Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਕਰਤਾਰਪੁਰ ਸਿਵਲ ਹਸਪਤਾਲ ‘ਚ ਦਹਿਸ਼ਤ: ਦਾਮਾਦ ਵੱਲੋਂ ਸਾਸ ‘ਤੇ ਗੋਲੀਬਾਰੀ, ਪਤਨੀ ‘ਤੇ ਵੀ ਕੀਤੀ ਗੋਲੀ ਚਲਾਉਣ ਦੀ ਕੋਸ਼ਿਸ਼

ਜਲੰਧਰ: ਕੰਵਲਜੀਤ ਸਿੰਘ ਮੱਕੜ –  ਕਰਤਾਰਪੁਰ ਦੇ ਸਿਵਲ ਹਸਪਤਾਲ ਵਿੱਚ ਸੋਮਵਾਰ ਸ਼ਾਮ ਨੂੰ ਇਕ ਭਿਆਨਕ ਘਟਨਾ ਵਾਪਰੀ ਜਦੋਂ ਇਕ ਵਿਅਕਤੀ ਨੇ ਹਸਪਤਾਲ ਵਿੱਚ ਦਾਖ਼ਲ ਹੋ ਕੇ ਆਪਣੀ ਸਾਸ ਅਤੇ ਪਤਨੀ ਉਤੇ ਸਾਰੇਆਮ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਗੋਲੀਆਂ ‘ਚੋਂ ਇਕ ਗੋਲੀ ਸਿੱਧੀ ਸਿਰ ਵਿੱਚ ਲੱਗਣ ਕਾਰਨ ਸਾਸ ਕੁਲਵਿੰਦਰ ਕੌਰ ਗੰਭੀਰ ਜਖ਼ਮੀ ਹੋ ਗਈ। ਹਸਪਤਾਲ ਵਿੱਚ ਮੌਜੂਦ ਹੋਰ ਮਰੀਜ਼ਾਂ ਅਤੇ ਸਟਾਫ ਵਿੱਚ ਭੱਕਮ-ਭੱਕ ਦੌੜ ਪੈ ਗਈ।

ਜਾਣਕਾਰੀ ਅਨੁਸਾਰ, ਜ਼ਖ਼ਮੀ ਹੋਈ ਕੁਲਵਿੰਦਰ ਕੌਰ ਦੀ ਧੀ ਜੋਤੀ, ਪਤੀ ਵਲੋਂ ਕੀਤੀ ਮਾਰਕੁੱਟ ਕਾਰਨ ਹਸਪਤਾਲ ਵਿੱਚ ਦਾਖਲ ਸੀ। ਜੋਤੀ ਦਾ ਪਤੀ ਸੁਖਚੈਨ ਸਿੰਘ ਪਿੰਡ ਔਜਲਾ, ਜ਼ਿਲ੍ਹਾ ਕਪੂਰਥਲਾ ਦਾ ਨਿਵਾਸੀ ਹੈ। ਉਹ ਅਚਾਨਕ ਹਸਪਤਾਲ ਪੁੱਜਿਆ ਅਤੇ ਬਿਨਾ ਕਿਸੇ ਚੇਤਾਵਨੀ ਦੇ ਆਪਣੀ ਪਿਸਤੌਲ ਕੱਢ ਕੇ ਗੋਲੀਬਾਰੀ ਕਰ ਦਿੱਤੀ।

ਸੱਸ ਨੂੰ ਲੱਗੀ ਸਿੱਧੀ ਗੋਲੀ ਡਿਊਟੀ ‘ਤੇ ਮੌਜੂਦ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੋਲੀ ਕੁਲਵਿੰਦਰ ਕੌਰ ਦੇ ਸਿਰ ਨੂੰ ਚੀਰਦੀ ਹੋਈ ਨਿਕਲ ਗਈ। ਉਨ੍ਹਾਂ ਨੂੰ ਤੁਰੰਤ ਪ੍ਰਾਥਮਿਕ ਇਲਾਜ ਦੇ ਕੇ ਜਲੰਧਰ ਰੈਫਰ ਕਰ ਦਿੱਤਾ ਗਿਆ। ਹਸਪਤਾਲ ਦੇ ਜਨਰਲ ਵਾਰਡ ਵਿੱਚ ਗੋਲੀਬਾਰੀ ਕਾਰਨ ਲਹੂ-ਲਹਾਨ ਦ੍ਰਿਸ਼ ਨਜ਼ਰ ਆਇਆ।

ਪਤਨੀ ‘ਤੇ ਵੀ ਚਲਾਈਆਂ ਦੋ ਗੋਲੀਆਂ ਸੁਖਚੈਨ ਨੇ ਆਪਣੀ ਪਤਨੀ ਜੋਤੀ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਕਰਾਮਾਤ ਨਾਲ ਦੋਵੇਂ ਗੋਲੀਆਂ ਕੰਧਾਂ ਨੂੰ ਲੱਗੀਆਂ। ਜੋਤੀ ਇਸ ਹਮਲੇ ‘ਚ ਸੁਰੱਖਿਅਤ ਰਹੀ, ਪਰ ਦਹਿਸ਼ਤ ਦੇ ਕਾਰਨ ਹਸਪਤਾਲ ਚ ਬੇਹੱਦ ਭਿਆਨਕ ਮਾਹੌਲ ਬਣ ਗਿਆ।

