Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 9, 2026

ਅੰਮ੍ਰਿਤਸਰ ‘ਚ ਗੁੰਡਾਗਰਦੀ ਦਾ ਨੰਗਾ ਨਾਚ, ਘਰ ਦਾ ਦਰਵਾਜ਼ਾ ਤੋੜ ਜਨਾਨੀਆਂ ਨੂੰ ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਅੰਮ੍ਰਿਤਸਰ  – ਅੰਮ੍ਰਿਤਸਰ ਵਿਖੇ ਇਕ ਘਰ ’ਚ ਫਿਲਮੀ ਸਟਾਈਲ ’ਚ ਦਾਖਲ ਹੋ ਕੇ ਕੁੱਟਮਾਰ ਅਤੇ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਦੇ ਸਬੰਧ ’ਚ ਥਾਣਾ ਡੀ ਡਵੀਜ਼ਨ ਦੀ ਪੁਲਸ ਨੇ ਕਾਲੂ ਮੋਲੇਵਾਲਾ ਦੀ ਅਗਵਾਈ ’ਚ ਆਏ ਅੱਧਾ ਦਰਜਨ ਤੋਂ ਵਧ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ। ਦੂਜੇ ਪਾਸੇ ਗੁੰਡਿਆਂ ਦੇ ਹੌਸਲੇ ਇੰਨੇ ਵਧੇ ਹਨ ਕਿ ਉਨ੍ਹਾਂ ਨੇ ਘਰ ਦੀਆਂ ਜਨਾਨੀਆਂ ਨੂੰ ਵੀ ਸ਼ਰੇਆਮ ਚਪੇੜਾਂ ਮਾਰੀਆਂ, ਜਦੋਂ ਕਿ ਕਿਸੇ ਸਥਾਨਕ ਵਿਅਕਤੀ ਦੀ ਵੀ ਸਾਹਮਣੇ ਆਉਣ ਦੀ ਹਿੰਮਤ ਨਹੀਂ ਹੋਈ।

 

ਜਾਣਕਾਰੀ ਮੁਤਾਬਕ ਸੋਮਵਾਰ ਦੀ ਰਾਤ 8 : 30 ਵਜੇ ਦੇ ਕਰੀਬ ਅੱਧਾ ਦਰਜਨ ਤੋਂ ਜ਼ਿਆਦਾ ਲੋਕ ਸਥਾਨਕ ਵਾਸੀ ਰੋਹਿਤ ਕੁਮਾਰ ਦੇ ਘਰ ’ਚ ਆਏ। ਘਰ ਦੇ ਬਾਹਰ ਆਉਣ ’ਤੇ ਪਰਿਵਾਰ ’ਚ ਬੈਠੀਆਂ ਜਨਾਨੀਆਂ ਨੇ ਦਰਵਾਜ਼ਾ ਤਾਂ ਨਹੀਂ ਖੋਲ੍ਹਿਆ ਪਰ ਗੁੰਡੇ ਬਾਹਰ ਤੋਂ ਹੀ ਲਲਕਾਰਦੇ ਰਹੇ। ਇਸ ’ਚ ਉਨ੍ਹਾਂ ਬਾਹਰ ਦਾ ਮੇਨ ਗੇਟ ਤੋਡ਼ ਦਿੱਤਾ ਅਤੇ ਘਰ ਦੇ ਅੰਦਰ ਆ ਗਏ ਪਰ ਹੇਠਾਂ ਵਾਲੇ ਫਲੋਰ ’ਤੇ ਪਰਿਵਾਰ ਵਿਅਕਤੀ ਨਾ ਹੋਣ ਕਾਰਨ ਇਹ ਲੋਕ ਘਰ ਦੇ ਅੰਦਰ ਚਲੇ ਗਏ ਉਨ੍ਹਾਂ ਨੇ ਸ਼ਿਕਾਇਤਕਰਤਾ ਰੋਹਿਤ ਕੁਮਾਰ ਦੀ ਪਤਨੀ ਕੀਰਤੀ ਮਾਤਾ ਰੋਮਾ ਰਾਣੀ ਨੂੰ ਚਪੇਡ਼ਾਂ ਮਾਰੀਆਂ ਅਤੇ ਹਥਿਆਰ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

 

ਅਜਿਹੀ ਹਰਕਤ ਕਰਨ ਤੋਂ ਬਾਅਦ ਵੀ ਗੁੰਡਿਆਂ ਨੇ ਘਰ ’ਚ ਪਏ ਸਾਮਾਨ ਦੀ ਕਾਫ਼ੀ ਭੰਨਤੋਡ਼ ਕੀਤੀ ਬਾਥਰੂਮ ਦੇ ਦਰਵਾਜ਼ੇ ਆਦਿ ਤੱਕ ਵੀ ਡੈਮੇਜ ਕਰ ਗਏ। ਉਕਤ ਲੋਕ ਜਾਂਦੇ-ਜਾਂਦੇ ਘਰ ’ਚ ਪਈ ਅਲਮਾਰੀ ਨੂੰ ਖੋਲ੍ਹਕੇ ਉਸ ’ਚ ਪਏ 15000 ਰੁਪਏ ਵੀ ਲੁੱਟ ਕੇ ਲੈ ਗਏ। ਇਸ ਤੋਂ ਬਾਅਦ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਪ੍ਰਾਪਤ ਸੂਚਨਾ ਤੱਕ ਗੁੰਡਾਗਰਦੀ ਕਰਨ ਆਏ ਸਾਰੇ ਮੁਲਜ਼ਮ ਅੱਜੇ ਤੱਕ ਫਰਾਰ ਦੱਸੇ ਜਾ ਰਹੇ ਹਨ।

 

ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਅਮਰਜੀਤ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਪੁਲਸ ਉਨ੍ਹਾਂ ਲੋਕਾਂ ਨੂੰ ਫਡ਼ਨ ਲਈ ਲਗਾਤਾਰ ਛਾਪਾਮਾਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਰੋਹਿਤ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਲੂ ਮਾਲੇਵਾਲਾ, ਕੁਨਾਲ , ਅਕਸ਼ੈ ਕੁਮਾਰ ਪੁੱਤਰ ਲਾਲੀ ਵਿਨੈ ਪੁੱਤਰ ਟਿੱਕਾ ਸਾਰੇ ਵਾਸੀ ਖਾਈ ਮੁਹੱਲਾ ਅਤੇ 3-4 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।

Vinkmag ad
Share Our Daily Posts

News Desk

Read Previous

ਨਿਊਜ਼ੀਲੈਂਡ ਦੇ ਕ੍ਰਿਕਟਰਾਂ ਦੀ ਵਧੀ ਮੁਸ਼ਕਿਲ, ਨਹੀਂ ਜਾ ਸਕਦੇ ਘਰ ਫਿਲਹਾਲ ਭਾਰਤ ‘ਚ ਹੀ ਰਹਿਣਾ ਹੋਵੇਗਾ

Read Next

ਕਾਮੇਡੀਅਨ ਸੁਗੰਧਾ ਮਿਸ਼ਰਾ ਦੇ ਖ਼ਿਲਾਫ਼ ਕੇਸ ਹੋਇਆ ਦਰਜ, ਵਿਆਹ ਵਿਚ ਜੁਟੀ ਸੀ ਭੀੜ