Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

ਅਦਮਪੁਰ ਤੋਂ ਐਮਸਟਰਡਮ ਤੇ ਮੈਨਚੈਸਟਰ ਲਈ ਉਡਾਣਾਂ ਸ਼ੁਰੂ, ਦੋਆਬਾ ਦੇ ਲੋਕਾਂ ਲਈ ਵੱਡੀ ਖ਼ੁਸ਼ਖਬਰੀ

ਜਲੰਧਰ : ਕੰਵਲਜੀਤ ਸਿੰਘ ਮੱਕੜ – ਜਲੰਧਰ,ਅਦਮਪੁਰ ਸਿਵਲ ਹਵਾਈ ਅੱਡੇ ਤੋਂ ਵਿਦੇਸ਼ਾਂ ਦੀ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ੁਸ਼ਖਬਰੀ ਹੈ। ਇੰਡੀਗੋ ਏਅਰਲਾਈਨ ਨੇ ਅਦਮਪੁਰ ਤੋਂ ਮੁੰਬਈ ਰਾਹੀਂ ਐਮਸਟਰਡਮ (ਨੀਦਰਲੈਂਡ) ਅਤੇ ਮੈਨਚੈਸਟਰ (ਯੂ.ਕੇ.) ਲਈ ਕਨੈਕਟਿੰਗ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਇਹ ਉਡਾਣਾਂ ਹਫ਼ਤੇ ਵਿੱਚ ਤਿੰਨ ਵਾਰੀ ਚੱਲਣਗੀਆਂ ਅਤੇ ਯਾਤਰੀਆਂ ਨੂੰ ਇੱਕੋ ਟਿਕਟ ‘ਤੇ ਆਸਾਨੀ ਨਾਲ ਆਪਣੇ ਮੰਜ਼ਿਲ ਤੱਕ ਲਿਜਾਇਆ ਜਾਵੇਗਾ

ਇਹ ਫਲਾਈਟ (AMS) ਅਦਮਪੁਰ → ਮੁੰਬਈ → ਐਮਸਟਰਡਮ ਹਫ਼ਤੇ ਵਿੱਚ 3 ਵਾਰੀ 22 ਘੰਟੇ 40 ਮਿੰਟ
ਮੈਨਚੈਸਟਰ (MAN) ਅਦਮਪੁਰ → ਮੁੰਬਈ → ਮੈਨਚੈਸਟਰ ਹਫ਼ਤੇ ਵਿੱਚ 3 ਵਾਰੀ 22 ਘੰਟੇ 45 ਮਿੰਟ

ਯਾਤਰੀਆਂ ਨੂੰ ਮੁੰਬਈ ‘ਚ ਜਹਾਜ ਨੂੰ ਬਦਲਣਾ ਪਵੇਗਾ, ਪਰ ਟਿਕਟ, ਬੋਰਡਿੰਗ ਪਾਸ ਅਤੇ ਲੱਗੇਜ ਸਾਰਾ ਇੱਕੋ ਬਾਰ ਮਿਲੇਗਾ। ਇਸ ਨਾਲ ਮੁੰਬਈ ‘ਚ ਕਿਸੇ ਤਕਲੀਫ ਦਾ ਸਾਹਮਣਾ ਨਹੀਂ ਕਰਨਾ ਪਵੇਗਾ
ਉਡਾਣਾਂ ਦੀ ਸ਼ੁਰੂਆਤ

2 ਜੁਲਾਈ 2025 ਨੂੰ ਇੰਡੀਗੋ ਨੇ ਅਦਮਪੁਰ–ਮੁੰਬਈ ਦੀ ਡਾਇਰੈਕਟ ਉਡਾਣ ਸ਼ੁਰੂ ਕੀਤੀ ਸੀ।
ਪਰ ਹੁਣ ਉਸੇ ਰਾਹੀਂ ਵਿਦੇਸ਼ੀ ਕਨੈਕਸ਼ਨ ਸਹੂਲਤ ਵੀ ਸ਼ੁਰੂ ਹੋ ਗਈ ਹੈ।

ਲਾਭਪਾਤਰੀ ਖੇਤਰ, ਇਹ ਨਵੀਂ ਸਹੂਲਤ ਦੋਆਬਾ, ਲੁਧਿਆਣਾ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਅਤੇ ਆਸ-ਪਾਸ ਦੇ ਇਲਾਕਿਆਂ ਲਈ ਵੱਡਾ ਲਾਭਦਾਇਕ ਸਾਬਤ ਹੋਵੇਗੀ। ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਹੁਣ ਚੰਡੀਗੜ੍ਹ ਜਾਂ ਦਿੱਲੀ ਜਾਣ ਦੀ ਲੋੜ ਨਹੀਂ ਰਹੇਗੀ।
ਐਅਰਪੋਰਟ ਡਾਇਰੈਕਟਰ ਦਾ ਬਿਆਨ

ਪੁਸ਼ਪਿੰਦਰ ਨਿਰਾਲਾ, ਅਦਮਪੁਰ ਏਅਰਪੋਰਟ ਡਾਇਰੈਕਟਰ ਨੇ ਦੱਸਿਆ ਕਿ ਇਹ ਇੰਟਰਨੈਸ਼ਨਲ ਕਨੈਕਟਿੰਗ ਫਲਾਈਟ ਲੋਕਾਂ ਲਈ ਇੱਕ ਨਵਾਂ ਅਨੁਭਵ ਹੋਵੇਗਾ। ਇਹ ਸੇਵਾ ਆਮ ਯਾਤਰੀਆਂ ਲਈ ਆਸਾਨ, ਤੇਜ਼ ਅਤੇ ਆਰਾਮਦਾਇਕ ਯਾਤਰਾ ਮੁਹੱਈਆ ਕਰਾਏਗੀ ਤੇ ਬੁਕਿੰਗ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਇਨ੍ਹਾਂ ਉਡਾਣਾਂ ਦੀ ਬੁਕਿੰਗ ਇੰਡੀਗੋ ਦੀ ਅਧਿਕਾਰਿਕ ਵੈਬਸਾਈਟ ਅਤੇ ਐਪ ਰਾਹੀਂ ਸ਼ੁਰੂ ਹੋ ਚੁੱਕੀ ਹੈ ਤੇ ਯਾਤਰੀ ਇੱਕੋ ਟਿਕਟ ਤੇ ਦੋਨੋਂ ਉਡਾਣਾਂ ਦੀ ਯਾਤਰਾਂ ਕਰ ਸਕਣਗੇ ਅਤੇ ਲੱਗੇਜ ਆਟੋਮੈਟਿਕ ਟਰਾਂਸਫਰ ਹੋਵੇਗਾ।

Vinkmag ad
Share Our Daily Posts

News Desk

Read Previous

ਐੱਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਡੰਕੀ ਮਾਮਲੇ ‘ਚ ਵੱਡੀ ਕਾਰਵਾਈ: ਪੰਜਾਬ-ਹਰਿਆਣਾ ਦੇ 11 ਥਾਵਾਂ ‘ਤੇ ਛਾਪੇਮਾਰੀ

Read Next

ਨੂਰਮਹਿਲ ‘ਚ ਗੁਰੂ ਪੂਰਨਿਮਾ ਸਮਾਗਮ: ਹਰਿਆਣਾ ਦੇ ਮੁੱਖ ਮੰਤਰੀ ਨਾਯਬ ਸੈਣੀ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਵਿਸ਼ੇਸ਼ ਹਾਜ਼ਰੀ