Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਇਕਪਾਸੜ ਪਿਆਰ ’ਚ ਪਾਗਲ ਪ੍ਰੇਮੀ ਦਾ ਕਾਰਨਾਮਾ, ਮੰਗਣੀ ਤੋਂ ਭੜਕੇ ਨੇ ਫਿਲਮੀ ਸਟਾਈਲ ’ਚ ਮੁਟਿਆਰ ਕੀਤੀ ਅਗਵਾ

ਜਗਰਾਓਂ : ਜਗਰਾਓਂ ਦੇ ਇਕ ਪਿੰਡ ਵਿਚ ਇੱਕ ਤਰਫਾ ਪਿਆਰ ’ਚ ਪਾਗਲ ਪ੍ਰੇਮੀ ਵੱਲੋਂ ਦੋਸਤ ਦੀ ਮੰਗਣੀ ਕਿਧਰੇ ਹੋਰ ਹੋਣ ’ਤੇ ਦੋਸਤਾਂ ਨਾਲ ਮਿਲ ਕੇ ਉਸ ਨੂੰ ਫਿਲਮੀ ਸਟਾਈਲ ਵਿਚ ਅਗਵਾ ਕਰ ਕੇ ਫਰਾਰ ਹੋ ਗਏ। ਇਸ ਘਟਨਾ ਦਾ ਵਿਰੋਧ ਕਰ ਰਹੇ ਮੁਟਿਆਰ ਦੇ ਭਰਾ ਨੂੰ ਜ਼ਖ਼ਮੀ ਕਰ ਗਏ। ਪੁਲਿਸ ਚੌਕੀ ਗ਼ਾਲਿਬ ਕਲਾਂ ਦੀ ਪੁਲਿਸ ਨੇ ਹਰਕਤ ‘ਚ ਆਉਂਦਿਆਂ ਕੁਝ ਘੰਟਿਆਂ ਬਾਅਦ ਹੀ ਅਗਵਾ ਕੀਤੀ ਮੁਟਿਆਰ ਨੂੰ ਚੰਡੀਗੜ੍ਹ ਰੋਡ, ਨੀਲੋ ਪੁਲ਼ ਤੋਂ ਬਰਾਮਦ ਕਰ ਲਿਆ।

ਜਾਣਕਾਰੀ ਅਨੁਸਾਰ ਜਗਰਾਓਂ ਦੇ ਇਕ ਪਿੰਡ ਦੀ ਮੁਟਿਆਰ ਚੰਡੀਗੜ੍ਹ ਵਿਖੇ ਆਈਲੈਟਸ ਕਰਦੀ ਸੀ, ਜਿੱਥੇ ਉਸ ਦੀ ਜਾਣ- ਪਛਾਣ ਖਮਾਣੋਂ ਦੇ ਪਿੰਡ ਲਖਣਪੁਰ ਵਾਸੀ ਗੁਰਮਨਿੰਦਰ ਸਿੰਘ ਪੁੱਤਰ ਮੇਜਰ ਸਿੰਘ ਨਾਲ ਹੋ ਗਈ। ਗੁਰਮਨਿੰਦਰ ਮੁਟਿਆਰ ਨੂੰ ਇੱਕ ਤਰਫਾ ਪਿਆਰ ਕਰਦਾ ਸੀ ਅਤੇ ਉਸ ਨੇ ਉਸ ਨੂੰ ਵਿਆਹ ਲਈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ’ਤੇ ਮੁਟਿਆਰ ਨੇ ਉਸ ਨੂੰ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਮੁਟਿਆਰ ਦੀ ਮੰਗਣੀ ਵਿਦੇਸ਼ ਰਹਿੰਦੇ ਨੌਜਵਾਨ ਨਾਲ ਕਰ ਦਿੱਤੀ।
ਜਦੋਂ ਗੁਰਮਨਿੰਦਰ ਸਿੰਘ ਨੂੰ ਮੁਟਿਆਰ ਦੀ ਮੰਗਣੀ ਤਾਂ ਪਤਾ ਲੱਗਾ ਤਾਂ ਉਸ ਨੇ ਇਕ ਤਰਫਾ ਪਿਆਰ ’ਚ ਭੜਕਦਿਆਂ ਫਿਲਮੀ ਸਟਾਈਲ ਵਿਚ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ 5 ਦੋਸਤਾਂ ਨਾਲ ਕਾਲੇ ਰੰਗ ਦੀ ਕਰੂਜ਼ ਕਾਰ ’ਤੇ ਜਗਰਾਓਂ ਦੇ ਲਾਗਲੇ ਪਿੰਡ ਆ ਗਿਆ। ਜਿੱਥੇ ਮੁਟਿਆਰ ਆਪਣੇ ਭਰਾ ਨਾਲ ਗੁਰਦੁਆਰਾ ਸਾਹਿਬ ਜਾ ਰਹੀ ਸੀ ਤਾਂ ਉਕਤ ਨੇ ਕਾਰ ਰੋਕ ਕੇ ਉਨ੍ਹਾਂ ਨੂੰ ਘੇਰਾ ਪਾਉਣ ਦੀ ਕੋਸ਼ਿਸ ਕੀਤੀ ਤਾਂ ਮੁਟਿਆਰ ਅਤੇ ਉਸ ਦਾ ਭਰਾ ਨੇੜਲੇ ਇਕ ਘਰ ਦੇ ਕਮਰੇ ਵਿਚ ਵੜ ਗਏ। ਗੁਰਮਨਿੰਦਰ ਨੇ ਆਪਣੇ ਹੱਥ ਵਿਚ ਫੜੇ ਦਾਤ ਨੂੰ ਲਹਿਰਾਉਂਦਿਆਂ ਮੁਟਿਆਰ ਨੂੰ ਜ਼ਬਰਦਸਤੀ ਕਮਰੇ ‘ਚੋਂ ਕੱਢ ਲਿਆ। ਵਿਰੋਧ ਕਰਨ ’ਤੇ ਉਸ ਦੇ ਭਰਾ ’ਤੇ ਧਾਵਾ ਬੋਲ ਕੇ ਜ਼ਖ਼ਮੀ ਕਰ ਦਿੱਤਾ। ਇਸ ਦੇ ਨਾਲ ਹੀ ਉਹ ਮੁਟਿਆਰ ਨੂੰ ਗੱਡੀ ਵਿਚ ਬਿਠਾ ਕੇ ਫਰਾਰ ਹੋ ਗਏ।
ਜ਼ਖ਼ਮੀ ਭਰਾ ਨੇ ਇਸ ਘਟਨਾ ਦੀ ਜਿੱਥੇ ਪਰਿਵਾਰ ਨੂੰ ਜਾਣਕਾਰੀ ਦਿੱਤੀ, ਉੱਥੇ ਹੀ ਪੁਲਿਸ ਚੌਕੀ ਗਾਲਿਬ ਕਲਾਂ ਪਹੁੰਚ ਕੇ ਸ਼ਿਕਾਇਤ ਕੀਤੀ। ਸ਼ਿਕਾਇਤ ਮਿਲਦਿਆਂ ਹੀ ਚੌਕੀ, ਚੌਕੀ ਮੁਖੀ ਸੁਰਜੀਤ ਸਿੰਘ ਨੇ ਅਗਵਾ ਦੀ ਸੀਸੀਟੀਵੀ ਫੁਟੇਜ ਹਾਸਲ ਕਰਦਿਆਂ ਹੀ ਪੁਲਿਸ ਪਾਰਟੀ ਸਮੇਤ ਅਗਵਾ ਕੀਤੀ ਮੁਟਿਆਰ ਦੀ ਭਾਲ ਵਿਚ ਜੁਟ ਗਏ। ਪੁਲਿਸ ਦੇ ਡਰੋਂ ਪੰਜੋਂ ਕਾਰ ਸਵਾਰ ਮੁਟਿਆਰ ਨੂੰ ਨੀਲੋ ਪੁਲ਼ ਨੇੜੇ ਉਤਾਰ ਕੇ ਫਰਾਰ ਹੋ ਗਏ। ਇਸ ਮਾਮਲੇ ‘ਚ ਚੌਕੀ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਮਾਂ ਦੇ ਬਿਆਨਾਂ ’ਤੇ ਅਗਵਾ ਕਰਨ ਵਾਲੇ ਗੁਰਮਨਿੰਦਰ ਸਿੰਘ ਪੁੱਤਰ ਮੇਜਰ ਸਿੰਘ, ਕਰਨ ਸਿੰਘ ਵਾਸੀ ਸੋਸਪੁਰ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ।
Vinkmag ad
Share Our Daily Posts

News Desk

Read Previous

ਜਲੰਧਰ: ਵੀਕੈਂਡ ਲਾਕਡਾਊਨ ’ਚ ਖੁੱਲ੍ਹਿਆ ਸੀ ‘ਮਾਤਾ ਦਾ ਢਾਬਾ’, ਪੁਲਸ ਨੇ ਰੇਡ ਮਾਰ ਮਾਲਕ ਕੀਤਾ ਗ੍ਰਿਫ਼ਤਾਰ

Read Next

ਹੁਸ਼ਿਆਰਪੁਰ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਭਰਾ ਤੇ ਉਸ ਦਾ ਦੋਸਤ ਹੀ ਨਿਕਲਿਆ ਭੈਣ ਦਾ ਕਾਤਲ