Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਸ਼ੌਰਯ ਭਾਰਤ ਕਾਰ ਰੈਲੀ ਨੇ ਆਦਮਪੁਰ ਏਅਰ ਬੇਸ ‘ਤੇ ਦਿਖਾਇਆ ਜ਼ਬਰਦਸਤ ਜੋਸ਼ ਦੇਸ਼ ਭਗਤੀ ਤੇ ਵਾਤਾਵਰਣ ਸੰਦੇਸ਼ ਦੇ ਨਾਲ ਫੌਜੀ ਦਲੇਰੀ ਨੂੰ ਸ਼ਰਧਾਂਜਲੀ

ਜਲੰਧਰ : (ਜੇ ਐਸ ਸੰਧੂ / ਕੰਵਲਜੀਤ ਸਿੰਘ ਮੱਕੜ) – ਜਲੰਧਰ/ਆਦਮਪੁਰ ਦੇਸ਼ ਭਗਤੀ, ਵਾਤਾਵਰਣ ਜਾਗਰੂਕਤਾ ਅਤੇ ਨੌਜਵਾਨਾਂ ਵਿੱਚ ਰਾਸ਼ਟਰਪ੍ਰੇਮ ਭਰਨ ਦੇ ਉਦੇਸ਼ ਨਾਲ ਨਵੀਂ ਦਿੱਲੀ ਤੋਂ ਸ਼ੁਰੂ ਹੋਈ “ਸ਼ੌਰਯ ਭਾਰਤ ਕਾਰ ਰੈਲੀ” ਅੱਜ ਆਦਮਪੁਰ ਏਅਰਬੇਸ ‘ਤੇ ਪਹੁੰਚੀ। ਇਸ ਰੈਲੀ ਨੂੰ “ਆਪਰੇਸ਼ਨ ਸਿੰਦੂਰ” ਦੀ ਸਫਲਤਾ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਹ ਰੈਲੀ ਭਾਰਤ ਦੇ ਸੁਰੱਖਿਆ ਬਲਾਂ ਦੀ ਵੀਰਤਾ ਅਤੇ ਵਾਤਾਵਰਣਿਕ ਸਥਿਰਤਾ ਵੱਲ਼ ਸਮਰਪਿਤ ਇੱਕ ਵਿਸ਼ੇਸ਼ ਯਾਤਰਾ ਹੈ।

ਨਵੀਂ ਦਿੱਲੀ ਤੋਂ ਰਵਾਨਾ ਹੋਈ ਇਹ ਕਾਰ ਰੈਲੀ ਪਹਿਲਾਂ ਅੰਬਾਲਾ ਕੈਂਟ ਦੇ ਏਅਰ ਫੋਰਸ ਸਟੇਸ਼ਨ ‘ਤੇ ਝੰਡਾ ਲਹਿਰਾ ਕੇ ਸਨਮਾਨਿਤ ਕੀਤੀ ਗਈ। ਆਦਮਪੁਰ ‘ਚ ਵੀ ਰੈਲੀ ਦਾ ਜੋਸ਼ੀਲਾ ਸਵਾਗਤ ਕੀਤਾ ਗਿਆ। ਏਅਰਫੋਰਸ ਅਧਿਕਾਰੀਆਂ ਨੇ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਆਦਮਪੁਰ ਏਅਰਬੇਸ ਨੂੰ ਇਸ ਯਾਤਰਾ ਲਈ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਰੈਲੀ ਰਾਹੀਂ ਭਾਰਤ ਦੇ ਹਰ ਕੋਨੇ ਤੱਕ “ਆਪਰੇਸ਼ਨ ਸਿੰਦੂਰ” ਦੀ ਮਹਾਨ ਕਾਮਯਾਬੀ ਅਤੇ ਸੈਨਾ ਦੀ ਦਲੇਰੀ ਦੀ ਜਾਣਕਾਰੀ ਪਹੁੰਚ ਰਹੀ ਹੈ।

