Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਜਾਲੰਧਰ ਨਗਰ ਨਿਗਮ ਮੁੱਖ ਦਫ਼ਤਰ ‘ਚ ਕਾਂਗਰਸੀ ਪਾਰਸ਼ਦਾਂ ਦਾ ਹੰਗਾਮਾ, ਸ਼ਿਲਾਪਟ ‘ਤੇ ਨਾਮ ਨਾ ਲਿਖਣ ‘ਤੇ ਵਿਰੋਧ

ਜਲੰਧਰ :ਕੰਵਲਜੀਤ ਸਿੰਘ ਮੱਕੜ – ਜਾਲੰਧਰ ਨਗਰ ਨਿਗਮ (Municipal Corporation) ਦੇ ਮੁੱਖ ਦਫ਼ਤਰ ‘ਚ ਅੱਜ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਕਾਂਗਰਸੀ ਪਾਰਸ਼ਦਾਂ ਨੇ ਸ਼ਿਲਾਪਟਾਂ ‘ਤੇ ਆਪਣੇ ਨਾਮ ਨਾ ਲਿਖੇ ਜਾਣ ‘ਤੇ ਜ਼ੋਰਦਾਰ ਵਿਰੋਧ ਕੀਤਾ। ਕਾਂਗਰਸੀ ਪਾਰਸ਼ਦਾਂ ਦਾ ਦੋਸ਼ ਹੈ ਕਿ ਉਹਨਾਂ ਦੇ ਵਾਰਡਾਂ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੇ ਸ਼ਿਲਾਪਟਾਂ ‘ਤੇ ਵਾਰਡ ਪਾਰਸ਼ਦਾਂ ਦੇ ਨਾਮਾਂ ਦੀ ਥਾਂ ਹਲਕਾ ਇੰਚਾਰਜ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਨਾਮ ਲਿਖਿਆ ਜਾ ਰਿਹਾ ਹੈ, ਜੋ ਨਿਯਮਾਂ ਅਨੁਸਾਰ ਗਲਤ ਹੈ।

ਕਾਂਗਰਸੀ ਪਾਰਸ਼ਦਾਂ ਦਾ ਸਿੱਧਾ ਹਮਲਾ
ਕਾਂਗਰਸੀ ਪਾਰਸ਼ਦ ਪਵਨ ਕੁਮਾਰ, ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਨੀਰਜ ਜੱਸਲ ਅਤੇ ਹਰਪ੍ਰੀਤ ਵਾਲੀਆ ਸਮੇਤ ਕਈ ਹੋਰਾਂ ਨੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ (IAS) ਦੇ ਦਫ਼ਤਰ ਵਿੱਚ ਜਾ ਕੇ ਰੋਸ ਜ਼ਾਹਰ ਕੀਤਾ। ਉਹਨਾਂ ਕਿਹਾ ਕਿ ਪ੍ਰੋਟੋਕਾਲ ਅਨੁਸਾਰ ਵਾਰਡ ਪਾਰਸ਼ਦ, ਸ਼ਹਿਰ ਦੇ ਮੇਅਰ ਅਤੇ ਇਲਾਕੇ ਦੇ ਵਿਧਾਇਕ ਦਾ ਨਾਮ ਸ਼ਿਲਾਪਟ ‘ਤੇ ਲਿਖਿਆ ਜਾਂਦਾ ਹੈ। ਪਰ ਪਿਛਲੇ ਸਮੇਂ ਵਿੱਚ ਜਿੰਨੇ ਵੀ ਉਦਘਾਟਨ ਹੋਏ ਹਨ, ਉਨ੍ਹਾਂ ਵਿੱਚ ਕਾਂਗਰਸੀ ਪਾਰਸ਼ਦਾਂ ਅਤੇ ਵਿਧਾਇਕਾਂ ਦੇ ਨਾਮਾਂ ਨੂੰ ਅਣਦੇਖਾ ਕਰਕੇ ਕੇਵਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਾ ਨਾਮ ਹੀ ਲਿਖਿਆ ਗਿਆ ਹੈ।

