Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

ਪੱਤਰਕਾਰ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਲਏ ਗਏ ਅਹਿਮ ਫੈਸਲੇ ਜਿਸ ਵਿਚ ਲੋਕਾਂ ਨੂੰ ਕਰੌਨਾ ਤੌਂ ਬੱਚਣ ਲਈ ਅਪਣੇ ਘਰਾਂ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਗਿਆ

ਜੇਕਰ ਸਿੱਖ ਇਕ ਦਿਨ ਵਿਚ ਆਕਸੀਜਨ ਦਾ ਲੰਗਰ ਲਗਾ ਸਕਦੇ ਹਨ ਤਾਂ ਸਰਕਾਰਾਂ ਕਿਉਂ ਨਹੀਂ

ਜਲੰਧਰ – ਪੂਰੀ ਦੁਨੀਆ ਵਿਚ ਕੋਰੋਨਾ ਨੇ ਆਤੰਕ ਮਚਾਇਆ ਹੋਇਆ ਹੈ ਉਥੇ ਹੀ ਕੋਰੋਨਾ ਦੀ ਆੜ ਵਿਚ ਲੋਕਾਂ ਨਾਲ ਹੋ ਰਹੀ ਲੁੱਟ ਵੀ ਜੋਰਾਂ ਤੇ ਚਲ ਰਹੀ ਹੈ ਜਿਸ ਵਲ ਕੋਈ ਮੰਤਰੀ ਜਾਂ ਕੋਈ ਸਿਹਤ ਅਧਿਕਾਰੀ ਨਹੀਂ ਧਿਆਨ ਦੇ ਰਿਹਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ. ਹਰਦੇਵ ਸਿੰਘ ਗੋਲਾ ਜੀ ਨੇ ਇਕ ਪ੍ਰੈਸ ਮੀਟਿੰਗ ਦੌਰਾਨ ਕੀਤਾ। ਉਨਾਂ ਨੇ ਕਿਹਾ ਕੋਰੋਨਾ ਦੀ ਆੜ ਵਿਚ ਡਾਕਟਰ ਵਲੋਂ ਮਰੀਜਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਕਿਤੇ ਵੀ ਕਿਸੇ ਵੀ ਹਸਪਤਾਲ ਵਿਚ ਡਾਕਟਰਾਂ ਦੀ ਅਣਗਹਿਲੀ ਕਾਰਨ ਜੇਕਰ ਕੋਈ ਮਰੀਜ ਦੀ ਮੌਤ ਹੋ ਜਾਂਦੀ ਹੈ ਤਾਂ ਉਸਨੂੰ ਕੋਰੋਨਾ ਪੋਜਿਟਿਵ ਕਹਿ ਕੇ ਪੱਲਾ ਝਾੜ ਦਿਤਾ ਜਾਂਦਾ ਹੈ। ਉਥੇ ਹੀ ਹਸਪਤਾਲਾਂ ਵਿਚ ਡਾਕਟਰਾਂ ਵਲੋਂ ਸ਼ਰੇਆਮ ਲੁਟ ਕੀਤੀ ਜਾ ਰਹੀ ਹੈ ਉਥੇ ਹੀ ਕੋਰੋਨਾ ਤੋਂ ਬਚਾਅ ਲਈ ਸਰਕਾਰਾਂ ਵੀ ਫੇਲ ਨਜਰ ਆ ਰਹੀਆਂ ਹਨ।

