15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਕੋਰੋਨਾ ਕਾਲ ਦੇ ਚਲਦੇ ਅੱਜ ਬਹੁਤ ਸਾਰੇ ਵਲੰਟੀਅਰਜ਼ ਲੋਕਾਂ ਦੀ ਮਦਦ ਲਈ ਵਧ ਚੜ੍ਹ ਕੇ ਅੱਗੇ ਆ ਰਹੇ ਨੇ ਉੱਥੇ ਹੀ ਰੋਟਰੀ ਕਲੱਬ ਜਲੰਧਰ ਈਸਟ ਦੀ ਤਰਫੋਂ ਐਸ ਬੀ ਟੀ ਸਕੂਲ ਵਿਖੇ 6 ਵਾਂ ਮੁਫਤ ਟੀਕਾ ਕੈਂਪ ਲਗਾਇਆ ਗਿਆ। ਜਿੱਥੇ ਸਾਬਕਾ ਵਿਧਾਇਕ ਕੇਡੀ ਭੰਡਾਰੀ, ਮੁੱਖ ਮਹਿਮਾਨ ਅਤੇ ਸਾਬਕਾ ਕੌਂਸਲਰ ਕੰਵਲਜੀਤ ਸਿੰਘ ਬੇਦੀ ਅਤੇ ਵਾਈਆਰ ਬਖਸ਼ੀ ਕਲੱਬ ਮੁਖੀ ਜੌਲੀ ਬੇਦੀ ਦੀ ਪ੍ਰਧਾਨਗੀ ਹੇਠ ਲਗਾਏ ਗਏ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਸਾਬਕਾ ਕਲੱਬ ਮੁਖੀ ਰਣਦੀਪ ਸ਼ਰਮਾ ਅਤੇ ਦਿਨੇਸ਼ ਸ਼ਰਮਾ ਨੇ ਕਲੱਬ ਦੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸੁਨੀਲ ਦੱਤਾ, ਸੰਦੀਪ ਨਾਰੰਗ, ਨਿਰੰਜਨ ਕੋਹਲੀ, ਨਰਿਦਰ ਮਹਿਤਾ, ਕਾਲੀ ਛਾਬੜਾ, ਧਰਮਪਾਲ ਅਰੋੜਾ, ਭਗਵੰਤ ਪ੍ਰਭਾਕਰ, ਅਸ਼ਵਨੀ ਭੰਡਾਰੀ, ਕੁਲਵੰਤ ਸ਼ਰਮਾ, ਪ੍ਰਦੀਪ ਕੁਮਾਰ, ਗੁਲਸ਼ਨ ਕੁਮਾਰ ਅਤੇ ਗਗਨ ਕੁਮਾਰ ਹਾਜ਼ਰ ਸਨ।
