅਸੰਤੁਲਿਤ ਹੋ ਗਈ ਤੇ ਉੱਪਰ ਚੁੱਕਿਆ ਗਿਆ ਲੋਹੇ ਦਾ ਭਾਰੀ ਹਿੱਸਾ ਸਿੱਧਾ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ‘ਤੇ ਆ ਡਿੱਗਿਆ।

ਇਹ ਹਾਦਸਾ ਤਦ ਵਾਪਰਿਆ ਜਦੋਂ ਭਾਰੀ ਸਾਮਾਨ ਨੂੰ ਉਠਾਉਣ ਲਈ ਤਿੰਨ ਕ੍ਰੇਨਾਂ ਦੀ ਜ਼ਰੂਰਤ ਹੋਣ ਦੇ ਬਾਵਜੂਦ ਇੱਕ ਹੀ ਕ੍ਰੇਨ ਦੀ ਵਰਤੋਂ ਕੀਤੀ ਗਈ। ਇਸ ਘਟਨਾ ਦੌਰਾਨ ਪਾਰਕਿੰਗ ‘ਚ ਖੜ੍ਹੀਆਂ ਕਈ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ।

ਵਾਹਨ ਮਾਲਕਾਂ ਦੀ ਦਰਦ ਭਰੀ ਕਹਾਣੀ
ਹਾਦਸੇ ਸਮੇਂ ਪਾਰਕਿੰਗ ‘ਚ ਰੇਲਵੇ ਕਰਮਚਾਰੀਆਂ ਅਤੇ ਹੋਰ ਸਟਾਫ ਦੀਆਂ ਗੱਡੀਆਂ ਖੜ੍ਹੀਆਂ ਸਨ। ਵਾਹਨ ਮਾਲਕਾਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਜਦੋਂ ਉਨ੍ਹਾਂ ਨੇ ਅਪਣੇ ਨੁਕਸਾਨ ਬਾਰੇ ਪੁੱਛਿਆ ਤਾਂ ਠੇਕੇਦਾਰ ਦੇ ਕਰਮਚਾਰੀ ਉਲਟ ਗੁੱਸੇ ‘ਚ ਆ ਗਏ ਅਤੇ ਗਾਲਾਂ ਕੱਢਣ ਲੱਗ ਪਏ। ਲੋਕਾਂ ਨੇ ਦੋਸ਼ ਲਗਾਏ ਹਨ ਕਿ ਨਿਰਮਾਣ ਕੰਪਨੀ ਵੱਲੋਂ ਨਾ ਤਾਂ ਸੁਰੱਖਿਆ ਦੇ ਪ੍ਰੋਪਰ ਇੰਤਜ਼ਾਮ ਕੀਤੇ ਗਏ ਸਨ ਅਤੇ ਨਾ ਹੀ ਕ੍ਰੇਨ ਚਲਾਉਣ ਵਾਲਿਆਂ ਕੋਲ ਲੋੜੀਂਦਾ ਤਜਰਬਾ ਸੀ।

ਠੇਕੇਦਾਰ ਅਤੇ ਪਾਰਕਿੰਗ ਇੰਚਾਰਜ ਦੀ ਵਿਆਖਿਆ
ਮਾਮਲੇ ਉੱਤੇ ਪਾਰਕਿੰਗ ਠੇਕੇਦਾਰ ਨੇ ਵੀ ਪੱਖ ਰੱਖਦੇ ਹੋਏ ਕਿਹਾ ਕਿ ਇਹ ਨਵੀਨੀਕਰਨ ਕੰਮ ਰੇਲਵੇ ਵਿਭਾਗ ਦੇ ਆਦੇਸ਼ ਤੇ ਹੋ ਰਿਹਾ ਸੀ। ਪੋਲ ਨੂੰ 5 ਹਿੱਸਿਆਂ ‘ਚ ਚੁੱਕਣ ਦੀ ਯੋਜਨਾ ਸੀ, ਪਰ ਮੌਕੇ ‘ਤੇ ਇੱਕ ਹੀ ਵਾਰੀ ਪੂਰਾ ਹਿੱਸਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਕ੍ਰੇਨ ਦਾ ਹਿੱਸਾ ਡਿੱਗ ਗਿਆ ਅਤੇ ਭਾਰੀ ਸਾਮਾਨ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ‘ਤੇ ਆ ਡਿੱਗਿਆ। ਹਾਦਸੇ ਵਿੱਚ ਮੁੱਖ ਤੌਰ ‘ਤੇ ਦੋ ਪਹੀਆ ਵਾਹਨਾਂ ਦਾ ਨੁਕਸਾਨ ਹੋਇਆ ਹੈ।