ਉਨਾਂ ਕਿਹਾ ਕਿ ਜਦੋਂ ਹੱਕ ਲਈ ਸਰਦਾਰ ਲੜਦੇ ਹਨ ਤਾਂ ਉਨਾਂ ਨੂੰ ਅੱਤਵਾਦੀ ਕਰਾਰ ਦੇ ਦਿੱਤਾ ਜਾਂਦਾ ਹੈ। ਪਰ ਇਹ ਸਰਕਾਰਾਂ ਅੰਨੀਆਂ ਹਨ ਕਿਉਂਕਿ ਅੱਜ ਦੇ ਸਮੇਂ ਇਨਾਂ ਸਰਕਾਰਾਂ ਕੋਲ ਇਨੇ ਪ੍ਰਬੰਧ ਨਹੀਂ ਕਿ ਉਹ ਆਕਸੀਜਨ ਆਪਣੇ ਦੇਸ਼ ਦੇ ਲੋਕਾਂ ਨੂੰ ਮੁਹੱਈਆ ਕਰਵਾ ਸਕਣ। ਉਥੇ ਦਿੱਲੀ ਵਿਚ ਸਿੱਖਾਂ ਨੇ ਆਕਸੀਜਨ ਦੇ ਲੰਗਰ ਲਗਾਏ ਹੋਏ ਹਨ। ਕਿ ਸਿੱਖ ਹੀ ਹਨ ਜੋ ਔਖੀ ਘੜੀ ਵਿਚ ਕਦੀ ਬਾੜ ਆਉਣ ਉਤੇ ਪ੍ਰਸ਼ਾਦਿਆਂ ਦਾ ਲੰਗਰ ਲਗਾਉਂਦੇ ਹਨ ਤੇ ਹੁਣ ਆਕਸੀਜਨ ਦੇ ਲੰਗਰ ਲਗਾ ਕੇ ਬੈਠੇ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰਾਂ ਸਿਰਫ ਆਪਣੀਆਂ ਹੀ ਜੇਬਾਂ ਭਰਨ ਲਈ ਦੇਸ਼ ਵਿੱਚ ਸੱਤਾ ਵਿਚ ਆਉਂਦੀਆਂ ਹਨ। ਤੇ ਸਿੱਖ ਧਰਮ ਅਜਿਹਾ ਧਰਮ ਹੈ ਜੋ ਹਰ ਮੁਸ਼ਕਿਲ ਘੜੀ ਵਿਚ ਆਪਣਾ-ਆਪ ਲੁਟਾ ਕੇ ਵੀ ਲੋਕਾਂ ਦੀ ਰਾਖੀ ਲਈ ਹਰ ਤਰਾਂ ਦੇ ਲੰਗਰ ਲਗਾਉਂਦੇ ਹਨ। ਇਨਾਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਨਾਂ ਨੂੰ ਉਹ ਅੱਤਵਾਦੀ ਕਰਾਰ ਦਿੰਦੇ ਹਨ ਉਹ ਹੀ ਮੁਸ਼ਕਿਲ ਘੜੀ ਵਿਚ ਸਭ ਤੋਂ ਪਹਿਲਾਂ ਅੱਗੇ ਆਉਂਦੇ ਹਨ। ਕਿ ਸਰਕਾਰਾਂ ਇੰਨੀਆਂ ਨਾਕਾਮ ਹਨ ਕਿ ਜੇਕਰ ਸਿੱਖ ਆਕਸੀਜਨ ਦਾ ਪ੍ਰਬੰਧ ਕਰ ਸਕਦੇ ਹਨ ਤਾਂ ਮੌਕੇ ਦੀਆਂ ਸਰਕਾਰਾਂ ਨਹੀਂ ਕਰ ਸਕਦੀਆਂ ਜਾਂ ਫਿਰ ਉਹ ਕਰਨਾ ਨਹੀਂ ਚਾਹੁੰਦੀਆਂ।

