ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਆਪਣੇ ਵਿਚਾਰ ਪੇਸ਼ ਕਰਨ ਲਈ ਸੋਸ਼ਲ ਮੀਡੀਆ ਤੇ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ । ਹਾਲ ਹੀ ਚ ਸੋਸ਼ਲ ਮੀਡੀਆ ਤੇ ਕੰਗਨਾ ਰਣੌਤ ਨੇ ਬੀਜੇਪੀ ਦੀਆਂ ਚੋਣਾਂ ਬਾਰੇ ਪੋਸਟ ਕੀਤਾ ਹੈ , ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।
ਕੰਗਨਾ ਰਣੌਤ ਨੇ ਇੰਸਟਾਗ੍ਰਾਮ ਦੇ ਜ਼ਰੀਏ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਸਟੋਰੀ ਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ – ‘ਇੰਸਟਾਗ੍ਰਾਮ ਬੇਵਕੂਫ਼ ਲੋਕਾਂ ਨਾਲ ਭਰਿਆ ਹੋਇਆ ਹੈ । ਇੱਥੇ ਜਿਨ੍ਹਾਂ ਕੋਲ IQ ਦੀ ਕਮੀ ਹੈ , ਉਨ੍ਹਾਂ ਦੀ ਤਾਰੀਫ਼ ਕੀਤੀ ਜਾਂਦੀ ਹੈ । ਬੀਜੇਪੀ ਦੇ ਖ਼ਿਲਾਫ਼ ਨਫ਼ਰਤ ਫੈਲਾ ਰਹੇ ਹਨ । ਚੰਗੀ ਗੱਲ ਇਹ ਹੈ ਕਿ ਛੋਟੇ ਕਾਰੋਬਾਰ ਇੱਥੇ ਐਕਸਪੋਜ ਹੁੰਦੇ ਹਨ , ਪਰ ਇਸਦੇ ਉਲਟ ਕੁਝ ਘੱਟ ਬੁੱਧੀਮਾਨ ਇਸਦੀ ਵਰਤੋਂ ਆਪਣੀ ਜਾਇਦਾਦ ਨੂੰ ਛੇਦਣ ਲਈ ਇਸਤੇਮਾਲ ਕਰ ਰਹੇ ਹਨ । ਉਹ ਭਾਜਪਾ ਖਿਲਾਫ ਨਫ਼ਰਤ ਫੈਲਾ ਰਹੇ ਹਨ। ‘
ਇਸ ਦੇ ਨਾਲ ਹੀ ਇੰਸਟਾਗ੍ਰਾਮ ਰੀਲਾਂ ‘ਤੇ ਨਿਸ਼ਾਨਾਂ ਸਾਧਦਿਆਂ ਕੰਗਨਾ ਨੇ ਲਿਖਿਆ ਕਿ ਇਹ ਇਕ ਮਿਡਲ ਕਲਾਸ ਦਾ ਟਿਕਟੌਕ ਹੈ। ਇਨ੍ਹਾਂ ਮੂਰਖਾਂ ਨੂੰ ਪੂੰਜੀਪਤੀਆਂ, ਕਮਿਊਨਿਸਟਾਂ ਅਤੇ ਜੇਹਾਦੀਆਂ ਨੇ ਅਗਵਾ ਕਰ ਲਿਆ ਹੈ। ਇਹ 2024 ਦੀਆਂ ਚੋਣਾਂ ਵਿਚ ਭਾਜਪਾ ਲਈ ਵੱਡਾ ਖ਼ਤਰਾ ਬਣ ਸਕਦਾ ਹੈ । ਜੇ ਇਹ ਜੋਕਰ ਫੈਸ਼ਨ ਦੇ ਨਾਮ ‘ਤੇ ਸ਼ਰਟ ਦੇ ਥੱਲੇ ਸਾਈਕਲਿੰਗ ਸ਼ਾਰਟਸ ਪਹਿਨ ਸਕਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਵੀ ਗੱਲ ਲਈ ਉਕਸਾਇਆ ਜਾ ਸਕਦਾ ਹੈ ।
ਕੰਗਨਾ ਦੇ ਇਸ ਟਵੀਟ ਦੀ ਬਹੁਤ ਸਾਰੇ ਯੂਜ਼ਰਸ ਦੁਆਰਾ ਆਲੋਚਨਾ ਕੀਤੀ ਗਈ ਹੈ । ਤੁਹਾਨੂੰ ਦੱਸ ਦੇਈਏ ਕਿ ਕੰਗਨਾ ਟਵਿੱਟਰ ‘ਤੇ ਬਹੁਤ ਸਰਗਰਮ ਹੈ ਅਤੇ ਉਹ ਲਗਭਗ ਹਰ ਮੁੱਦੇ’ ਤੇ ਆਪਣੀ ਰਾਏ ਦਿੰਦੀ ਹੈ। ਇਨ੍ਹੀਂ ਦਿਨੀਂ ਕੰਗਣਾ ਟਵਿੱਟਰ ਰਾਹੀਂ ਸਰਕਾਰ ‘ਤੇ ਟੀਕੇ ਦੀ ਘਾਟ ਬਾਰੇ ਲਗਾਏ ਦੋਸ਼ਾਂ ਦਾ ਜਵਾਬ ਦੇ ਰਹੀ ਹੈ।


