15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਦੋਰਾਹਾ, 10 ਮਈ – ਦੋਰਾਹਾ ਵਿਖੇ ਪੁਲਿਸ ਨਾਕੇ ਤੋਂ ਚਾਰ ਅਣਪਛਾਤੇ ਨੌਜਵਾਨ ਪੁਲਿਸ ਕਰਮਚਾਰੀ ਨੂੰ ਜ਼ਖਮੀ ਕਰ ਕੇ ਅਤੇ ਉਸ ਦਾ ਸਰਵਿਸ ਰਿਵਾਲਵਰ ਖੋਹ ਕੇ ਫ਼ਰਾਰ ਹੋ ਗਏ। ਜਿਸ ਦੇ ਬਾਰੇ ਮੌਕੇ ਉੱਤੇ ਐੱਸ. ਪੀ. ਡੀ. ਮਨਪ੍ਰੀਤ ਸਿੰਘ, ਡੀ. ਐੱਸ. ਪੀ. ਖੰਨਾ ਰਾਜਨ ਪਰਮਿੰਦਰ ਸਿੰਘ, ਡੀ. ਐੱਸ. ਪੀ. ਪਾਇਲ ਹਰਦੀਪ ਸਿੰਘ ਚੀਮਾ, ਇੰਸਪੈਕਟਰ ਸੀ. ਆਈ. ਏ. ਵਿਨੋਦ ਕੁਮਾਰ ਨੇ ਦੱਸਿਆ ਕਿ ਰੋਜ਼ ਵਾਂਗ ਕਰਮਚਾਰੀ ਜੀ. ਟੀ. ਰੋਡ ਦੋਰਾਹਾ ਨਾਕੇ ਉੱਤੇ ਸ਼ੱਕੀ ਗੱਡੀਆਂ ਰੋਕ ਕੇ ਚੈੱਕ ਕਰ ਰਹੇ ਸਨ । ਇਸ ਸਮੇਂ ਉਨ੍ਹਾਂ ਨੇ ਖੰਨਾ ਵਲੋਂ ਆਉਂਦੀ ਕਾਰ ਰੋਕੀ ਜਿਉਂ ਹੀ ਉਸ ਦੀ ਤਲਾਸ਼ੀ ਲੈਣ ਲਈ ਪੁਲਿਸ ਕਰਮਚਾਰੀ ਨੇੜੇ ਹੋਏ ਉਸ ਵਿਚ ਸਵਾਰ ਚਾਰ ਨੌਜਵਾਨਾਂ ਨੇ ਪੁਲਿਸ ਉੱਤੇ ਇਕਦਮ ਹਮਲਾ ਕਰ ਦਿੱਤਾ। ਪੁਲਿਸ ਮੁਲਾਜ਼ਮ ਨੂੰ ਜ਼ਖ਼ਮੀ ਕਰ ਕੇ ਚਾਰ ਅਣਪਛਾਤੇ ਨੌਜਵਾਨ ਅਸਲਾ ਖੋਹ ਕੇ ਫ਼ਰਾਰ ਹੋ ਗਏ ।
