Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਜਲੰਧਰ ‘ਚ TVISVA JEWELS ਸ਼ੋਰੂਮ ਦਾ ਸ਼ਾਨਦਾਰ ਉਦਘਾਟਨ, ਬਿੰਨੂ ਢਿੱਲੋਂ ਨੇ ਦਿੱਤਾ ਲੋਕਾਂ ਨੂੰ ਹੀਰੇ-ਸੋਨੇ ਦੀ ਖ਼ਰੀਦ ‘ਚ ਨਵਾਂ ਵਿਕਲਪ

ਜਲੰਧਰ (ਕੰਵਲਜੀਤ ਸਿੰਘ ਮੱਕੜ) – ਮਾਡਲ ਟਾਊਨ ਦੀ ਮੁੱਖ ਮਾਰਕੀਟ ਵਿੱਚ TVISVA JEWELS ਸ਼ੋਰੂਮ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਰਿਬਨ ਕੱਟ ਕੇ ਸ਼ੋਰੂਮ ਨੂੰ ਲੋਕਾਂ ਲਈ ਖੋਲ੍ਹਿਆ। ਉਦਘਾਟਨ ਸਮਾਰੋਹ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਬਿੰਨੂ ਢਿੱਲੋਂ ਤੇ ਦੇਵ ਖਹਿਰੋਡ ਖ਼ਾਸ ਤੌਰ ‘ਤੇ ਪਹੁੰਚੇ।

ਸਮਾਰੋਹ ਵਿੱਚ ਗਲੈਮਰ ਦਾ ਰੰਗ ਭਰਨ ਲਈ ਟੀਵਿਸਵਾ ਜੁਐਲਜ਼ ਦੀ ਬ੍ਰਾਂਡ ਐਂਬੈਸਡਰ ਜੈਸਮੀਨ ਬਾਜਵਾ, ਅਦਾਕਾਰ ਕਰਮਜੀਤ ਅਨਮੋਲ, ਐਮੀ ਵਿਰਕ ਸਮੇਤ ਪੰਜਾਬੀ ਮਨੋਰੰਜਨ ਜਗਤ ਦੇ ਕਈ ਹੋਰ ਮਸ਼ਹੂਰ ਚਿਹਰੇ ਵੀ ਮੌਜੂਦ ਰਹੇ। ਹਾਲਾਂਕਿ, ਸਿਤਾਰਿਆਂ ਨੇ ਇਸ ਦੌਰਾਨ ਮੀਡੀਆ ਨਾਲ ਵੱਡੀ ਗੱਲਬਾਤ ਨਹੀਂ ਕੀਤੀ।

ਅਦਾਕਾਰ ਬਿੰਨੂ ਢਿੱਲੋਂ ਨੇ ਇਸ ਮੌਕੇ ਦੱਸਿਆ ਕਿ ਲੋਕਾਂ ਦੇ ਮਨ ਵਿੱਚ ਅਕਸਰ ਹੀਰਿਆਂ ਨੂੰ ਲੈ ਕੇ ਇਹ ਸੋਚ ਹੁੰਦੀ ਹੈ ਕਿ ਇਹ ਬਹੁਤ ਮਹਿੰਗੇ ਹੁੰਦੇ ਹਨ, ਪਰ Tvisva Jewels ਨੇ ਲੋਕਾਂ ਲਈ ਵਾਜਬ ਕੀਮਤਾਂ ਵਿੱਚ ਹੀਰਿਆਂ ਦੀ ਖ਼ਰੀਦ ਸੰਭਵ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸ਼ੋਰੂਮ ਦੀ ਸ਼ੁਰੂਆਤ ਜਲੰਧਰ ਤੋਂ ਕੀਤੀ ਗਈ ਹੈ ਅਤੇ ਇਹ ਉਨ੍ਹਾਂ ਦਾ ਸਭ ਤੋਂ ਪਹਿਲਾ ਸ਼ੋਰੂਮ ਹੈ। ਮਾਡਲ ਟਾਊਨ ਦੀ ਚੋਣ ਇਸ ਲਈ ਕੀਤੀ ਗਈ ਹੈ ਕਿਉਂਕਿ ਇਹਥੇ ਭਾਰੀ ਗਿਣਤੀ ਵਿੱਚ ਲੋਕ ਖ਼ਰੀਦਦਾਰੀ ਕਰਨ ਲਈ ਆਉਂਦੇ ਹਨ।

ਜਵੈਲਰੀ ਦੀ ਕੀਮਤਾਂ ਬਾਰੇ ਜਾਣਕਾਰੀ ਦਿੰਦਿਆਂ ਢਿੱਲੋਂ ਨੇ ਕਿਹਾ ਕਿ ਸਿਲਵਰ ਜਵੈਲਰੀ 2 ਹਜ਼ਾਰ ਤੋਂ 20 ਲੱਖ ਰੁਪਏ ਤੱਕ ਇੱਥੇ ਉਪਲਬਧ ਹੈ। ਇਸੇ ਤਰ੍ਹਾਂ ਗੋਲਡ ਜਵੈਲਰੀ ਵੀ ਬਹੁਤ ਵੱਡੇ ਡਿਸਕਾਊਂਟ ‘ਤੇ ਇੱਥੇ ਮਿਲੇਗੀ। ਉਦਾਹਰਨ ਵਜੋਂ, ਉਨ੍ਹਾਂ ਕਿਹਾ ਕਿ 20 ਲੱਖ ਰੁਪਏ ਦੀ ਜਵੈਲਰੀ 2 ਲੱਖ ਰੁਪਏ ਵਿੱਚ ਮਿਲ ਸਕਦੀ ਹੈ, ਜਿਸ ਨਾਲ ਖ਼ਰੀਦਦਾਰਾਂ ਨੂੰ 18 ਲੱਖ ਰੁਪਏ ਤੱਕ ਦੀ ਬਚਤ ਹੋਵੇਗੀ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ਼ੋਰੂਮ ਵਿੱਚ ਮਿਲਣ ਵਾਲੀ ਸਾਰੀ ਜਵੈਲਰੀ ਨਿਕਲ-ਫ੍ਰੀ ਹੈ, ਜਿਸ ਕਾਰਨ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਐਲਰਜੀ ਦਾ ਖ਼ਤਰਾ ਨਹੀਂ ਰਹੇਗਾ।

ਅੰਤ ਵਿੱਚ, ਬਿੰਨੂ ਢਿੱਲੋਂ ਨੇ ਲੋਕਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਆਮ ਲੋਕਾਂ ਲਈ ਵੀ ਹੀਰੇ ਅਤੇ ਸੋਨੇ ਦੀ ਖ਼ਰੀਦ ਆਸਾਨ ਤੇ ਸੁਰੱਖਿਅਤ ਬਣਾਉਣਾ ਹੈ।

Vinkmag ad
Share Our Daily Posts

News Desk

Read Previous

ਫਿਲੌਰ-ਲੁਧਿਆਣਾ ਹਾਈਵੇ ‘ਤੇ ਸੇਬਾਂ ਨਾਲ ਭਰਿਆ ਟਰੱਕ ਉਲਟਿਆ, ਵੱਡਾ ਹਾਦਸਾ ਟਲਿਆ

Read Next

ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਪੁਰਬ ਮੌਕੇ 6 ਅਕਤੂਬਰ ਨੂੰ ਭਵਿਆ ਸ਼ੋਭਾ ਯਾਤਰਾ, ਪ੍ਰਸ਼ਾਸਨ ਨੇ ਜਾਰੀ ਕੀਤਾ ਰੂਟ ਡਾਇਵਰਟ ਪਲਾਨ