Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਲੁਧਿਆਣਾ ‘ਚ ਜੂਨੀਅਰ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ : 29 ਤੋਂ 31 ਅਗਸਤ ਤੱਕ ਨੌਜਵਾਨ ਖਿਡਾਰੀਆਂ ਨੂੰ ਮਿਲੇਗਾ ਵੱਡਾ ਮੰਚ

ਜਲੰਧਰ/ਲੁਧਿਆਣਾ, (ਕੰਵਲਜੀਤ ਸਿੰਘ ਮੱਕੜ, ਦਫ਼ਤਰ ਸਕੱਤਰ ਪੰਜਾਬ ਐਥਲੈਟਿਕ ਐਸੋਸੀਏਸ਼ਨ) – ਪੰਜਾਬ ਐਥਲੈਟਿਕਸ ਐਸੋਸੀਏਸ਼ਨ ਵੱਲੋਂ 29 ਤੋਂ 31 ਅਗਸਤ, 2025 ਤੱਕ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਜੂਨੀਅਰ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਰਾਜ ਦੇ ਵੱਖ–ਵੱਖ ਹਿੱਸਿਆਂ ਤੋਂ ਸੈਂਕੜੇ ਉਭਰਦੇ ਖਿਡਾਰੀ ਆਪਣੀ ਪ੍ਰਤਿਭਾ ਦਿਖਾਉਣਗੇ।

ਇਹ ਮੁਕਾਬਲੇ 14, 16, 18, 20 ਅਤੇ 23 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਅਤੇ ਲੜਕੀਆਂ ਲਈ ਹੋਣਗੇ। ਹਰੇਕ ਉਮਰ ਵਰਗ ਦੇ ਇਵੈਂਟਾਂ ਦੀ ਵਿਸਥਾਰ ਸੂਚੀ ਐਂਟਰੀ ਫਾਰਮ ਨਾਲ ਨੱਥੀ ਕੀਤੀ ਗਈ ਹੈ।

ਪੰਜਾਬ ਐਥਲੈਟਿਕਸ ਐਸੋਸੀਏਸ਼ਨ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੌਰਾਨ ਹੀ ਉੱਤਰੀ ਜ਼ੋਨ ਐਥਲੈਟਿਕਸ ਚੈਂਪੀਅਨਸ਼ਿਪ ਅਤੇ ਜੂਨੀਅਰ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਲਈ ਪੰਜਾਬ ਦੀ ਜੂਨੀਅਰ ਟੀਮ ਦੀ ਚੋਣ ਕੀਤੀ ਜਾਵੇਗੀ। ਚੋਣ ਪੂਰੀ ਤਰ੍ਹਾਂ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਹੋਵੇਗੀ, ਤਾਂ ਜੋ ਯੋਗ ਖਿਡਾਰੀਆਂ ਨੂੰ ਅੱਗੇ ਰਾਸ਼ਟਰੀ ਪੱਧਰ ਤੱਕ ਜਾਣ ਦਾ ਮੌਕਾ ਮਿਲੇ।

???? ਐਂਟਰੀ ਭੇਜਣ ਦੀ ਆਖਰੀ ਮਿਤੀ 27 ਅਗਸਤ, 2025 ਨਿਧਾਰਤ ਕੀਤੀ ਗਈ ਹੈ ਅਤੇ ਐਂਟਰੀ ਪੋਰਟਲ ਉਸੇ ਦਿਨ ਸ਼ਾਮ 5 ਵਜੇ ਬੰਦ ਹੋ ਜਾਵੇਗਾ। ਖਿਡਾਰੀ ਆਪਣੀਆਂ ਐਂਟਰੀਆਂ punjab.daasport.com ਰਾਹੀਂ ਆਨਲਾਈਨ ਦਰਜ ਕਰ ਸਕਦੇ ਹਨ।

ਐਸੋਸੀਏਸ਼ਨ ਵੱਲੋਂ ਖਾਸ ਹਦਾਇਤ ਦਿੱਤੀ ਗਈ ਹੈ ਕਿ ਸਾਰੇ ਖਿਡਾਰੀ ਸਮੇਂ ਸਿਰ ਆਪਣੀਆਂ ਐਂਟਰੀਆਂ ਭੇਜਣ, ਤਾਂ ਜੋ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਹੋ ਸਕੇ ਅਤੇ ਰਾਜ ਦੀਆਂ ਟੀਮਾਂ ਸਹੀ ਸਮੇਂ ‘ਤੇ ਨੈਸ਼ਨਲ ਲੈਵਲ ਲਈ ਤਿਆਰ ਕੀਤੀਆਂ ਜਾ ਸਕਣ ਅਤੇ ਅੱਜ ਸਰਦਾਰ ਪ੍ਰੇਮ ਸਿੰਘ ਜੀ ਜੋ ਕਿ ਆਪ ਵੀ ਇੰਟਰਨੈਸ਼ਨਲ ਸਪੋਰਟਸਮੈਨ ਰਹੇ ਹਨ ਤੇ ਪੰਜਾਬ ਅਥਲੈਟਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਨ ਉਨਾਂ ਨੇ ਐਲਾਨ ਕੀਤਾ ਹੈ ਇਸ ਤੋਂ ਇਲਾਵਾ, ਚੈਂਪੀਅਨਸ਼ਿਪ ਦੌਰਾਨ ਸਾਰੇ ਸਪੋਰਟਸਮੈਨਾਂ ਲਈ ਖਾਣ-ਪੀਣ ਦੀ ਵਿਆਵਸਥਾ ਗੁਰੂ ਨਾਨਕ ਸਟੇਡੀਅਮ ਵਿੱਚ ਹੀ ਕੀਤੀ ਗਈ ਹੈ ਅਤੇ ਇਹ ਸਹੂਲਤ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ।

ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੂਨੀਅਰ ਪੱਧਰ ‘ਤੇ ਇਹ ਮੁਕਾਬਲੇ ਖਿਡਾਰੀਆਂ ਦੇ ਭਵਿੱਖ ਨੂੰ ਸੰਵਾਰਣ ਲਈ ਮਜ਼ਬੂਤ ਪਲੇਟਫਾਰਮ ਸਾਬਤ ਹੋਣਗੇ ਅਤੇ ਇੱਥੋਂ ਹੀ ਭਵਿੱਖ ਦੇ ਚੈਂਪੀਅਨ ਤਿਆਰ ਹੋਣਗੇ।

Vinkmag ad
Share Our Daily Posts

News Desk

Read Previous

ਢਾਬੇ ਦੀ ਆੜ ‘ਚ ਸ਼ਰਾਬ ਦਾ ਧੰਧਾ – ਐਕਸਾਈਜ਼ ਦੀ ਛਾਪੇਮਾਰੀ ‘ਚ ਰਾਜੂ ਕਾਬੂ”

Read Next

ਜਲੰਧਰ ‘ਚ 79ਵੇਂ ਸਵਤੰਤਰਤਾ ਦਿਵਸ ਸਮਾਗਮ ‘ਚ ਆਯੁਰਵੇਦ ਤੇ ਯੋਗ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਡਾ. ਸੁਨੀਲ ਕੁਮਾਰ ਸਨਮਾਨਿਤ