Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

ਪੰਜਾਬ ਕਾਂਗਰਸ ਵਿੱਚ ਵਧਦਾ ਘਮਾਸਾਨ: ਨਵਜੋਤ ਕੌਰ ਸਿੱਧੂ ਦੇ ਦੋਸ਼ਾਂ ‘ਤੇ MLA ਬਾਵਾ ਹੈਂਰੀ ਦਾ ਤਿੱਖਾ ਪ੍ਰਤੀਕਿਰਿਆ—“ਪਾਰਟੀ ਅਨੁਸ਼ਾਸਨ ਤੋਂ ਵੱਡਾ ਕੋਈ ਨਹੀਂ”

ਜਲੰਧਰ : ਕੰਵਲਜੀਤ ਸਿੰਘ ਮੱਕੜ – ਪੰਜਾਬ ਕਾਂਗਰਸ ਵਿੱਚ ਆਪਸੀ ਖਿੱਚਤਾਣ ਖੁੱਲ੍ਹੇਆਮ ਸਾਹਮਣੇ ਆ ਰਹੀ ਹੈ। ਇੱਕ ਪਾਸੇ ਨਵਜੋਤ ਕੌਰ ਸਿੱਧੂ ਹਨ ਜੋ ਦਾਅਵਾ ਕਰ ਰਹੀਆਂ ਹਨ ਕਿ “70 ਫ਼ੀਸਦੀ ਕਾਂਗਰਸ” ਉਨ੍ਹਾਂ ਨਾਲ ਖੜੀ ਹੈ, ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ, ਸੀਨੀਅਰ ਆਗੂ ਅਤੇ ਲੀਡਰ ਆਫ਼ ਓਪੋਜ਼ੀਸ਼ਨ ਪ੍ਰਤਾਪ ਸਿੰਘ ਬਾਜਵਾ, ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਹਨ, ਜਿਨ੍ਹਾਂ ‘ਤੇ ਨਵਜੋਤ ਕੌਰ ਸਿੱਧੂ ਵੱਲੋਂ ਗੰਭੀਰ ਦੋਸ਼ ਲਗਾਏ ਗਏ ਹਨ।

ਇਸ ਸਾਰੇ ਮਾਮਲੇ ‘ਤੇ ਜਲੰਧਰ ਨਾਰਥ ਤੋਂ ਕਾਂਗਰਸ ਦੇ ਵਿਧਾਇਕ ਬਾਵਾ ਹੈਂਰੀ ਦਾ ਬਿਆਨ ਸਾਹਮਣੇ ਆਇਆ ਹੈ। ਹੈਂਰੀ ਨੇ ਨਵਜੋਤ ਕੌਰ ਸਿੱਧੂ ਵੱਲੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ‘ਤੇ “ਰਾਜਸਥਾਨ ਵਿੱਚ ਪੈਸੇ ਲੈ ਕੇ ਟਿਕਟ ਵੰਡਣ” ਅਤੇ “ਗੈਂਗਸਟਰਾਂ ਨਾਲ ਲਿੰਕ” ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਨਿੰਦਣਯੋਗ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ—
“ਨਵਜੋਤ ਕੌਰ ਸਿੱਧੂ ਵੀ ਸੀਨੀਅਰ ਨੇਤਾ ਹਨ, ਪਰ ਇਸ ਤਰ੍ਹਾਂ ਬਗੈਰ ਪ੍ਰੂਫ਼ ਦੇ ਬਿਆਨਬਾਜ਼ੀ ਕਰਨਾ ਗਲਤ ਹੈ। ਪਾਰਟੀ ਨੇ ਵੀ ਇਸ ਨੂੰ ਗੰਭੀਰਤਾ ਨਾਲ ਲਿਆ ਹੈ, ਜਿਸ ਕਰਕੇ ਉਨ੍ਹਾਂ ‘ਤੇ ਕਾਰਵਾਈ ਹੋਈ ਹੈ।”

