Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 29, 2026

ਓਮਾਨ ‘ਚ ਮਨੁੱਖੀ ਤਸਕਰੀ ਦੇ ਜਾਲ ਤੋਂ ਬਚ ਕੇ ਵਾਪਸੀ : ਜਲੰਧਰ ਦੀ ਕੁੜੀ ਨੇ ਸਾਂਝੇ ਕੀਤੇ ਦਰਦਨਾਕ ਤਜਰਬੇ

ਜਲੰਧਰ : (ਕੰਵਲਜੀਤ ਸਿੰਘ ਮੱਕੜ)- ਘਰ ਦੀ ਗਰੀਬੀ ਦੂਰ ਕਰਨ ਦੇ ਸੁਪਨੇ ਦੇਖ ਕੇ ਆਪਣੀ ਸਹੇਲੀ ਦੀ ਸਲਾਹ ‘ਤੇ ਓਮਾਨ ਗਈ ਜਲੰਧਰ ਜ਼ਿਲ੍ਹੇ ਦੀ ਇੱਕ ਨੌਜਵਾਨ ਕੁੜੀ ਲਈ ਵਿਦੇਸ਼ ਜਾਣਾ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਰਦਨਾਕ ਅਨੁਭਵ ਬਣ ਗਿਆ। ਮਸਕਟ (ਓਮਾਨ) ਤੋਂ ਬੜੀ ਮੁਸ਼ਕਲ ਨਾਲ ਵਾਪਸ ਆਈ ਇਸ ਪੀੜਤਾ ਨੇ ਦੱਸਿਆ ਕਿ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਨਾਲ ਉਸਨੂੰ ਦੂਜਾ ਜਨਮ ਮਿਲਿਆ ਹੈ।

ਪੀੜਤਾ ਨੇ ਦੱਸਿਆ ਕਿ ਉਹ 15 ਜੂਨ ਨੂੰ ਅੰਮ੍ਰਿਤਸਰ ਤੋਂ ਮੁੰਬਈ ਰਾਹੀਂ ਮਸਕਟ ਪਹੁੰਚੀ ਸੀ। ਪਰ ਓਥੇ ਪਹੁੰਚਦਿਆਂ ਹੀ ਉਸਨੂੰ ਮਹਿਸੂਸ ਹੋ ਗਿਆ ਕਿ ਉਹ ਕਿਸੇ ਜਾਲ ਵਿੱਚ ਫਸ ਗਈ ਹੈ। ਉਸਨੂੰ ਇੱਕ ਦਫ਼ਤਰ ਵਰਗੀ ਥਾਂ ‘ਤੇ ਰੱਖਿਆ ਗਿਆ ਜਿੱਥੇ 10 ਤੋਂ ਵੱਧ ਹੋਰ ਭਾਰਤੀ ਕੁੜੀਆਂ ਵੀ ਕੈਦ ਵਰਗੀਆਂ ਹਾਲਤਾਂ ਵਿੱਚ ਸੀ। ਹਰ ਰੋਜ਼ 12 ਘੰਟੇ ਤੱਕ ਬਿਨਾਂ ਰੁਕੇ ਕੰਮ ਕਰਾਇਆ ਜਾਂਦਾ ਸੀ ਅਤੇ ਜੇ ਥੋੜੀ ਭੁੱਲ ਹੋ ਜਾਵੇ ਤਾਂ ਬੇਰਹਿਮੀ ਨਾਲ ਮਾਰਿਆ-ਪੀਟਿਆ ਜਾਂਦਾ ਸੀ। ਖਾਣ ਲਈ ਠੀਕ ਖੁਰਾਕ ਵੀ ਨਹੀਂ ਮਿਲਦੀ ਸੀ। ਇੱਕ ਮਹੀਨੇ ਤੱਕ ਉਸਨੂੰ ਕੇਵਲ ਪਾਣੀ ਪੀ ਕੇ ਗੁਜ਼ਾਰਾ ਕਰਨਾ ਪਿਆ।

ਉਸਨੇ ਦੱਸਿਆ ਕਿ 5 ਮਹੀਨਿਆਂ ਤੱਕ ਨਰਕ ਵਰਗੀ ਜ਼ਿੰਦਗੀ ਬਿਤਾ ਕੇ ਉਹ ਵਾਪਸ ਆ ਸਕੀ ਹੈ। ਓਮਾਨ ‘ਚ ਚੱਲ ਰਹੇ ਮਨੁੱਖੀ ਤਸਕਰੀ ਦੇ ਜਾਲ ਦਾ ਖੁਲਾਸਾ ਕਰਦਿਆਂ ਉਸਨੇ ਕਿਹਾ ਕਿ ਕੁੜੀਆਂ ਨੂੰ ਪਹਿਲਾਂ ਵੱਡੇ ਸੁਪਨੇ ਦਿਖਾ ਕੇ ਉੱਥੇ ਲਿਜਾਇਆ ਜਾਂਦਾ ਹੈ, ਪਰ ਵੀਜ਼ਾ ਖਤਮ ਹੋਣ ‘ਤੇ ਅਸਲ ਸੱਚਾਈ ਸਾਹਮਣੇ ਆ ਜਾਂਦੀ ਹੈ। ਏਜੰਟ ਉਨ੍ਹਾਂ ਨੂੰ ਜ਼ਬਰਦਸਤੀ ਗਲਤ ਕੰਮ ਕਰਨ ਲਈ ਮਜਬੂਰ ਕਰਦੇ ਹਨ, ਨਹੀਂ ਤਾਂ ਹੋਰ ਕੁੜੀਆਂ ਲਿਆਉਣ ਲਈ ਕਹਿੰਦੇ ਹਨ ਜਾਂ ਫਿਰ ਲੱਖਾਂ ਰੁਪਏ ਦੀ ਮੰਗ ਕਰਦੇ ਹਨ।

ਪੀੜਤਾ ਨੇ ਕਿਹਾ ਕਿ ਕੁਝ ਕੁੜੀਆਂ ਤੋਂ ਗਲਤ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਅਤੇ ਇਨਕਾਰ ਕਰਨ ‘ਤੇ ਉਨ੍ਹਾਂ ਨੂੰ ਭਿਆਨਕ ਤਰ੍ਹਾਂ ਪੀਟਿਆ ਜਾਂਦਾ ਸੀ। ਕਈ ਵਾਰ ਤਾਂ ਉਨ੍ਹਾਂ ਨੂੰ ਅੱਧੀ ਮੌਤ ਵਾਲੀ ਹਾਲਤ ਵਿੱਚ ਛੱਡ ਦਿੱਤਾ ਜਾਂਦਾ ਸੀ। ਉਸਦਾ ਪਾਸਪੋਰਟ ਅਤੇ ਮੋਬਾਈਲ ਵੀ ਪਹੁੰਚਦੇ ਹੀ ਛੀਨ ਲਿਆ ਗਿਆ ਸੀ।

ਇਸ ਮਾਮਲੇ ਵਿੱਚ ਪੀੜਤਾ ਦੀ ਮਾਂ ਨੇ ਸੰਤ ਸੀਚੇਵਾਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਤੁਰੰਤ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਸਾਰਾ ਮਾਮਲਾ ਉੱਥੇ ਪਹੁੰਚਾਇਆ। ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ ਵਿਦੇਸ਼ ਮੰਤਰਾਲੇ ਨਾਲੋਂ ਇਲਾਵਾ ਓਮਾਨ ‘ਚ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਇਹ ਨੌਜਵਾਨ ਕੁੜੀ ਸੁਰੱਖਿਅਤ ਤੌਰ ‘ਤੇ ਵਾਪਸ ਆ ਸਕੀ।

ਸੰਤ ਸੀਚੇਵਾਲ ਨੇ ਇਸ ਮੌਕੇ ‘ਤੇ ਅਪੀਲ ਕੀਤੀ ਕਿ ਜੋ ਵੀ ਨੌਜਵਾਨ ਅਰਬ ਦੇਸ਼ਾਂ ਜਾਂ ਹੋਰ ਵਿਦੇਸ਼ਾਂ ਵਿੱਚ ਕੰਮ ਕਰਨ ਲਈ ਜਾਂਦੇ ਹਨ, ਉਹ ਆਪਣੇ ਵੀਜ਼ੇ ਦੀ ਪੂਰੀ ਜਾਂਚ ਜ਼ਰੂਰ ਕਰ ਲੈਣ ਕਿ ਉਹ ਵਰਕ ਵੀਜ਼ਾ ਹੈ ਜਾਂ ਟੂਰਿਸਟ ਵੀਜ਼ਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਟ੍ਰੈਵਲ ਏਜੰਟ ਟੂਰਿਸਟ ਵੀਜ਼ਾ ‘ਤੇ ਕੁੜੀਆਂ ਨੂੰ ਲੈ ਜਾਂਦੇ ਹਨ ਅਤੇ ਉੱਥੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਨਾਲ ਮਿਆਨਮਾਰ ਤੋਂ 4 ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਕਰਵਾਈ ਗਈ ਸੀ ਜੋ ਇਸੇ ਤਰ੍ਹਾਂ ਦੇ ਮਨੁੱਖੀ ਤਸਕਰੀ ਗਿਰੋਹਾਂ ਦੇ ਜਾਲ ਵਿੱਚ ਫਸੇ ਹੋਏ ਸਨ।

Vinkmag ad
Share Our Daily Posts

News Desk

Read Previous

ਜਲੰਧਰ ’ਚ ਤਿਉਹਾਰੀ ਸੀਜ਼ਨ ਦੌਰਾਨ ਪੁਲਿਸ ਵੱਲੋਂ ਨਾਈਟ ਡੋਮੀਨੇਸ਼ਨ, ਸਖ਼ਤ ਨਾਕਾਬੰਦੀ ਤੇ ਚੈਕਿੰਗ

Read Next

ਕੇਜਰੀਵਾਲ ਤੇ ਭਗਵੰਤ ਮਾਨ ਕੱਲ੍ਹ ਜਲੰਧਰ ਪਹੁੰਚਣਗੇ, 5 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦੀ ਹੋਵੇਗੀ ਸ਼ੁਰੂਆਤ