Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

GNDU ਦੇ ਵਾਈਸ ਚਾਂਸਲਰ ਦੀ RSS ਨਾਲ ਨੇੜਤਾ ‘ਤੇ ਵਿਵਾਦ, ਵਿਦਿਆਰਥੀ ਸੰਘਠਨਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ, ਤੁਰੰਤ ਕਾਰਵਾਈ ਦੀ ਮੰਗ

ਜਲੰਧਰ : ਕੰਵਲਜੀਤ ਸਿੰਘ ਮੱਕੜ – ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਵੱਲੋਂ ਹਾਲ ਹੀ ਵਿੱਚ ਰਾਸ਼ਟਰੀ ਸਵੈਯੰਸੇਵਕ ਸੰਘ (RSS) ਦੇ ਇੱਕ ਸਮਾਗਮ ‘ਚ ਸ਼ਿਰਕਤ ਕਰਨ ‘ਤੇ ਵਿਦਿਆਰਥੀ ਸੰਘਠਨਾਂ ਵੱਲੋਂ ਸਖ਼ਤ ਰੋਸ ਪ੍ਰਗਟ ਕੀਤਾ ਗਿਆ ਹੈ। ਇਸ ਸਬੰਧ ‘ਚ ਅੱਜ ਵਿਦਿਆਰਥੀਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਖੁਲ੍ਹੀ ਚਿੱਠੀ ਲਿਖੀ ਹੈ ਜਿਸ ‘ਚ GNDU ਦੇ ਮੌਜੂਦਾ ਵਾਈਸ ਚਾਂਸਲਰ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਗਈ ਹੈ।

ਡਾ. ਕਰਮਜੀਤ ਸਿੰਘ ਨੇ RSS ਦੇ ‘ਗਿਆਨ ਸਮੈ ਮਿੱਲਨ’ ਸਮਾਗਮ ‘ਚ ਦਿੱਤੀ ਸੀ ਹਾਜ਼ਰੀ
ਵਿਦਿਆਰਥੀ ਆਗੂ ਜਸਕਰਨ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਡਾ. ਕਰਮਜੀਤ ਸਿੰਘ ਨੇ ਹਾਲ ਹੀ ਵਿੱਚ ਕਾਇਮਟੌਰ ਵਿਖੇ ਹੋਏ RSS ਦੇ ਸਮਾਗਮ ‘ਗਿਆਨ ਸਮੈ ਮਿੱਲਨ’ ਵਿੱਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ GNDU ਵੱਲੋਂ ਸਿਖ ਧਰਮ ਅਤੇ ਭਾਰਤੀ ਗਿਆਨ ਪ੍ਰਣਾਲੀ ਨੂੰ ਜੋੜਨ ਵਾਲੇ ਕੋਰਸਾਂ ਦੀ ਰਿਪੋਰਟ ਪੇਸ਼ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਯੂਨੀਵਰਸਿਟੀ ਦੀ ਸਿੱਖ ਚੇਅਰ ਦੀ ਆੜ ਹੇਠ ਵੈਦਾਂਤ ਅਤੇ ਸਿੱਖ ਧਰਮ ਵਿਚਕਾਰ ਤਾਲਮੇਲ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ। ਵਿਦਿਆਰਥੀਆਂ ਅਨੁਸਾਰ ਇਹ ਕੋਸ਼ਿਸ਼ਾਂ ਸਿੱਖ ਧਰਮ ਦੇ ਮੂਲ ਸਿਧਾਂਤਾਂ ਦੇ ਉਲਟ ਹਨ।

