Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਜਲੰਧਰ ‘ਚ ਵੱਡਾ ਹਾਦਸਾ: ਅੰਡਰਬ੍ਰਿਜ਼ ‘ਚ ਫੰਸਿਆ ਅਮਰਨਾਥ ਯਾਤਰਾ ਲਈ ਸਮਾਨ ਲਿਜਾ ਰਿਹਾ ਟਰੱਕ, ਛਤ ‘ਤੇ ਬੈਠੇ 3 ਵਿਅਕਤੀ ਫਸੇ ਵਿੱਚੋਂ 1 ਗੰਭੀਰ ਜ਼ਖਮੀ

ਜਲੰਧਰ : ਕੰਵਲਜੀਤ ਸਿੰਘ ਮੱਕੜ – ਜਲੰਧਰ ਸ਼ਹਿਰ ਦੇ ਗਾਜੀ ਗੁੱਲਾ ਇਲਾਕੇ ‘ਚ ਕੱਲ੍ਹ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਅਮਰਨਾਥ ਯਾਤਰਾ ਲਈ ਲੰਗਰ ਸਮਾਨ ਲਿਜਾ ਰਿਹਾ ਇੱਕ ਟਰੱਕ ਥੱਲ੍ਹੇ ਅੰਡਰਬ੍ਰਿਜ਼ ‘ਚ ਫੱਸ ਗਿਆ। ਟਰੱਕ ਦੀ ਛਤ ‘ਤੇ ਬੈਠੇ 2 ਤੋਂ 3 ਯਾਤਰੀ ਬ੍ਰਿਜ਼ ਅਤੇ ਟਰੱਕ ਦੀ ਛਤ ਵਿਚਕਾਰ ਫਸ ਗਏ। ਇਸ ਦੌਰਾਨ ਇੱਕ ਵਿਅਕਤੀ ਨੂੰ ਗੰਭੀਰ ਜ਼ਖਮ ਆਏ ਹਨ।

ਮਿਲੀ ਜਾਣਕਾਰੀ ਮੁਤਾਬਕ ਟਰੱਕ ਅਮਰਨਾਥ ਯਾਤਰਾ ਲਈ ਲੰਗਰ ਸੇਵਾ ਦੇ ਤਹਿਤ ਸਮਾਨ ਲਿਜਾ ਰਿਹਾ ਸੀ। ਗਾਜੀ ਗੁੱਲਾ ਇਲਾਕੇ ‘ਚ ਬਣੇ ਅੰਡਰਬ੍ਰਿਜ਼ ਦੇ ਨੀਵਾਂ ਹੋਣ ਕਾਰਨ ਅਤੇ ਉਥੇ ਕੋਈ ਚੇਤਾਵਨੀ ਜਾਂ ਗਾਰਡਰ ਨਾ ਹੋਣ ਦੇ ਕਾਰਨ ਟਰੱਕ ਡਰਾਈਵਰ ਨੇ ਟਰੱਕ ਨੂੰ ਬਿਨਾ ਰੁਕਾਵਟ ਅੰਦਰ ਚਲਾ ਦਿੱਤਾ। ਇਸ ਕਾਰਨ ਟਰੱਕ ਦੀ ਛਤ ਬ੍ਰਿਜ਼ ਵਿਚ ਫੱਸ ਗਈ ਅਤੇ ਛਤ ਉੱਤੇ ਬੈਠੇ ਯਾਤਰੀ ਫਸ ਗਏ।

ਮੌਕੇ ‘ਤੇ ਮੌਜੂਦ ਲੋਕਾਂ ਅਤੇ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਟਰੱਕ ‘ਚੋਂ ਫਸੇ ਲੋਕਾਂ ਨੂੰ ਟਰੱਕ ਦੀ ਹਵਾ ਕੱਢ ਕੇ ਬਾਹਰ ਕੱਢਿਆ। ਤੁਰੰਤ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਹਾਲਾਂਕਿ 3 ਲੋਕਾਂ ‘ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਹਾਦਸੇ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਰੋਸ ਵੇਖਣ ਨੂੰ ਮਿਲਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਥੇ ਪ੍ਰਸ਼ਾਸਨ ਵੱਲੋਂ ਕਿਸੇ ਵੀ ਪ੍ਰਕਾਰ ਦੀ ਚੇਤਾਵਨੀ ਜਾਂ ‘ਬੜੇ ਵਾਹਨਾਂ ਪ੍ਰਤੀ ਰੋਕ’ ਵਾਲਾ ਬੋਰਡ ਨਹੀਂ ਲਾਇਆ ਗਿਆ। ਲੋਕਾਂ ਨੇ ਇਹ ਵੀ ਦੱਸਿਆ ਕਿ ਹਾਦਸੇ ਦੀ ਸੂਚਨਾ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਦੇ ਦਿੱਤੀ ਗਈ ਸੀ, ਪਰ ਨਾ ਤਾਂ ਪੁਲਿਸ ਸਮੇਂ ਤੇ ਪਹੁੰਚੀ ਅਤੇ ਨਾ ਹੀ ਐਂਬੂਲੈਂਸ।

ਸਥਾਨਕ ਮੰਗ:
ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਅੰਡਰਬ੍ਰਿਜ਼ ‘ਤੇ ਤੁਰੰਤ ‘ਚੇਤਾਵਨੀ ਬੋਰਡ’ ਲਾਇਆ ਜਾਵੇ ਅਤੇ ਇਲਾਕੇ ਦੀ ਜਾਂਚ ਕਰਕੇ ਅਜਿਹੇ ਹਾਦਸਿਆਂ ਤੋਂ ਬਚਾਅ ਲਈ ਲੋੜੀਂਦੇ ਕਦਮ ਚੁੱਕੇ ਜਾਣ ।

Vinkmag ad
Share Our Daily Posts

News Desk

Read Previous

1 ਜੁਲਾਈ ਤੋਂ ਬਦਲ ਜਾਣਗੇ LPG ਗੈਸ ਸਿਲੰਡਰ ਸਣੇ ਇਹ ਨਿਯਮ, ਲੋਕਾਂ ਦੀਆਂ ਜੇਬ੍ਹਾਂ ‘ਤੇ ਪਵੇਗਾ ਅਸਰ

Read Next

ਮਜੀਠੀਆ ਨਾਲ ਕੋਈ ਸਾਂਝ ਨਹੀਂ, ਗਵਾਹੀ ਲਈ ਹਮੇਸ਼ਾ ਤਿਆਰ ਹਾਂ: ਚਰਨਜੀਤ ਸਿੰਘ ਚੰਨੀ