ਏਅਰ ਆਫੀਸਰ ਨੇ ਕਿਹਾ ਕਿ ਇਹ ਰੈਲੀ ਭਾਰਤ ਦੀਆਂ ਤਿੰਨੋ ਫੌਜਾਂ—ਥਲਸੇਨਾ, ਜਲਸੇਨਾ ਤੇ ਵਾਯੂਸੇਨਾ—ਦੇ ਸਾਹਸ ਅਤੇ ਦੇਸ਼ ਵੱਲੋਂ ਵਾਤਾਵਰਣ ਸੰਭਾਲ ਲਈ ਕੀਤੀ ਜਾ ਰਹੀ ਵਚਨਬੱਧਤਾ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ। ਇਸ ਰੈਲੀ ਵਿੱਚ ਡੀਆਰਡੀਆਓ, ਤਟ ਰੱਖਿਆ ਬਲ, ਐਨ.ਸੀ.ਸੀ. ਸਮੇਤ ਰੱਖਿਆ ਮੰਤਰਾਲੇ ਦੇ ਕੁੱਲ 112 ਮੈਂਬਰ ਹਿੱਸਾ ਲੈ ਰਹੇ ਹਨ।

ਇਹ ਰੈਲੀ ਪੀ.ਐਚ.ਡੀ. ਸੀ.ਸੀ.ਆਈ. ਵੱਲੋਂ ਏਅਰ ਫੋਰਸ ਐਡਵੈਂਚਰ ਵਿੰਗ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਰੈਲੀ ਵਿੱਚ ਟਾਟਾ ਕੰਪਨੀ ਵੱਲੋਂ ਦਿੱਤੇ ਗਏ 40 ਵਾਹਨ ਵਰਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਇਲੈਕਟ੍ਰਿਕ ਅਤੇ ਹਾਈਬ੍ਰਿਡ ਵਾਹਨ ਹਨ। ਰੈਲੀ ਦੀ ਕੁੱਲ ਦੂਰੀ ਤਕਰੀਬਨ 800 ਕਿ.ਮੀ. ਹੈ ਜੋ ਕਿ ਦੇਸ਼ ਦੇ ਸੁਰੱਖਿਆ ਬਲਾਂ ਨੂੰ ਇੱਕ ਸ਼ਰਧਾਂਜਲੀ ਹੈ।

ਇਸ ਮੌਕੇ ‘ਤੇ ਆਦਮਪੁਰ ਏਅਰਬੇਸ ਦੇ ਅਧਿਕਾਰੀਆਂ ਨੇ ਰੈਲੀ ਚ ਭਾਗ ਲੈ ਰਹੇ ਸਾਰੇ ਮੈਂਬਰਾਂ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਅਤੇ ਇਸ ਯਾਤਰਾ ਨੂੰ ਯਾਦਗਾਰ ਅਤੇ ਪ੍ਰੇਰਣਾਦਾਇਕ ਕਰਾਰ ਦਿੱਤਾ।

Vinkmag ad
Share Our Daily Posts

News Desk

Read Previous

MP ਅੰਮ੍ਰਿਤਪਾਲ ਸਿੰਘ ਵੱਲੋਂ ਸੁਪਰੀਮ ਕੋਰਟ ਦਾ ਰੁਖ਼! ਡਿਬਰੂਗੜ੍ਹ ਪਹੁੰਚੀ ਵਕੀਲਾਂ ਦੀ ਟੀਮ

Read Next

ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਕੰਡਕਟਰ ਵਰਕਰਜ਼ ਯੂਨੀਅਨ ਨੇ 29 ਜੁਲਾਈ ਤੋਂ ਅਨਿਸ਼ਚਿਤਕਾਲੀ ਹੜਤਾਲ ਦਾ ਐਲਾਨ ਕੀਤਾ 28 ਜੁਲਾਈ ਨੂੰ वित ਮੰਤਰੀ ਨਾਲ ਆਖਰੀ ਮੀਟਿੰਗ, ਮੰਗਾਂ ਨਾ ਮੰਨੀਆਂ ਗਈਆਂ ਤਾਂ ਠੱਪ ਹੋਣਗੀਆਂ ਸਾਰੀਆਂ ਬੱਸ ਸੇਵਾਵਾਂ