Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਲੋਹੀਆਂ ਰੇਲਵੇ ਫਾਟਕ ‘ਤੇ ਵੱਡਾ ਹਾਦਸਾ ਟਲਿਆ, ਗੇਟਮੈਨ ਦੀ ਲਾਪਰਵਾਹੀ ਨਾਲ ਹੋ ਸਕਦੀ ਸੀ ਜਾਨੀ ਨੁਕਸਾਨ – ਲੋਕੋ ਪਾਇਲਟ ਦੀ ਸੂਝਬੂਝ ਨਾਲ ਬਚਿਆ ਹਾਦਸਾ

ਜਲੰਧਰ: ਕੰਵਲਜੀਤ ਸਿੰਘ ਮੱਕੜ – ਜਲੰਧਰ ਨਕੋਦਰ ਵਿਖੇ ਲੋਹੀਆਂ ਰੋਡ ਰੇਲਵੇ ਫਾਟਕ ‘ਤੇ ਅੱਜ ਸਵੇਰੇ ਇੱਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਮਿਲੀ ਜਾਣਕਾਰੀ ਅਨੁਸਾਰ, ਫਾਟਕ ਖੁੱਲ੍ਹਾ ਹੋਣ ਦੇ ਬਾਵਜੂਦ ਰੇਲਗੱਡੀ ਟਰੈਕ ‘ਤੇ ਆ ਗਈ। ਪਰ, ਟਰੇਨ ਦੇ ਲੋਕੋ ਪਾਇਲਟ ਨੇ ਚੁਸਤਤਾ ਦਿਖਾਉਂਦਿਆਂ ਸਮੇਂ ਸਰ ਟਰੇਨ ਦੀ ਬ੍ਰੇਕ ਲਗਾ ਕੇ ਉਸ ਨੂੰ ਫਾਟਕ ਤੋਂ ਪਹਿਲਾਂ ਹੀ ਰੋਕ ਦਿੱਤਾ।

ਇਸ ਘਟਨਾ ਦੌਰਾਨ ਟਰੇਨ ਦੇ ਡਰਾਈਵਰ ਅਤੇ ਗਾਰਡ ਦੋਵੇਂ ਜਣੇ ਟਰੇਨ ਤੋਂ ਉਤਰੇ ਅਤੇ ਸਿੱਧਾ ਗੇਟਮੈਨ ਦੀ ਕੇਬਿਨ ਵੱਲ ਰੁਖ ਕੀਤਾ। ਜਦੋਂ ਉਹ ਉਥੇ ਪਹੁੰਚੇ ਤਾਂ ਦੇਖਣ ਵਿੱਚ ਆਇਆ ਕਿ ਗੇਟਮੈਨ ਅਰਾਮ ਨਾਲ ਸੋ ਰਿਹਾ ਸੀ। ਲੋਕੋ ਪਾਇਲਟ ਅਤੇ ਗਾਰਡ ਨੇ ਉਸਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਜੱਗਿਆ ਨਹੀਂ। ਆਖਰਕਾਰ, ਦੋਵੇਂ ਨੇ ਆਪ ਹੀ ਫਾਟਕ ਨੂੰ ਬੰਦ ਕੀਤਾ।

ਫਾਟਕ ਬੰਦ ਕਰਦੇ ਸਮੇਂ ਕਈ ਦੋ ਪਹੀਆ ਵਾਹਨ ਅੰਦਰ ਹੀ ਫਸ ਗਏ, ਪਰ ਕਿਸੇ ਨੂੰ ਵੀ ਸਰੀਰਕ ਨੁਕਸਾਨ ਨਹੀਂ ਹੋਇਆ। ਫਾਟਕ ਬੰਦ ਕਰਨ ਉਪਰੰਤ ਟਰੇਨ ਨੂੰ ਮੁੜ ਚਲਾਇਆ ਗਿਆ ਅਤੇ ਇਹ ਲੋਹੀਆਂ ਰੇਲਵੇ ਸਟੇਸ਼ਨ ਵੱਲ ਰਵਾਨਾ ਹੋ ਗਈ।

ਜਦੋਂ ਆਮ ਲੋਕਾਂ ਨੇ ਗੇਟਮੈਨ ਨੂੰ ਜਗਾਇਆ ਤਾਂ ਉਸ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਥੇ ਲੋਕਾਂ ਅਤੇ ਗੇਟਮੈਨ ਵਿਚਾਲੇ ਚਰਚਾ-ਵਿਚਾਰ ਅਤੇ ਕਹਾਸੁਨੀ ਵੀ ਹੋਈ।

ਪ੍ਰਸ਼ਨ ਉਠਦੇ ਹਨ:
ਇਸ ਘਟਨਾ ਨੇ ਰੇਲਵੇ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਜੇਕਰ ਟਰੇਨ ਦੇ ਡਰਾਈਵਰ ਵੱਲੋਂ ਸਮੇਂ ‘ਤੇ ਤੁਰੰਤ ਕਾਰਵਾਈ ਨਾ ਕੀਤੀ ਜਾਂਦੀ, ਤਾਂ ਇਹ ਘਟਨਾ ਬਹੁਤ ਵੱਡਾ ਹਾਦਸਾ ਸਾਬਤ ਹੋ ਸਕਦੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਰੇਲਵੇ ਪ੍ਰਸ਼ਾਸਨ ਇਸ ਲਾਪਰਵਾਹੀ ਵਿਰੁੱਧ ਕੀ ਕਾਰਵਾਈ ਕਰਦਾ ਹੈ।

Vinkmag ad
Share Our Daily Posts

News Desk

Read Previous

ਵੱਡੀ ਖ਼ਬਰ: ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ ’ਤੇ ਚੱਲੀਆਂ ਗੋਲੀਆਂ

Read Next

ਜਲੰਧਰ ‘ਚ ਡਰਾਉਣੀ ਘਟਨਾ: ਗੁਰਦੁਆਰੇ ਜਾ ਰਹੇ ਨੌਜਵਾਨ ‘ਤੇ ਚਲਾਈ ਗੋਲੀ, ਟੰਗ ‘ਚ ਲੱਗੀ ਗੋਲੀ