ਯੂਨੀਵਰਸਿਟੀ ਨੂੰ RSS ਦੇ ਵਿਚਾਰਧਾਰਾ ਵਾਲਾ ਕੇਂਦਰ ਬਣਾਇਆ ਜਾ ਰਿਹਾ: ਵਿਦਿਆਰਥੀ, ਵਿਦਿਆਰਥੀਆਂ ਨੇ ਦੱਸਿਆ ਕਿ GNDU ਦੀ ਸਥਾਪਨਾ 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਸਿੱਖ ਧਰਮ ਦੇ ਉਤਥਾਨ ਲਈ ਹੋਈ ਸੀ, ਪਰ ਹੁਣ ਇਹ RSS ਦੀ ਸੋਚ ਨੂੰ ਵਧਾਵਾ ਦੇਣ ਵਾਲਾ ਕੇਂਦਰ ਬਣਦਾ ਜਾ ਰਿਹਾ ਹੈ। ਉਨ੍ਹਾਂ ਨੇ ਆਖਿਆ ਕਿ ਇਹ ਸਿੱਖ ਧਰਮ ਲਈ ਆਤਮਕ ਗੁਲਾਮੀ ਵਰਗੀ ਸਥਿਤੀ ਹੈ।
ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਹਿਲਾਂ ਵੀ ਆ ਚੁਕੇ ਹਨ RSS ਵਿਰੁੱਧ ਹੁਕਮਨਾਮੇ
ਚਿੱਠੀ ਵਿੱਚ ਇਹ ਵੀ ਉਲੇਖ ਕੀਤਾ ਗਿਆ ਕਿ 2001, 2002 ਅਤੇ 2004 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ RSS ਦੇ ਖਿਲਾਫ ਕਈ ਵਾਰ ਸਿੱਖ ਕੌਮ ਨੂੰ ਚੇਤਾਵਨੀ ਦਿੱਤੀ ਗਈ ਸੀ, ਜਿਸ ‘ਚ RSS ਨੂੰ ਸਿੱਖ ਧਰਮ ਦੀਆਂ ਜੜ੍ਹਾਂ ‘ਤੇ ਹਮਲਾ ਕਰਨ ਵਾਲੀ ਸੰਸਥਾ ਦੱਸਿਆ ਗਿਆ ਸੀ। ਹੁਣ ਵਿਦਿਆਰਥੀ ਸੰਘਠਨਾਂ ਨੇ ਮੰਗ ਕੀਤੀ ਹੈ ਕਿ ਚੌਥਾ ਅਤੇ ਸਾਫ-ਸੁਥਰਾ ਹੁਕਮਨਾਮਾ ਜਾਰੀ ਕਰਕੇ ਸਿੱਖ ਕੌਮ ਨੂੰ ਦਿਸ਼ਾ ਦਿੱਤੀ ਜਾਵੇ।

RSS ਪਿਛੋਕੜ ਵਾਲਿਆਂ ਦੀਆਂ ਭਰਤੀਆਂ ‘ਤੇ ਵੀ ਸਵਾਲ, ਚਿੱਠੀ ਵਿੱਚ ਇਹ ਵੀ ਦੱਸਿਆ ਗਿਆ ਕਿ GNDU ਵਿੱਚ ਕੀਤੀਆਂ ਨਵੀਆਂ ਭਰਤੀਆਂ ਵਿਚਲੇ ਬਹੁਤ ਸਾਰੇ ਵਿਅਕਤੀ RSS ਨਾਲ ਜੁੜੇ ਹੋਏ ਹਨ ਜਾਂ ਫਿਰ ਬਾਹਰੀ ਰਾਜਾਂ ਤੋਂ ਆਏ ਹਨ, ਜਦਕਿ ਪੰਜਾਬ ਦੇ ਯੋਗ ਅਕਾਦਮਿਕ ਪ੍ਰੋਫੈਸਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਹ ਸਥਿਤੀ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

ਮੁੱਖ ਮੰਗਾਂ:
GNDU ਦੇ ਮੌਜੂਦਾ VC ਡਾ. ਕਰਮਜੀਤ ਸਿੰਘ ਨੂੰ ਤੁਰੰਤ ਹਟਾਇਆ ਜਾਵੇ।
ਕਿਸੇ ਵੀ ਸਿੱਖ ਸੰਸਥਾ ਵਿਚ RSS ਨਾਲ ਜੁੜੇ ਵਿਅਕਤੀਆਂ ਦੀ ਨਿਯੁਕਤੀ ਉੱਤੇ ਪੂਰੀ ਤਰ੍ਹਾਂ ਰੋਕ ਲਾਈ ਜਾਵੇ।
ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ RSS ਖਿਲਾਫ ਤੁਰੰਤ ਅਤੇ ਸਖ਼ਤ ਹੁਕਮਨਾਮਾ ਜਾਰੀ ਕੀਤਾ ਜਾਵੇ।

ਅੰਤ ਵਿੱਚ ਜਸਕਰਨ ਸਿੰਘ ਨੇ ਆਖਿਆ:
“ਜੇ ਸਿੱਖ ਸੰਸਥਾਵਾਂ ਨੂੰ ਚਲਾਉਣ ਲਈ RSS ਦੇ ਅਧੀਨ ਜਾਣਾ ਪਿਆ, ਤਾਂ ਇਹ ਸਾਡੀ ਆਤਮਕ ਗੁਲਾਮੀ ਹੋਵੇਗੀ। ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।”

Vinkmag ad
Share Our Daily Posts

News Desk

Read Previous

ਸੂਰਜੀ ਊਰਜਾ ਸਿਸਟਮ ‘ਚ ਧੋਖਾਧੜੀ ਦਾ ਦੋਸ਼, ਜਲੰਧਰ ਦੇ ਨਿਵਾਸੀ ਨੇ ਭੇਜੇ ਕਾਨੂੰਨੀ ਨੋਟਿਸ

Read Next

ਜਲੰਧਰ ‘ਚ ਗੋਲੀਆਂ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ, ਪਰਿਵਾਰ ਵੱਲੋਂ ਧਰਨਾ, ਕਤਲ ਦੀ ਸਾਜ਼ਿਸ਼ ‘ਚ ਸਿਆਸੀ ਲੀਡਰ ‘ਤੇ ਲਾਏ ਗੰਭੀਰ ਦੋਸ਼