Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਜਲੰਧਰ ਦਿਹਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ : ਫਿਰੋਤੀ ਮੰਗਣ ਅਤੇ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲੇ 7 ਗ੍ਰਿਫਤਾਰ

ਜਲੰਧਰ : ਜੇ ਐਸ ਸੰਧੂ ਤੇ ਕੰਵਲਜੀਤ ਸਿੰਘ ਮੱਕੜ – ਜਲੰਧਰ ਦਿਹਾਤੀ ਪੁਲਿਸ ਨੇ ਫਿਰੋਤੀ ਮੰਗਣ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਨਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗਰੋਹਾਂ ਦਾ ਪਰਦਾਫਾਸ ਕਰਦਿਆਂ 07 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੇ ਕਬਜ਼ੇ ਤੋਂ 04 ਨਜਾਇਜ਼ ਪਿਸਤੌਲ, 04 ਜਿੰਦੇ ਕਾਰਤੂਸ, 01 ਮੈਗਜ਼ੀਨ, 01 ਖਿਡੌਣਾ ਪਿਸਤੌਲ, 01 ਦਾਤਰ ਅਤੇ ਇੱਕ ਕਰੈਟਾ ਕਾਰ ਬ੍ਰਾਮਦ ਕੀਤੀ ਗਈ ਹੈ।

ਇਹ ਕਾਰਵਾਈ ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਕੀਤੀ ਗਈ।

ਪਹਿਲੀ ਕਾਰਵਾਈ – ਨਕੋਦਰ, ਥਾਣਾ ਸਦਰ ਨਕੋਦਰ ਦੇ ਮੁੱਖ ਅਫਸਰ ਦਿਲਬਾਗ ਸਿੰਘ ਅਤੇ ਚੌਂਕੀ ਸ਼ੰਕਰ ਦੇ ਇੰਚਾਰਜ ASI ਜਗਤਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 03 ਦੇਸੀ ਪਿਸਤੌਲ, 02 ਜਿੰਦੇ ਕਾਰਤੂਸ ਅਤੇ ਇੱਕ ਦਾਤਰ ਬ੍ਰਾਮਦ ਕੀਤਾ।

ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੰਗਲੈਂਡ ਵਿੱਚ ਰਹਿੰਦੇ ਗੁਰਪ੍ਰੀਤ ਸਿੰਘ ਨੇ ਸ਼ਿਕਾਇਤ ਕੀਤੀ ਕਿ ਉਸਦੀ ਮਾਈਨਰ ਧੀ ਨੂੰ ਪ੍ਰਿੰਸ ਨਾਮਕ ਵਿਅਕਤੀ ਅਗਵਾ ਕਰਕੇ ਲੈ ਗਿਆ ਸੀ। ਬਾਅਦ ਵਿੱਚ ਗੁਰਪ੍ਰੀਤ ਸਿੰਘ ਨੂੰ ਕਨੇਡਾ ਨੰਬਰ ਤੋਂ ਵਟੱਸਐਪ ਕਾਲਾਂ ਤੇ ਵੌਇਸ ਰਿਕਾਰਡਿੰਗ ਰਾਹੀਂ 3 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ। ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਕਾਰਵਾਈ ਕਰਕੇ ਪ੍ਰਿੰਸ ਅਤੇ ਉਸਦੇ ਸਾਥੀਆਂ ਵਿਰੁੱਧ ਮਾਮਲਾ ਦਰਜ ਕੀਤਾ।

