ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ
ਜਲੰਧਰ : ਕੰਵਲਜੀਤ ਸਿੰਘ ਮੱਕੜ – ਜਲੰਧਰ ਦੇਹਾਤੀ ਖੇਤਰ ਲਾਂਬੜਾ ਵਿੱਚ ਜ਼ਮੀਨ ਕਬਜ਼ੇ ਨੂੰ ਲੈ ਕੇ ਤਨਾਅ ਪੈਦਾ ਹੋ ਗਿਆ ਹੈ। ਇਸ ਸੰਬੰਧ ਵਿੱਚ ਪੀੜਤ ਪਰਿਵਾਰ ਨੇ ਅਭੀ ਬੱਖਸ਼ੀ ਪੁੱਤਰ ਧਰਮਵੀਰ ਬੱਖਸ਼ੀ ਉੱਤੇ ਗੰਭੀਰ ਦੋਸ਼ ਲਗਾਏ ਹਨ ਕਿ ਉਹ ਬਿਜਲੀ ਬੋਰਡ ਨਾਲ ਲੱਗਦੀ ਉਹਨਾਂ ਦੀ ਨਿੱਜੀ ਜ਼ਮੀਨ ਉੱਤੇ ਜ਼ਬਰਦਸਤੀ ਕਬਜ਼ਾ ਕਰ ਰਿਹਾ ਹੈ।
ਪ੍ਰੈਸ ਕਾਨਫਰੰਸ ਦੌਰਾਨ ਅਨੂ ਮੋਹਨ ਪਤਨੀ ਜਸਵੀਰ ਮੋਹਨ ਅਤੇ ਗੋਲਡੀ ਮੋਹਨ ਪਤਨੀ ਵਿਜੇ ਮੋਹਨ ਨੇ ਦੱਸਿਆ ਕਿ ਅਭੀ ਬੱਖਸ਼ੀ ਨੇ ਪਹਿਲਾਂ ਉਹਨਾਂ ਦੀ ਜ਼ਮੀਨ ‘ਤੇ ਇੱਕ ਅਸਥਾਈ ਦੀਵਾਰ ਬਣਾਈ ਸੀ ਤੇ ਕਿਹਾ ਸੀ ਕਿ ਇਹ ਮੇਲੇ ਸਮੇਂ ਕੁੱਤੇ ਬੰਨ੍ਹਣ ਲਈ ਹੈ, ਮੈਲਾ ਮੁਕਣ ‘ਤੇ ਇਹਨੂੰ ਢਾਹ ਦਿੱਤਾ ਜਾਵੇਗਾ। ਪਰ ਮੈਲੇ ਤੋਂ ਦੋ ਦਿਨ ਬਾਅਦ ਵੀ ਉਸਨੇ ਨਾ ਸਿਰਫ਼ ਦਿੱਲੀ ਹੋਈ ਗੱਲ ਨਾ ਨਿਭਾਈ, ਸਗੋਂ ਉਸਨੇ ਉਸੀ ਥਾਂ ਹੋਰ ਨਿਰਮਾਣ ਵੀ ਕਰਨਾ ਸ਼ੁਰੂ ਕਰ ਦਿੱਤਾ।
ਜਦ ਪੀੜਤ ਪਰਿਵਾਰ ਨੇ ਇਸ ‘ਤੇ ਐਤਰਾਜ਼ ਕੀਤਾ ਤਾਂ ਅਭੀ ਬੱਖਸ਼ੀ ਨੇ ਮੁੱਦੇ ਨੂੰ ਧਾਰਮਿਕ ਰੂਪ ਦੇਣ ਦੀ ਕੋਸ਼ਿਸ਼ ਕਰਦਿਆਂ ਉਲਟ ਇਲਜ਼ਾਮ ਲਗਾ ਦਿੱਤਾ ਕਿ ਜਸਵੀਰ ਮੋਹਨ ਨੇ ਮੰਦਰ ਦੀ ਦੀਵਾਰ ਤੋੜੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਦੱਸਿਆ ਕਿ ਅਭੀ ਨੇ ਜਾਤੀ ਸੂਚਕ ਟਿੱਪਣੀਆਂ ਕਰਦਿਆਂ ਉਨ੍ਹਾਂ ਦੀ ਬੇਇੱਜਤੀ ਕਰਨ ਦੀ ਕੋਸ਼ਿਸ਼ ਵੀ ਕੀਤੀ।
ਪਰਿਵਾਰ ਨੇ ਅੱਗੇ ਦੱਸਿਆ ਕਿ ਬਿਜਲੀ ਬੋਰਡ ਦੀ ਜ਼ਮੀਨ ਉੱਤੇ ਕੋਈ ਮੰਦਰ ਬਣਿਆ ਹੀ ਨਹੀਂ, ਉਲਟ ਅਭੀ ਬੱਖਸ਼ੀ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਤੇ ਪੁਲਿਸ ਵਿਭਾਗ ‘ਚ ਆਪਣੇ ਸਬੰਧਾਂ ਦਾ ਦਬਾਅ ਬਣਾਕੇ ਉਲਟ ਉਨ੍ਹਾਂ ਉੱਤੇ ਹੀ ਗ਼ਲਤ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਭੀ ਬੱਖਸ਼ੀ ਵੱਲੋਂ ਜਸਵੀਰ ਮੋਹਨ ਦੀ ਗਿਰਫਤਾਰੀ ਦੀ ਮੰਗ ਕਰਦਿਆਂ ਰਾਸ਼ਟੇ ‘ਤੇ ਅਣਧਿਕ੍ਰਿਤ ਧਰਨਾ ਵੀ ਲਾਇਆ ਗਿਆ ਹੈ।
ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਅਭੀ ਬੱਖਸ਼ੀ ਪਹਿਲਾਂ ਹੀ ਕਈ ਸਾਲਾਂ ਤੋਂ ਬਿਜਲੀ ਬੋਰਡ ਦੀ ਜ਼ਮੀਨ ਉੱਤੇ ਕਬਜ਼ਾ ਕਰਕੇ ਬੈਠਾ ਹੈ ਅਤੇ ਹੁਣ ਉਹ ਉਨ੍ਹਾਂ ਦੀ ਜ਼ਮੀਨ ਨੂੰ ਵੀ ਹੜਪਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰਿਵਾਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਨਿਆਂਸੰਗਤ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।
