Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

ਜ਼ਲੰਧਰ : ਸਤਲੁਜ ਦੇ ਬਦਲੇ ਰੁੱਖ ਨਾਲ ਫਿਰ ਵਧਿਆ ਖਤਰਾ, ਧੁਸੀ ਬੱਨ ਨੂੰ ਬਚਾਉਣ ਲਈ ਯੁੱਧ ਪੱਧਰ ‘ਤੇ ਜਤਨ

ਜਲੰਧਰ : ਕੰਵਲਜੀਤ ਸਿੰਘ ਮੱਕੜ –  ਭਾਵੇਂ ਪੰਜਾਬ ਵਿੱਚ ਬਰਸਾਤ ਹੁਣ ਠਹਿਰ ਗਈ ਹੈ, ਪਰ ਸਤਲੁਜ ਦਰਿਆ ਦੇ ਬਹਾਵ ਕਾਰਨ ਜ਼ਲੰਧਰ ਅਤੇ ਆਸ-ਪਾਸ ਦੇ ਪਿੰਡਾਂ ‘ਤੇ ਮੁੜ ਸੰਕਟ ਦੇ ਬੱਦਲ ਮੰਡਲਾਉਣ ਲੱਗ ਪਏ ਹਨ। ਦਰਅਸਲ, ਜਲੰਧਰ ਦੇ ਮੰਡਾਲਾ ਛੰਨਾ ਪਿੰਡ ਨੇੜੇ ਸਤਲੁਜ ਕਿਨਾਰੇ ਸਥਿਤ ਧੁਸੀ ਬਾਂਧ ਨਿਰੰਤਰ ਟੁੱਟਦਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦੀ ਚਿੰਤਾ ਵਧਦੀ ਜਾ ਰਹੀ ਹੈ।

ਇਸ ਖਤਰੇ ਨੂੰ ਟਾਲਣ ਲਈ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਡਰੇਨੇਜ ਵਿਭਾਗ, ਫੌਜ ਅਤੇ ਇਲਾਕਾ ਵਾਸੀ ਇਕੱਠੇ ਹੋ ਕੇ ਯੁੱਧ ਪੱਧਰ ’ਤੇ ਕੰਮ ਕਰ ਰਹੇ ਹਨ। ਦਰਿਆ ਦੇ ਬਹਾਵ ਨੇ ਅਚਾਨਕ ਰੁੱਖ ਬਦਲ ਕੇ ਬੰਨ ਟਿੱਪੀ ਦੇ ਬਿਲਕੁਲ ਨੇੜੇ ਨਾਲ ਵਗਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਇਸ ਬੰਨ ਟੁੱਟਣ ਦਾ ਖਤਰਾ ਹੋਰ ਵੱਧ ਗਿਆ ਹੈ।

ਯਾਦ ਰਹੇ ਕਿ ਸਾਲ 2023 ਵਿੱਚ ਵੀ ਇਹੀ ਬਾਂਧ ਟੁੱਟਿਆ ਸੀ, ਜਿਸ ਕਾਰਨ ਜਾਲੰਧਰ ਦੇ ਕਈ ਪਿੰਡਾਂ ਅਤੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਭਾਰੀ ਤਬਾਹੀ ਹੋਈ ਸੀ। ਹਜ਼ਾਰਾਂ ਏਕੜ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਪਾਣੀ ਹੇਠ ਆ ਗਈਆਂ ਸਨ ਅਤੇ ਲੋਕਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਵਾਰ ਵੀ ਦਰਿਆ ਦੇ ਪਾਣੀ ਨੇ ਨਵਾਂ ਰੁੱਖ ਅਪਣਾ ਲਿਆ ਹੈ, ਜਿਸ ਕਾਰਨ ਦੋ ਵੱਖ-ਵੱਖ ਪਾਸਿਆਂ – ਬੇਈ ਅਤੇ ਦਰਿਆ ਵੱਲ ਪਾਣੀ ਦਾ ਰੁਝਾਨ ਬਣ ਗਿਆ ਹੈ। ਇਸ ਹਾਲਤ ਨੂੰ ਵੇਖਦਿਆਂ ਸੰਤ ਸੀਚੇਵਾਲ ਦੀ ਅਗਵਾਈ ਹੇਠ ਰਾਹਤ ਤੇ ਬਚਾਅ ਕੰਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ।

ਸੰਤ ਸੀਚੇਵਾਲ ਨੇ ਕਿਹਾ ਕਿ ਆਮ ਤੌਰ ’ਤੇ ਬਰਸਾਤ ਘੱਟ ਹੋਣ ‘ਤੇ ਬਾੜ ਦਾ ਖਤਰਾ ਘਟ ਜਾਂਦਾ ਹੈ, ਪਰ ਇਸ ਵਾਰ ਸਤਲੁਜ ਦੇ ਪਾਣੀ ਨੇ ਰਸਤਾ ਬਦਲਣ ਕਾਰਨ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਲਾਕਾ ਵਾਸੀਆਂ ਨੂੰ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਬਾਂਧ ਨੂੰ ਟੁੱਟਣ ਤੋਂ ਬਚਾਉਣ ਲਈ ਹਰ ਸੰਭਵ ਜਤਨ ਕੀਤੇ ਜਾ ਰਹੇ ਹਨ।

ਲੋਕਾਂ ਦੀਆਂ ਉਮੀਦਾਂ ਹੁਣ ਬਚਾਅ ਕੰਮਾਂ ਦੀ ਕਾਮਯਾਬੀ ‘ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਜੇਕਰ ਧੁਸੀ ਬਾਂਧ ਮੁੜ ਟੁੱਟਿਆ ਤਾਂ ਇਸ ਵਾਰ ਦਾ ਨੁਕਸਾਨ ਹੋਰ ਵੀ ਵੱਡਾ ਹੋ ਸਕਦਾ ਹੈ।

Vinkmag ad
Share Our Daily Posts

News Desk

Read Previous

ਸਦਾਮਾ ਵਿਹਾਰ ‘ਚ ਦੁਰਘਟਨਾ : ਟੈਂਪੋ ਦੇ ਪਿੱਛੇ ਲਟਕਦੇ ਨਾਬਾਲਿਗ ਬੱਚੇ ਦੀ ਮੌਤ

Read Next

ਬੁੱਟਾ ਪਿੰਡ ’ਚ ਪਾਣੀ ਭਰਨ ਨੂੰ ਲੈ ਕੇ ਹੰਗਾਮਾ, ਕਿਰਾਏਦਾਰ-ਮਾਲਕ ਵਿੱਚ ਝਗੜਾ