ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ
ਜਲੰਧਰ : ਕੰਵਲਜੀਤ ਸਿੰਘ ਮੱਕੜ – ਜਲੰਧਰ ਸ਼ਹਿਰ ਵਿੱਚ ਚਾਈਨਾ ਡੋਰ ਇੱਕ ਵਾਰ ਫਿਰ ਜਾਨਲੇਵਾ ਸਾਬਤ ਹੋਈ ਹੈ। ਵੈਸਟ ਹਲਕੇ ਦੇ 66 ਫੁੱਟ ਰੋਡ ‘ਤੇ ਸਥਿਤ ਇਕੋ ਹੋਮ ਸੋਸਾਇਟੀ ਵਿੱਚ ਸਾਈਕਲ ਚਲਾ ਰਹੇ 9 ਸਾਲਾ ਬੱਚੇ ਦੀ ਚਾਈਨਾ ਡੋਰ ਨਾਲ ਗਰਦਨ ਕੱਟ ਗਈ। ਇਸ ਭਿਆਨਕ ਹਾਦਸੇ ਵਿੱਚ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਲੋਕਾਂ ਵੱਲੋਂ ਕਾਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਚਾ ਹੋਰ ਬੱਚਿਆਂ ਨਾਲ ਮਿਲ ਕੇ ਸੋਸਾਇਟੀ ਵਿੱਚ ਸਾਈਕਲ ਚਲਾ ਰਿਹਾ ਸੀ ਕਿ ਅਚਾਨਕ ਹਵਾ ਵਿੱਚ ਫਹਿਰਦੀ ਚਾਈਨਾ ਡੋਰ ਉਸ ਦੀ ਗਰਦਨ ‘ਤੇ ਵੱਜ ਗਈ। ਡੋਰ ਇੰਨੀ ਤਿੱਖੀ ਸੀ ਕਿ ਗਰਦਨ ‘ਤੇ ਡੂੰਘਾ ਜ਼ਖ਼ਮ ਆ ਗਿਆ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਲਗਭਗ ਡੇਢ ਘੰਟੇ ਤੱਕ ਆਪਰੇਸ਼ਨ ਕਰਕੇ ਬੱਚੇ ਦੀ ਜਾਨ ਬਚਾਈ ਗਈ।
ਗਲੋਬਲ ਹਸਪਤਾਲ ਦੇ ਡਾਕਟਰ ਰਾਜੀਵ ਸੂਦ ਨੇ ਦੱਸਿਆ ਕਿ ਬੱਚੇ ਦੀ ਗਰਦਨ ‘ਤੇ ਡੂੰਘੀ ਕਟ ਲੱਗੀ ਹੈ। ਉਨ੍ਹਾਂ ਕਿਹਾ ਕਿ ਇਹ ਰੱਬ ਦੀ ਮਿਹਰ ਸੀ ਕਿ ਡੋਰ ਸਾਹ ਦੀ ਨਲੀ ਤੱਕ ਨਹੀਂ ਪਹੁੰਚੀ, ਨਹੀਂ ਤਾਂ ਬੱਚੇ ਦੀ ਜਾਨ ਜਾਣ ਦਾ ਖਤਰਾ ਕਾਫ਼ੀ ਵੱਧ ਸਕਦਾ ਸੀ। ਫਿਲਹਾਲ ਬੱਚੇ ਦੀ ਹਾਲਤ ਨਾਜੁਕ ਹੈ ਅਤੇ ਉਸਨੂੰ ਅਗਲੇ 48 ਘੰਟਿਆਂ ਲਈ ਆਈਸੀਯੂ ਵਿੱਚ ਰੱਖਿਆ ਗਿਆ ਹੈ। ਹਾਲਤ ਸਥਿਰ ਹੋਣ ‘ਤੇ ਉਸਨੂੰ ਸ਼ਿਫਟ ਕੀਤਾ ਜਾਵੇਗਾ।
ਬੱਚੇ ਦੇ ਪਿਤਾ ਗੁਰੂ ਸਿਮਰਨ ਸੰਧੂ ਨੇ ਇਸ ਘਟਨਾ ਨੂੰ ਲੈ ਕੇ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਹਵਾ ਵਿੱਚ ਤਲਵਾਰ ਵਾਂਗ ਫਿਰਦੀ ਹੈ ਅਤੇ ਜਿਵੇਂ ਉਨ੍ਹਾਂ ਦੇ ਬੱਚੇ ਦੀ ਗਰਦਨ ‘ਤੇ ਇਹ ਡੋਰ ਲੱਗੀ, ਉਹ ਦ੍ਰਿਸ਼ ਕਿਸੇ ਤਲਵਾਰ ਨਾਲ ਗਲਾ ਕੱਟੇ ਜਾਣ ਵਰਗਾ ਸੀ। ਉਨ੍ਹਾਂ ਮੰਗ ਕੀਤੀ ਕਿ ਚਾਈਨਾ ਡੋਰ ਵੇਚਣ ਜਾਂ ਖਰੀਦਣ ਵਾਲਿਆਂ ਖ਼ਿਲਾਫ਼ ‘ਅਟੈਂਪਟ ਟੂ ਮਰਡਰ’ ਦੀ ਧਾਰਾ ਤਹਿਤ ਮਾਮਲੇ ਦਰਜ ਕੀਤੇ ਜਾਣ।
ਗੁਰੂ ਸਿਮਰਨ ਸੰਧੂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਾਈਨਾ ਡੋਰ ਦੇ ਕਾਰੋਬਾਰ ਨਾਲ ਜੁੜੇ ਲੋਕਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਦੀਆਂ ਤਸਵੀਰਾਂ ਸਮੇਤ ਹੋਰਡਿੰਗ ਬੋਰਡ ਸ਼ਹਿਰ ਵਿੱਚ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਨ੍ਹਾਂ ਦਾ ਬੱਚਾ ਠੀਕ ਹੋਵੇਗਾ, ਉਹ ਚਾਈਨਾ ਡੋਰ ਦੇ ਖ਼ਿਲਾਫ਼ ਇੱਕ ਵੱਡਾ ਜਾਗਰੂਕਤਾ ਅਭਿਆਨ ਵੀ ਸ਼ੁਰੂ ਕਰਨਗੇ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪੁਲਿਸ ਵੱਲੋਂ ਕਰੀਬ 50 ਪੇਟੀਆਂ ਚਾਈਨਾ ਡੋਰ ਦੇ ਗੱਟੂ ਬਰਾਮਦ ਕਰਕੇ ਦੋਸ਼ੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਸਨ, ਪਰ ਇਸਦੇ ਬਾਵਜੂਦ ਸ਼ਹਿਰ ਵਿੱਚ ਚਾਈਨਾ ਡੋਰ ਦੀ ਵਿਕਰੀ ਰੁਕਣ ਦਾ ਨਾਮ ਨਹੀਂ ਲੈ ਰਹੀ। ਇਹ ਘਟਨਾ ਪ੍ਰਸ਼ਾਸਨ ਅਤੇ ਸਰਕਾਰ ਲਈ ਇੱਕ ਵੱਡਾ ਸਵਾਲ ਬਣ ਕੇ ਸਾਹਮਣੇ ਆਈ ਹੈ ਕਿ ਆਖ਼ਰ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਵਾਲਿਆਂ ‘ਤੇ ਕਦੋਂ ਤੱਕ ਨਰਮੀ ਵਰਤੀ ਜਾਂਦੀ
