ਜਲੰਧਰ : ਬਸਤੀ ਸ਼ੇਖ ਅੱਡੇ ‘ਤੇ ਇਕ ਘੋੜਾ ਉਸ ਵੇਲ਼ੇ ਬੇਕਾਬੂ ਹੋ ਗਿਆ ਜਦੋਂ ਘੋੜਾ ਗੱਡੀ ਦਾ ਟਾਇਰ ਫਟ ਗਿਆ। ਬੇਕਾਬੂ ਹੋਇਆ ਘੋੜਾ ਉੱਥੋਂ ਲੰਘ ਗਏ ਨਗਰ ਨਿਗਮ ‘ਚ ਤਾਇਨਾਤ ਸਿਵਰ ਮੈਨ ‘ਤੇ ਚੜ੍ਹ ਗਿਆ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖਮੀ ਹਾਲਤ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਬਸਤੀ ਸ਼ੇਖ ਅੱਡੇ ‘ਤੇ ਇਕ ਘੋੜਾ ਗੱਡੀ ਖੜ੍ਹੀ ਸੀ। ਅਚਾਨਕ ਗੱਡੀ ਦਾ ਟਾਇਰ ਫਟ ਗਿਆ ਜਿਸ ਨਾਲ ਘੋੜਾ ਡਰ ਗਿਆ ਤੇ ਬੇਕਾਬੂ ਹੋ ਕੇ ਉੱਥੋਂ ਭੱਜਣ ਲੱਗਾ। ਉਸੇ ਵੇਲੇ ਉਥੋਂ ਤਰਸੇਮ ਕੁਮਾਰ ਉਰਫ ਸੋਨੂੰ ਜੋ ਕਿ ਭਾਰਗੋ ਕੈਂਪ ਨਗਰ ਨਿਗਮ ਦਫ਼ਤਰ ‘ਚ ਤਾਇਨਾਤ ਹੈ ਅਤੇ ਬਿਜਲੀ ਬਿੱਲ ਦੇਣ ