Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਜ਼ਲੰਧਰ ਭ੍ਰਿਸ਼ਟਾਚਾਰ ਮਾਮਲਾ: ਨਾਭਾ ਜੇਲ ਵਿੱਚ ਬੰਦ, ਵਿਧਾਇਕ ਰਮਣ ਅਰੋੜਾ, ਸੁਖਦੇਵ ਵਸ਼ਿਸ਼ਠ, ਹਰਪ੍ਰੀਤ ਕੌਰ ਅਤੇ ਮਹੇਸ਼ ਮਖੀਜਾ ਨੂੰ ਲੈ ਕੇ ਅਦਾਲਤ ਵਿੱਚ ਸੁਣਵਾਈ — ਅਗਲੀ ਸੁਣਵਾਈਆਂ 31 ਜੁਲਾਈ, 5 ਅਤੇ 7 ਅਗਸਤ ਨੂੰ

ਜਲੰਧਰ : ਜੇ ਐਸ ਸੰਧੂ ਤੇ ਕੰਵਲਜੀਤ ਸਿੰਘ ਮੱਕੜ- ਜ਼ਲੰਧਰ ਸਿਵਲ ਨਿਰਮਾਣ ਵਿਭਾਗ ਵਿੱਚ ਉਭਰੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਗੰਭੀਰ ਪੱਧਰ ‘ਤੇ ਚਲ ਰਹੀ ਜਾਂਚ ਦੌਰਾਨ ਨਾਭਾ ਕੇਂਦਰੀ ਜੇਲ ਵਿੱਚ ਬੰਦ ਵਿਧਾਇਕ ਰਮਣ ਅਰੋੜਾ, ATP ਸੁਖਦੇਵ ਵਸ਼ਿਸ਼ਠ, ਹਰਪ੍ਰੀਤ ਕੌਰ ਅਤੇ ਮਹੇਸ਼ ਮਖੀਜਾ ਨੂੰ ਲੈ ਕੇ ਸੈਸ਼ਨ ਕੋਰਟ ਜਲੰਧਰ ਵਿੱਚ ਮਹੱਤਵਪੂਰਨ ਸੁਣਵਾਈ ਹੋਈ।

ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ‘ਚ ਰਮਣ ਅਰੋੜਾ ਅਤੇ ਹਰਪ੍ਰੀਤ ਕੌਰ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ, ਜਦਕਿ ATP ਸੁਖਦੇਵ ਵਸ਼ਿਸ਼ਠ ਅਤੇ ਰਮਣ ਅਰੋੜਾ ਦੇ ਨਜ਼ਦੀਕੀ ਮੰਨੇ ਜਾਂਦੇ ਮਹੇਸ਼ ਮਖੀਜਾ ਨਿੱਜੀ ਤੌਰ ‘ਤੇ ਅਦਾਲਤ ਵਿੱਚ ਹਾਜ਼ਰ ਹੋਏ।

ਮਖੀਜਾ ਦੀ ਜਮਾਨਤ ਯਾਚਿਕਾ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ 31 ਜੁਲਾਈ 2025 ਨੂੰ ਅਗਲੀ ਮਿਤੀ ਦੇ ਦਿੱਤੀ ਹੈ। ਸੁਣਵਾਈ ਦੌਰਾਨ ਮਹੇਸ਼ ਮਖੀਜਾ ਨੇ ਦੱਸਿਆ ਕਿ ਉਸ ਦੀ ਅਮ੍ਰਿਤਸਰ ਮੈਡੀਕਲ ਕਾਲਜ ਤੋਂ ਜਾਂਚ ਹੋ ਚੁੱਕੀ ਹੈ, ਪਰ ਨਾਭਾ ਜੇਲ ਵਿੱਚ ਉਸਨੂੰ ਕੋਈ ਵੀ ਦਵਾਈ ਨਹੀਂ ਦਿੱਤੀ ਗਈ। ਉਸਨੇ ਅਦਾਲਤ ਤੋਂ ਇਲਾਜ ਸੰਬੰਧੀ ਦਵਾਈ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ।

ਇਸੇ ਮਾਮਲੇ ਵਿੱਚ ਅੱਜ ਸਾਰੇ ਮੁਲਜ਼ਮਾਂ ਨੂੰ ਚਾਲਾਨ ਦੀਆਂ ਨਕਲਾਂ ਦਿੱਤੀਆਂ ਗਈਆਂ, ਜੋ ਪਹਿਲਾਂ ਉਨ੍ਹਾਂ ਕੋਲ ਨਹੀਂ ਸਨ। ਮੁੱਖ ਮਾਮਲੇ ਦੀ ਅਗਲੀ ਸੁਣਵਾਈ 7 ਅਗਸਤ ਨੂੰ ਨਿਰਧਾਰਤ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਵਿਧਾਇਕ ਰਮਣ ਅਰੋੜਾ ਨੇ ਰੈਗੂਲਰ ਜਮਾਨਤ ਲਈ ਯਾਚਿਕਾ ਦਾਇਰ ਕੀਤੀ ਹੋਈ ਹੈ, ਜਿਸ ਉੱਤੇ ਸੁਣਵਾਈ ਚੱਲ ਰਹੀ ਹੈ। ਰਮਣ ਅਰੋੜਾ ਦੇ ਖਿਲਾਫ ਵੋਇਸ ਰਿਕਾਰਡਿੰਗ ਮਾਮਲੇ ਸੰਬੰਧੀ ਵਿਜੀਲੈਂਸ ਵਿਭਾਗ ਵੱਲੋਂ ਵੱਖਰਾ ਕੇਸ ਵੀ ਅਦਾਲਤ ਵਿੱਚ ਚੱਲ ਰਿਹਾ ਹੈ।

ਵਿਧਾਇਕ ਦੇ ਪੁੱਤਰ ਰਾਜਨ ਅਰੋੜਾ ਨੂੰ ਹਾਲ ਹੀ ਵਿੱਚ ਅਦਾਲਤ ਵੱਲੋਂ ਸਤੰਬਰ ਤੱਕ ਸ਼ਰਤਾਂ ਦੇ ਅਧੀਨ ਜਮਾਨਤ ਮਿਲੀ ਸੀ, ਜਿਸ ਤਹਿਤ ਰਾਜਨ ਨੂੰ ਵਿਜੀਲੈਂਸ ਜਾਂਚ ਵਿੱਚ ਸਹਿਯੋਗ ਦੇਣ ਦੇ ਹੁਕਮ ਦਿੱਤੇ ਗਏ ਹਨ।

ਇਸਦੇ ਇਲਾਵਾ, ਰਮਣ ਅਰੋੜਾ ਦੇ ਸਮਧੀ ਨਾਲ ਜੁੜੇ ਕੇਸ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹੋਈ, ਜਿਸ ਵਿੱਚ ਅਗਲੀ ਮਿਤੀ 5 ਅਗਸਤ 2025 ਨੂੰ ਨਿਰਧਾਰਤ ਕੀਤੀ ਗਈ ਹੈ।

ਇਹ ਮਾਮਲਾ ਜਲੰਧਰ ਸਿੱਧੇ ਤੌਰ ‘ਤੇ ਰਾਜਨੀਤੀ, ਪ੍ਰਸ਼ਾਸਨ ਅਤੇ ਨਿਰਮਾਣ ਵਿਭਾਗ ਦੀ ਸਾਫ਼-ਸੁਥਰੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕਰ ਰਿਹਾ ਹੈ। ਅਗਲੀ ਸੁਣਵਾਈਆਂ ‘ਚ ਹੋ ਸਕਦਾ ਹੈ ਹੋਰ ਵੱਡੇ ਖੁਲਾਸੇ ਸਾਹਮਣੇ ਆਉਣ।

Vinkmag ad
Share Our Daily Posts

News Desk

Read Previous

ਜਲੰਧਰ ਸਿਵਲ ਹਸਪਤਾਲ ’ਚ ਤਿੰਨ ਮਰੀਜ਼ਾਂ ਦੀ ਮੌਤ ਦਾ ਮਾਮਲਾ ਗੰਭੀਰ, ਸਿਹਤ ਮੰਤਰੀ ਅਤੇ ਡੀ.ਸੀ. ਨੇ ਲਈ ਮੌਕੇ ‘ਤੇ ਜਾਂਚ – 9 ਮੈਂਬਰੀ ਕਮੇਟੀ ਬੁਧਵਾਰ ਨੂੰ ਰਿਪੋਰਟ ਸੌਂਪੇਗੀ

Read Next

ਥਾਣਾ ਮਹਿਤਪੁਰ ਪੁਲਿਸ ਵੱਲੋਂ ਨਸ਼ੇ ਵਿਰੁੱਧ ਮੁਹਿੰਮ ਅਧੀਨ ਵੱਡੀ ਕਾਰਵਾਈ: 60 ਨਸ਼ੀਲੀਆਂ ਗੋਲੀਆਂ ਤੇ ₹29,000 ਡਰੱਗ ਮਨੀ ਸਮੇਤ ਇੱਕ ਗ੍ਰਿਫ਼ਤਾਰ