ਉਨਾਂ ਕਿਹਾ ਕਿ ਨਾ ਤਾਂ ਸਰਕਾਰ ਆਪ ਕੋਈ ਕੰਮ ਕਰਦੀ ਹੈ ਤੇ ਨਾ ਹੀ ਇਸ ਲਈ ਕਿਸੇ ਦੀ ਸਹਾਇਤਾ ਲਈ ਅੱਗੇ ਆਉਂਦੀ ਹੈ। ਉਨਾਂ ਕਿਹਾ ਕਿ ਜੇਕਰ ਕੋਰੋਨਾ ਦਾ ਇਲਾਜ ਹੀ ਨਹੀਂ ਹੈ ਤਾਂ ਡਾਕਟਰਾਂ ਵਲੋਂ ਹਸਪਤਾਲ ਵਿਚ ਲੋਕਾਂ ਦਾ ਇਲਾਜ ਕਿਸ ਨਾਲ ਕੀਤਾ ਜਾ ਰਿਹਾ ਹੈ ਉਨਾਂ ਨੂੰ ਹਸਪਤਾਲ ਵਿਚ ਹੀ ਕਵਾਰਨਟਾਇਨ ਕਿਉਂ ਕੀਤਾ ਜਾ ਰਿਹਾ ਹੈ। ਇਸਦਾ ਸਵਾਲ ਸਰਕਾਰ ਨੂੰ ਦੇਣਾ ਪਵੇਗਾ ਕਿਉਂਕਿ ਹੁਣ ਦਾ ਸਮਾਂ ਅਜਿਹਾ ਹੈ ਕਿ ਹਸਪਤਾਲਾਂ ਵਲੋਂ ਇਹ ਨਹੀਂ ਕਿਹਾ ਜਾਂਦਾ ਕਿ ਮਰੀਜ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਸਗੋਂ ਸਾਰੇ ਹੀ ਡਾਕਟਰ ਇਕੋ ਹੀ ਬੀਨ ਵਜਾ ਰਹੇ ਹਨ ਕਿ ਮਰੀਜ ਦੀ ਮੌਤ ਕੋਰੋਨਾ ਨਾਲ ਹੋਈ ਕਿ ਕੋਰੋਨਾ ਦੇ ਆਉਣ ਨਾਲ ਲੋਕਾਂ ਦੀਆਂ ਹੋਰ ਬਿਮਾਰੀਆਂ ਖਤਮ ਹੋ ਗਈਆਂ ਹਨ। ਇਸਦਾ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਪਰ ਸਰਕਾਰ ਕਿਉਂ ਕੋਈ ਐਕਸ਼ਨ ਲਵੇਗੀ ਕਿਉਂਕਿ ਇਹ ਸਾਰਾ ਖੇਲ ਹੀ ਸਰਕਾਰਾਂ ਦਾ ਚਲਾਇਆ ਹੋਇਆ ਹੈ।
ਉਨਾਂ ਕਿਹਾ ਕਿ ਜੇਕਰ ਅਜਿਹਾ ਹੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਮ ਜਨਤਾ ਇਨਾਂ ਸਰਕਾਰਾਂ ਤੋਂ ਮੂੰਹ ਮੋੜ ਲਵੇਗੀ ਤੇ ਜਦੋਂ ਇਹ ਵੋਟਾਂ ਲੈਣ ਲਈ ਆਉਣਗੇ ਤਾਂ ਉਨਾਂ ਦਾ ਫੁਲਾਂ ਦੇ ਹਾਰਾਂ ਨਾਲ ਨਹੀਂ ਬਲਕਿ ਬੁਰੀ ਤਰਾਂ ਜਲੀਲ ਕਰ ਕੇ ਭੇਜਣਗੇ।

Vinkmag ad
Share Our Daily Posts

News Desk

Read Previous

ਸਿੱਧੂ ਨੇ ਕੈਪਟਨ ਨੂੰ ਦੱਸਿਆ ਅਲ੍ਹੜ੍.!, ਕਿਹਾ-ਸਭ ਤੋਂ ਵੱਡੇ ਚੋਣ ਵਾਅਦੇ ਨੂੰ ਅਗਲੀਆਂ ਚੋਣਾਂ ਤੱਕ ਲਟਕਾਇਆ

Read Next

ਹਥਿਆਰਾਂ ਨਾਲ 5 ਗੈਂਗਸਟਰ ਕਾਬੂ, ਪਾਕਿ ਤੋਂ ਲਿਆ ਵੇਚ ਚੁੱਕੇ ਨੇ 500 ਕਿਲੋ ਹੈਰੋਇਨ