Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 26, 2026

ਵਡਾਲਾ ਚੌਕ ਬੰਬੇ ਨਗਰ ‘ਚ ਖਤਰਨਾਕ ਖੱਡਾ, ਸਕੂਲ ਬੱਸ ਡਿੱਗੀ – ਨਿਵਾਸੀਆਂ ਨੇ ਜਤਾਈ ਚਿੰਤਾ

ਜਲੰਧਰ : ਕੰਵਲਜੀਤ ਸਿੰਘ ਮੱਕੜ – ਮੰਗਲਵਾਰ, ਵਡਾਲਾ ਚੌਕ ਬੰਬੇ ਨਗਰ, ਵਿਖੇ ਲੇਨ ਨੰਬਰ 1 ‘ਚ ਤਿੰਨ ਨਵੇਂ ਘਰਾਂ ਦੀ ਚਲ ਰਹੀ ਉਸਾਰੀ ਨੇ ਇਲਾਕੇ ਦੀ ਆਮ ਜਨਤਾ ਲਈ ਮੁਸੀਬਤ ਖੜੀ ਕਰ ਦਿੱਤੀ ਹੈ। ਇਨ੍ਹਾਂ ਕੋਠੀਆਂ ਦੀ ਨਿਰਮਾਣ ਕਾਰਵਾਈ ਦੌਰਾਨ ਸੜਕ ਦੀ ਬੇਲੋੜੀ ਖੁਦਾਈ ਕੀਤੀ ਗਈ, ਪਰ ਸੌਖੀ ਸਹੂਲਤ ਲਈ ਉਖਾੜੀਆਂ ਗਈਆਂ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਗਈ – ਜਿਸ ਕਰਕੇ ਸੜਕਾਂ ਉੱਤੇ ਖਤਰਨਾਕ ਖੱਡੇ ਬਣੇ ਹੋਏ ਹਨ।

ਅੱਜ ਸਵੇਰੇ ਇਕ ਸਕੂਲ ਬੱਸ ਇਨ੍ਹਾਂ ਵਿਚੋਂ ਇਕ ਖੱਡੇ ‘ਚ ਡਿੱਗ ਗਈ। ਖੁਸ਼ਕਿਸਮਤੀ ਨਾਲ ਕਿਸੇ ਵੀ ਵਿਦਿਆਰਥੀ ਨੂੰ ਗੰਭੀਰ ਚੋਟ ਨਹੀਂ ਲੱਗੀ, ਪਰ ਘਟਨਾ ਨੇ ਇਲਾਕੇ ‘ਚ ਸੁਰੱਖਿਆ ਸੰਬੰਧੀ ਵੱਡਾ ਸਵਾਲ ਖੜਾ ਕਰ ਦਿੱਤਾ ਹੈ।

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ
“ਆਪਣੀਆਂ ਕੋਠੀਆਂ ਦੀ ਸੁੰਦਰਤਾ ਲਈ ਤਾਂ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ, ਪਰ ਜਦੋਂ ਗੱਲ ਆਉਂਦੀ ਹੈ ਸੜਕਾਂ ਦੀ ਮੁਰੰਮਤ ਦੀ, ਤਾਂ ਕੋਈ ਵੀ ਜ਼ਿੰਮੇਵਾਰੀ ਨਹੀਂ ਲੈਂਦਾ।” ਜਦ ਕਿ ਇਹ ਤਾਂ ਜਿੰਮੇਵਾਰੀ ਕੋਠੀ ਬਣਾਉਣ ਵਾਲਿਆਂ ਦੀ ਹੈ ਕਿ ਆਲਾ ਦੁਆਲਾ ਦੀ ਕੋਠੀ ਬਣਨ ਤੋਂ ਬਾਅਦ ਸਾਫ ਸੁਥਰਾ ਹੋਣਾ ਚਾਹੀਦਾ ਹੈ।

ਸੜਕ ਦੇ ਅਧੂਰੇ ਕੰਮ, ਖੱਡਿਆਂ ਅਤੇ ਢਹਿ ਗਈ ਮਿੱਟੀ ਨੇ ਪੈਦਲ ਚੱਲਣ ਵਾਲਿਆਂ ਅਤੇ ਵਾਹਨ ਚਲਾਉਣ ਵਾਲਿਆਂ ਲਈ ਭਾਰੀ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਦਿਲ ਵਿੱਚ ਡਰ ਲੈ ਕੇ ਇਲਾਕਾ ਪਾਰ ਕਰਦਾ ਹੈ।

ਪੁਕਾਰ ਸਰਕਾਰ ਅਤੇ ਸਥਾਨਕ ਨਿਗਮ ਕੋਲ
ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਨਵੇਂ ਘਰ ਬਣਾਉਣ ਵਾਲਿਆਂ ਨੂੰ ਜ਼ਿੰਮੇਵਾਰੀ ਲਾਈ ਜਾਵੇ ਕਿ ਉਹ ਕੰਮ ਪੂਰਾ ਹੋਣ ‘ਤੇ ਤੁਰੰਤ ਸੜਕ ਦੀ ਮੁਰੰਮਤ ਕਰਵਾਉਣ, ਜਾਂ ਫਿਰ ਨਿਗਮ ਵਲੋਂ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੱਡੀ ਹਾਦਸੇ ਤੋਂ ਬਚਿਆਂ ਜਾ ਸਕੇ।

Vinkmag ad
Share Our Daily Posts

News Desk

Read Previous

ਜਲੰਧਰ ‘ਚ ਬਾਈਕ ਚੋਰੀ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ, 6 ਚੋਰੀਸ਼ੁਦਾ ਮੋਟਰਸਾਈਕਲਾਂ ਬਰਾਮਦ

Read Next

ਮਾਡਲ ਟਾਊਨ ‘ਚ ਮੇਅਰ ਤੇ ਕਮਿਸ਼ਨਰ ਦੇ ਨਿਵਾਸ ‘ਚ ਵੀ ਵੜਿਆਂ ਪਾਣੀਂ, ਦੋ ਘੰਟੇ ਬਾਅਦ ਵੀ ਨਹੀਂ ਹੋਇਆਂ ਨਿਕਾਸ!