ਪੁਲਿਸ ਨੇ ਕੀਤਾ ਹਸਪਤਾਲ ‘ਚ ਨਾਕਾਬੰਦੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀਐਸਪੀ ਕਰਤਾਰਪੁਰ ਵਿਜੇ ਕੰਵਰ ਅਤੇ ਥਾਣਾ ਇੰਚਾਰਜ ਇੰਸਪੈਕਟਰ ਰਮਨਦੀਪ ਸਿੰਘ ਮੌਕੇ ‘ਤੇ ਪਹੁੰਚੇ। ਪਰ ਉਦੋਂ ਤੱਕ ਸੁਖਚੈਨ ਸਿੰਘ ਮੌਕੇ ਤੋਂ ਫਰਾਰ ਹੋ ਚੁੱਕਾ ਸੀ। ਪੁਲਿਸ ਵੱਲੋਂ ਕਿਹਾ ਗਿਆ ਕਿ ਦੋਸ਼ੀ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਪਿਸਤੌਲ ਦੀ ਜਾਂਚ ਜਾਰੀ ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਵਾਪਰੀ ਹਮਲੇ ਵਿੱਚ ਵਰਤੀ ਗਈ ਪਿਸਤੌਲ ਕਾਨੂੰਨੀ ਹੈ ਜਾਂ ਗੈਰਕਾਨੂੰਨੀ। ਸਿਵਲ ਹਸਪਤਾਲ ਵਿੱਚ ਇੰਨੀ ਸਖਤ ਸੁਰੱਖਿਆ ਦੇ ਬਾਵਜੂਦ ਇਕ ਵਿਅਕਤੀ ਦਾ ਹਥਿਆਰ ਲੈ ਕੇ ਅੰਦਰ ਜਾਣਾ ਅਤੇ ਗੋਲੀਬਾਰੀ ਕਰਨਾ, ਸਿਸਟਮ ‘ਤੇ ਵੱਡਾ ਪ੍ਰਸ਼ਨਚਿੰਨ੍ਹ ਖੜਾ ਕਰਦਾ ਹੈ।

ਸਥਾਨਕ ਲੋਕਾਂ ‘ਚ ਗੁੱਸਾ ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਹਾ ਕਿ ਗੋਲੀ ਚਲਾਉਣ ਵਾਲੇ ਨੇ ਜਦੋਂ ਹਥਿਆਰ ਕੱਢਿਆ, ਤਾਂ ਹਰ ਕੋਈ ਹੈਰਾਨ ਰਹਿ ਗਿਆ। ਮਹਿਲਾ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਅਫ਼ਸੋਸ ਗੋਲੀ ਸਿੱਧੀ ਲੱਗੀ। ਪੂਰੇ ਕਰਤਾਰਪੁਰ ਸ਼ਹਿਰ ਵਿੱਚ ਇਸ ਹਾਦਸੇ ਕਾਰਨ ਦਰ ਅਤੇ ਗੁੱਸੇ ਦਾ ਮਾਹੌਲ ਬਣ ਗਿਆ ਹੈ।

ਨਿਰੀਖਣ ਜਾਰੀ – ਦੋਸ਼ੀ ਦੀ ਗ੍ਰਿਫਤਾਰੀ ਦੀ ਉਡੀਕ

ਪੁਲਿਸ ਵੱਲੋਂ ਸਿਸਟਮੈਟਿਕ ਜਾਂਚ ਜਾਰੀ ਹੈ ਅਤੇ ਸਿਵਲ ਹਸਪਤਾਲ ਦੇ ਸੀਸੀਟਿਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਦੀ ਫੋਟੋ ਅਤੇ ਜਾਣਕਾਰੀ ਆਲੇ ਦੁਆਲੇ ਦੇ ਇਲਾਕਿਆਂ ‘ਚ ਭੇਜੀ ਗਈ ਹੈ।

Vinkmag ad
Share Our Daily Posts

News Desk

Read Previous

ਜਲੰਧਰ ‘ਚ ਹੋਣ ਜਾ ਰਹੀ 100ਵੀਂ ਪੰਜਾਬ ਸੀਨੀਅਰ ਐਥਲੈਟਿਕ ਚੈਂਪੀਅਨਸ਼ਿਪ 2025 — 3 ਅਤੇ 4 ਜੁਲਾਈ ਨੂੰ ਆਰਟਸ ਕਾਲਜ ਵਿੱਚ ਹੋਵੇਗੀ ਮੈਗਾ ਈਵੈਂਟ

Read Next

ਤਾਜ਼ਾ ਵੱਡੀ ਖ਼ਬਰ, ਮੋਹਾਲੀ, 2 ਜੁਲਾਈ 2025 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਿਰਾਸਤ ’ਚ ਲਿਆ ਗਿਆ