ਜਾਨੀ ਨੁਕਸਾਨ ਤੋਂ ਬਚਾਵ, ਪਰ ਵੱਡੀ ਲਾਪਰਵਾਹੀ
ਸਭ ਤੋਂ ਵੱਡੀ ਗਣੀਮਤ ਇਹ ਰਹੀ ਕਿ ਹਾਦਸੇ ਦੇ ਸਮੇਂ ਪਾਰਕਿੰਗ ‘ਚ ਕੋਈ ਵਿਅਕਤੀ ਮੌਜੂਦ ਨਹੀਂ ਸੀ, ਨਹੀਂ ਤਾਂ ਇਹ ਹਾਦਸਾ ਜਾਨੀ ਨੁਕਸਾਨ ‘ਚ ਵੀ ਬਦਲ ਸਕਦਾ ਸੀ। ਹਾਲਾਂਕਿ, ਘਟਨਾ ਨੇ ਰੇਲਵੇ ਪ੍ਰਸ਼ਾਸਨ ਅਤੇ ਠੇਕੇਦਾਰਾਂ ਵੱਲੋਂ ਨਿਰਮਾਣ ਸਥਲ ‘ਤੇ ਸੁਰੱਖਿਆ ਪ੍ਰਬੰਧਾਂ ਬਾਰੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਲੋਕਾਂ ਦੀ ਮੰਗ – ਨੁਕਸਾਨ ਦੀ ਭਰਪਾਈ ਅਤੇ ਸਖ਼ਤ ਕਾਰਵਾਈ ,ਵਾਹਨ ਮਾਲਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਨੁਕਸਾਨ ਦੀ ਤੁਰੰਤ ਭਰਪਾਈ ਕੀਤੀ ਜਾਵੇ ਅਤੇ ਨਿਰਮਾਣ ਕੰਮ ਦੌਰਾਨ ਹੋ ਰਹੀਆਂ ਲਾਪਰਵਾਹੀਆਂ ਲਈ ਜ਼ਿੰਮੇਵਾਰ ਕੰਪਨੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ, ਰੇਲਵੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ‘ਚ ਇਸ ਤਰ੍ਹਾਂ ਦੇ ਕੰਮ ਦੌਰਾਨ ਸਖ਼ਤ ਸੁਰੱਖਿਆ ਮਿਆਰਾਂ ਦੀ ਪਾਲਣਾ ਕਰਵਾਈ ਜਾਵੇ।

ਸਥਾਨਕ ਪ੍ਰਸ਼ਾਸਨ ਦੀ ਚੁੱਪੀ ਉਤੇ ਵੀ ਸਵਾਲ
ਘਟਨਾ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵੱਲੋਂ ਹਾਲੇ ਤਕ ਕੋਈ ਵੱਡਾ ਬਿਆਨ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਵਧ ਰਹੀ ਹੈ। ਮੰਗ ਕੀਤੀ ਜਾ ਰਹੀ ਹੈ ਕਿ ਜਿੰਨੇ ਵੀ ਵਾਹਨ ਨੁਕਸਾਨੀਗ੍ਰਸਤ ਹੋਏ ਹਨ, ਉਨ੍ਹਾਂ ਦੀ ਸੂਚੀ ਬਣਾਕੇ ਮੁਆਵਜ਼ਾ ਦਿੱਤਾ ਜਾਵੇ।

Vinkmag ad
Share Our Daily Posts

News Desk

Read Previous

ਸਟੀਵਨ ਇਕਲੇਨਵ ‘ਚ ਪਲਾਟ ਵਿਵਾਦ ਦੌਰਾਨ ਗੋਲੀ ਚਲਣ ਦੀ ਘਟਨਾ, ਇਕ ਵਿਅਕਤੀ ਜ਼ਖਮੀ ਪਲਾਟ ਵਿੱਚ ਮਿੱਟੀ ਸੁੱਟਣ ਨੂੰ ਲੈ ਕੇ ਹੋਇਆ ਝਗੜਾ, ਸਰਕਾਰੀ ਕਰਮਚਾਰੀ ਵੱਲੋਂ ਚਲਾਈ ਗਈ ਗੋਲੀ

Read Next

ਖੁਰਾਣਾ ਐਂਟਰਪ੍ਰਾਈਜ਼ ‘ਚ ਭਿਆਨਕ ਅੱਗ, ਚਾਰ ਮੰਜ਼ਿਲਾਂ ਸੜੀਆਂ, ਲੱਖਾਂ ਦਾ ਨੁਕਸਾਨ