Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 17, 2026

31 ਮਾਰਚ ਨੂੰ ਸ਼ਰਾਬ ਦੇ ਠੇਕਿਆਂ ‘ਤੇ ਭਾਰੀ ਭੀੜ – ਨਵੀਂ ਐਕਸਾਈਜ਼ ਪਾਲਿਸੀ ਤੋਂ ਪਹਿਲਾਂ ਲੋਕਾਂ ਨੇ ਕੀਤਾ ਵੱਡਾ ਸਟਾਕ

ਜਲੰਧਰ: ਕੰਵਲਜੀਤ ਸਿੰਘ ਮੱਕੜ – ਪੰਜਾਬ ਵਿੱਚ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਜਲੰਧਰ ਦੇ ਸ਼ਰਾਬ ਦੇ ਠੇਕਿਆਂ ‘ਤੇ ਭਾਰੀ ਭੀੜ ਦੇਖਣ ਨੂੰ ਮਿਲੀ। 1 ਅਪ੍ਰੈਲ ਤੋਂ ਨਵੀਂ ਐਕਸਾਈਜ਼ ਪਾਲਿਸੀ ਲਾਗੂ ਹੋਣ ਦੀ ਸੰਭਾਵਨਾ ਕਾਰਨ ਲੋਕਾਂ ਵਿੱਚ ਇਹ ਡਰ ਬਣਿਆ ਹੋਇਆ ਹੈ ਕਿ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਇਸ ਕਾਰਨ ਲੋਕ ਪਹਿਲਾਂ ਹੀ ਵੱਡੀ ਮਾਤਰਾ ਵਿੱਚ ਸ਼ਰਾਬ ਖਰੀਦ ਕੇ ਸਟਾਕ ਕਰਨ ਵਿੱਚ ਜੁਟੇ ਹੋਏ ਹਨ।
ਸ਼ਹਿਰ ਦੇ ਬੀਐਸਐਫ ਚੌਕ, ਬੱਸ ਸਟੈਂਡ, ਮਾਡਲ ਟਾਊਨ ਸਮੇਤ ਕਈ ਮੁੱਖ ਇਲਾਕਿਆਂ ਵਿੱਚ ਸਵੇਰੇ ਤੋਂ ਹੀ ਠੇਕਿਆਂ ਦੇ ਬਾਹਰ ਲੰਬੀਆਂ ਕਤਾਰਾਂ ਲੱਗ ਗਈਆਂ। ਆਮ ਦਿਨਾਂ ਵਿੱਚ ਜਿੱਥੇ ਲੋਕ ਇੱਕ ਜਾਂ ਦੋ ਬੋਤਲਾਂ ਖਰੀਦਦੇ ਹਨ, ਉੱਥੇ ਅੱਜ ਕਈ ਲੋਕ ਪੇਟੀਆਂ ਦੇ ਹਿਸਾਬ ਨਾਲ ਸ਼ਰਾਬ ਖਰੀਦਦੇ ਨਜ਼ਰ ਆਏ। ਕਈ ਲੋਕ ਆਪਣੀਆਂ ਗੱਡੀਆਂ ਜਾਂ ਮੋਢਿਆਂ ‘ਤੇ ਦੋ-ਤਿੰਨ ਪੇਟੀਆਂ ਚੁੱਕ ਕੇ ਲੈ ਜਾਂਦੇ ਵੀ ਵੇਖੇ ਗਏ।
ਠੇਕਾ ਸੰਚਾਲਕਾਂ ਅਨੁਸਾਰ 31 ਮਾਰਚ ਨੂੰ ਪੁਰਾਣਾ ਸਟਾਕ ਖਤਮ ਕਰਨਾ ਲਾਜ਼ਮੀ ਹੁੰਦਾ ਹੈ, ਇਸ ਲਈ ਕਈ ਬ੍ਰਾਂਡਾਂ ‘ਤੇ 30 ਤੋਂ 50 ਫੀਸਦੀ ਤੱਕ ਛੂਟ ਦਿੱਤੀ ਗਈ ਹੈ। ਇਸ ਕਾਰਨ ਕੀਮਤਾਂ ਵਿੱਚ ਵੱਡੀ ਕਮੀ ਆਈ ਹੈ ਅਤੇ ਗਾਹਕਾਂ ਨੂੰ ਸਿੱਧਾ ਫਾਇਦਾ ਮਿਲ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਇੰਪੀਰੀਅਲ ਬਲੂ, ਰੌਇਲ ਸਟੈਗ ਅਤੇ ਓਲਡ ਮੋਂਕ ਵਰਗੀਆਂ ਲੋਕਪ੍ਰਿਯ ਬ੍ਰਾਂਡਾਂ ਦੀਆਂ ਬੋਤਲਾਂ 300 ਤੋਂ 350 ਰੁਪਏ ਵਿੱਚ ਮਿਲ ਰਹੀਆਂ ਹਨ, ਜਦਕਿ ਰੌਇਲ ਚੈਲੇਂਜਰ ਅਤੇ ਆਲ ਸੀਜ਼ਨਜ਼ ਦੀ ਕੀਮਤ ਲਗਭਗ 400 ਰੁਪਏ ਦੇ ਆਸ-ਪਾਸ ਰਹੀ। ਪ੍ਰੀਮੀਅਮ ਸੈਗਮੈਂਟ ਵਿੱਚ ਬਲੇਂਡਰਜ਼ ਪ੍ਰਾਈਡ ਅਤੇ ਐਂਟੀਕੁਇਟੀ ਬਲੂ 500 ਤੋਂ 600 ਰੁਪਏ ਵਿੱਚ ਵਿਕ ਰਹੀਆਂ ਹਨ।
ਇਸ ਤੋਂ ਇਲਾਵਾ ਇੰਪੋਰਟਡ ਅਤੇ ਲਗਜ਼ਰੀ ਬ੍ਰਾਂਡਾਂ ਵਿੱਚ ਰੈੱਡ ਲੇਬਲ 1200 ਰੁਪਏ, ਬਲੈਕ ਲੇਬਲ 2200 ਰੁਪਏ ਅਤੇ ਗਲੇਨਲਿਵੇਟ 12 ਸਾਲ ਪੁਰਾਣੀ ਬੋਤਲ ਲਗਭਗ 2700 ਰੁਪਏ ਵਿੱਚ ਉਪਲਬਧ ਰਹੀ। ਬੀਅਰ ਦੀ ਗੱਲ ਕਰੀਏ ਤਾਂ ਕਿੰਗਫਿਸ਼ਰ ਅਤੇ ਬੱਡਵਾਈਜ਼ਰ 150 ਤੋਂ 200 ਰੁਪਏ ਵਿੱਚ ਮਿਲ ਰਹੀਆਂ ਹਨ, ਜੋ ਪਹਿਲਾਂ 220 ਤੋਂ 250 ਰੁਪਏ ਤੱਕ ਵੇਚੀਆਂ ਜਾ ਰਹੀਆਂ ਸਨ।
ਇਸ ਸਾਲ ਜਲੰਧਰ ਵਿੱਚ ਇਹ ਸੇਲ ਖਾਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਵੱਡੀਆਂ ਬ੍ਰਾਂਡਾਂ ‘ਤੇ ਵੀ ਵੱਡੀ ਛੂਟ ਦੇਖਣ ਨੂੰ ਮਿਲੀ। ਲੋਕਾਂ ਦੀ ਭੀੜ ਕਾਰਨ ਕਈ ਥਾਵਾਂ ‘ਤੇ ਟ੍ਰੈਫਿਕ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਸੰਭਾਲਣ ਲਈ ਪੁਲਿਸ ਨੂੰ ਵੀ ਤੈਨਾਤ ਕੀਤਾ ਗਿਆ।

Vinkmag ad
Share Our Daily Posts

News Desk

Read Previous

ਸਿਰ ‘ਤੇ ਚੋਟਾਂ ਦੇ ਨਿਸ਼ਾਨਾਂ ਨਾਲ ਨੌਜਵਾਨ ਦੀ ਮੌਤ, ਇਲਾਕੇ ਵਿੱਚ ਸਨਸਨੀ — ਪੁਲਿਸ ਵੱਲੋਂ ਜਾਂਚ ਜਾਰੀ

Read Next

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