ਪਾਰਸ਼ਦ ਪਵਨ ਕੁਮਾਰ ਅਤੇ ਬੰਟੀ ਨੀਲਕੰਠ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਉਹ ਇਸ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। “ਜਿਸ ਵਾਰਡ ਵਿੱਚ ਕੰਮ ਹੋ ਰਿਹਾ ਹੈ, ਉਸ ਪਾਰਸ਼ਦ ਦਾ ਨਾਮ ਲਿਖਣਾ ਲਾਜ਼ਮੀ ਹੈ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ,” ਉਹਨਾਂ ਜ਼ੋਰ ਦਿੱਤਾ।

ਮੇਅਰ ਵਨੀਤ ਧੀਰ ਨੇ ਦਿੱਤਾ ਭਰੋਸਾ
ਕਮਿਸ਼ਨਰ ਦੇ ਦਫ਼ਤਰ ਵਿੱਚ ਗਰਮਾਗਰਮੀ ਵਧਣ ‘ਤੇ ਮੇਅਰ ਵਨੀਤ ਧੀਰ ਖੁਦ ਮੌਕੇ ‘ਤੇ ਪਹੁੰਚੇ ਅਤੇ ਦੋਵੇਂ ਪੱਖਾਂ ਨੂੰ ਬਿਠਾ ਕੇ ਮਾਮਲਾ ਠੰਡਾ ਕੀਤਾ। ਮੇਅਰ ਨੇ ਸਪਸ਼ਟ ਕੀਤਾ ਕਿ ਨਿਯਮ ਅਨੁਸਾਰ ਹਰ ਵਾਰਡ ਦੇ ਵਿਕਾਸ ਕਾਰਜ ਦੇ ਸ਼ਿਲਾਪਟ ‘ਤੇ ਉਸ ਵਾਰਡ ਦੇ ਪਾਰਸ਼ਦ ਦਾ ਨਾਮ ਲਿਖਿਆ ਜਾਵੇਗਾ, ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਤ ਹੋਵੇ।

ਮੇਅਰ ਦੇ ਭਰੋਸੇ ਤੋਂ ਬਾਅਦ ਕਾਂਗਰਸੀ ਪਾਰਸ਼ਦਾਂ ਨੇ ਅਸਥਾਈ ਤੌਰ ‘ਤੇ ਰੋਸ ਮੁਲਤਵੀ ਕਰ ਦਿੱਤਾ, ਪਰ ਚੇਤਾਵਨੀ ਦਿੱਤੀ ਕਿ ਜੇ ਅੱਗੇ ਵੀ ਇਸ ਤਰ੍ਹਾਂ ਦੀ ਅਣਦੇਖੀ ਹੋਈ ਤਾਂ ਵੱਡੇ ਪੱਧਰ ‘ਤੇ ਵਿਰੋਧ ਕੀਤਾ ਜਾਵੇਗਾ।

Vinkmag ad
Share Our Daily Posts

News Desk

Read Previous

ਸ਼ਾਹਕੋਟ ਸਬ-ਡਵੀਜ਼ਨ ‘ਚ ਭਾਰੀ ਫੋਰਸ ਨਾਲ ਫਲੈਗ ਮਾਰਚ, ਸ਼ੱਕੀ ਥਾਵਾਂ ‘ਤੇ ਛਾਪੇ ਅਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਮੌਕੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ

Read Next

ਥਾਣਾ ਆਦਮਪੁਰ ਦੀ ਪੁਲਿਸ ਵੱਲੋਂ ਹਥਿਆਰਾਂ ਸਮੇਤ ਨੌਜਵਾਨ ਗ੍ਰਿਫਤਾਰ 02 ਦੇਸੀ ਪਿਸਤੌਲ, 02 ਮੈਗਜ਼ੀਨ ਅਤੇ 03 ਜਿੰਦਾ ਰੌਂਦ ਬ੍ਰਾਮਦ