ਹੈਂਰੀ ਨੇ ਦੱਸਿਆ ਕਿ ਸੰਸਦ ਮੈਂਬਰ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਜੇਕਰ ਉਹ ਮਾਫ਼ੀ ਨਹੀਂ ਮੰਗਦੀਆਂ ਜਾਂ ਕਾਨੂੰਨੀ ਨੋਟਿਸ ਦਾ ਜਵਾਬ ਨਹੀਂ ਦਿੰਦੀਆਂ, ਤਾਂ ਰੰਧਾਵਾ ਇਸ ਮਾਮਲੇ ਨੂੰ ਅਦਾਲਤ ਤੱਕ ਲਿਜਾਣਗੇ।

ਵਿਧਾਇਕ ਹੈਂਰੀ ਨੇ ਤਿੱਖੇ ਸ਼ਬਦਾਂ ‘ਚ ਕਿਹਾ ਕਿ ਕੁਝ ਆਗੂ ਜੋ “ਚਾਰ ਸਾਲ ਤੱਕ ਪਾਰਟੀ ਤੋਂ ਗਾਇਬ ਰਹੇ”, ਅੱਜ ਉਹੀ ਵਫ਼ਾਦਾਰ ਅਤੇ ਮੁਸ਼ਕਲ ਸਮਿਆਂ ‘ਚ ਲੋਕਾਂ ਨਾਲ ਖੜ੍ਹੇ ਰਹੇ ਆਗੂਆਂ ‘ਤੇ ਸਵਾਲ ਚੁੱਕ ਰਹੇ ਹਨ।

ਨਵਜੋਤ ਸਿੰਘ ਸਿੱਧੂ ਨਾਲ ਆਪਣੇ ਨਿੱਜੀ ਸੰਬੰਧਾਂ ਬਾਰੇ ਹੈਂਰੀ ਨੇ ਕਿਹਾ—
“ਮੇਰਾ ਅੱਜ ਵੀ ਸਿੱਧੂ ਨਾਲ ਪਿਆਰ ਹੈ। ਉਹ ਮੇਰੇ ਵੱਡੇ ਭਰਾ ਹਨ, ਪਰ ਪਾਰਟੀ ਨਿੱਜੀ ਰਿਸ਼ਤਿਆਂ ਤੋਂ ਉੱਪਰ ਹੁੰਦੀ ਹੈ। ਅਨੁਸ਼ਾਸਨ ਸਭ ਲਈ ਇੱਕਸਾਰ ਹੈ।”

ਅੰਤ ਵਿੱਚ ਹੈਂਰੀ ਨੇ ਸਪਸ਼ਟ ਕੀਤਾ ਕਿ ਨਵਜੋਤ ਕੌਰ ਸਿੱਧੂ ਦੀ ਬਿਆਨਬਾਜ਼ੀ ਵਿੱਚ ਨਵਜੋਤ ਸਿੰਘ ਸਿੱਧੂ ਦਾ ਕੋਈ ਦੋਸ਼ ਨਹੀਂ ਅਤੇ ਮਾਮਲਾ ਸਿਰਫ਼ ਉਨ੍ਹਾਂ ਦੁਆਰਾ ਕੀਤੇ ਦੋਸ਼ਾਂ ਤੱਕ ਹੀ ਸੀਮਿਤ ਹੈ।

Vinkmag ad
Share Our Daily Posts

News Desk

Read Previous

ਵਰਿਆਣਾ ਜੋਨ ‘ਚ ਚੋਣੀ ਪੋਸਟਰਾਂ ਦਾ ਵਿਵਾਦ—ਪੁਲਿਸ ਵੱਲੋਂ 4 ਔਰਤਾਂ ਸਮੇਤ 7 ਲੋਕ ਕਾਬੂ, ਲੋਕਾਂ ਵੱਲੋਂ ਥਾਣੇ ਦਾ ਘੇਰਾਓ

Read Next

ਜਲੰਧਰ ‘ਚ ਵੱਡੀ ਵਾਰਦਾਤ: ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ 16 ਸਾਲਾ ਭਤੀਜੇ ਦਾ ਕਤਲ