ਦੂਜੀ ਕਾਰਵਾਈ – ਆਦਮਪੁਰ, ਉਪ-ਪੁਲਿਸ ਕਪਤਾਨ ਕੁਲਵੰਤ ਸਿੰਘ ਅਤੇ SHO ਆਦਮਪੁਰ ਦੀ ਟੀਮ ਨੇ ਨਹਿਰੀ ਪੁਲੀ ਨਜ਼ਦੀਕ ਸ਼ੱਕੀ ਹਲਚਲ ਕਰ ਰਹੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇੱਕ 32 ਬੋਰ ਪਿਸਤੌਲ (ਮੈਗਜ਼ੀਨ ਸਮੇਤ 2 ਜਿੰਦੇ ਰੌਂਦ) ਅਤੇ ਇੱਕ ਹੋਰ ਪਿਸਤੌਲ ਬਿਨਾ ਮੈਗਜ਼ੀਨ ਦੇ ਬ੍ਰਾਮਦ ਕੀਤੀ ਗਈ। ਦੋਸ਼ੀਆਂ ਦੀ ਪਛਾਣ ਮਨੀਸ਼ ਭਾਟੀ (ਵਾਸੀ ਜੋਧਪੁਰ, ਰਾਜਸਥਾਨ) ਅਤੇ ਦਕਸ਼ ਬੰਗਾ (ਵਾਸੀ ਹੁਸ਼ਿਆਰਪੁਰ) ਵਜੋਂ ਹੋਈ।

ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਅਤੇ ਬ੍ਰਾਮਦਗੀ
1. ਸੁਖਦੀਪ ਸਿੰਘ ਉਰਫ਼ ਸ਼ੇਰਾ, ਵਾਸੀ ਗੁੜੇ – (ਬ੍ਰਾਮਦ: 315 ਬੋਰ ਦੇਸੀ ਪਿਸਤੌਲ)
2. ਬਲਕਾਰ ਸਿੰਘ ਉਰਫ਼ ਕਾਰਾ, ਵਾਸੀ ਗੁੜੇ – (ਬ੍ਰਾਮਦ: ਖਿਡੌਣਾ ਪਿਸਤੌਲ)
3. ਦਲਜੀਤ ਸਿੰਘ ਉਰਫ਼ ਮੰਨਾ, ਹਾਲ ਵਾਸੀ ਮਾਲੜੀ – (ਬ੍ਰਾਮਦ: 02 ਕਾਰਤੂਸ ਜਿੰਦੇ)
4. ਪ੍ਰਭਜੀਤ ਸਿੰਘ ਉਰਫ਼ ਪਵਾ, ਵਾਸੀ ਟਾਹਲੀ – (ਬ੍ਰਾਮਦ: ਦਾਤਰ)
5. ਹੋਰ ਸਾਥੀ ਦੋਸ਼ੀ – ਕਰੈਟਾ ਕਾਰ ਸਮੇਤ ਗ੍ਰਿਫਤਾਰ
6. ਮਨੀਸ਼ ਭਾਟੀ, ਵਾਸੀ ਜੋਧਪੁਰ – (ਬ੍ਰਾਮਦ: 32 ਬੋਰ ਪਿਸਤੌਲ, ਮੈਗਜ਼ੀਨ, 2 ਰੌਂਦ)
7. ਦਕਸ਼ ਬੰਗਾ, ਵਾਸੀ ਹੁਸ਼ਿਆਰਪੁਰ – (ਬ੍ਰਾਮਦ: ਪਿਸਤੌਲ ਬਿਨਾ ਮੈਗਜ਼ੀਨ)
ਪੁਲਿਸ ਦਾ ਬਿਆਨ, ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਿਮਾਂਡ ਦੌਰਾਨ ਹੋਰ ਵੱਡੀਆਂ ਵਾਰਦਾਤਾਂ ਬੇਨਕਾਬ ਹੋਣ ਦੀ ਸੰਭਾਵਨਾ ਹੈ।

Vinkmag ad
Share Our Daily Posts

News Desk

Read Previous

ਘਰ ਦੀ ਛੱਤ ‘ਤੇ ਹੈਲੀਕਾਪਟਰ ਲੈਂਡਿੰਗ : ਮਾਧੋਪੁਰ ‘ਚ ਭਾਰਤੀ ਫੌਜ ਨੇ 22 CRPF ਜਵਾਨਾਂ ਤੇ 3 ਨਾਗਰਿਕਾਂ ਨੂੰ ਬਚਾਇਆ

Read Next

ਜਲੰਧਰ ਵਿੱਚ ਪੁਰਾਣੀ ਇਮਾਰਤ ਦੀ ਕੰਧ ਢਹਿਣ ਨਾਲ ਵੱਡਾ ਹਾਦਸਾ ਟਲਿਆ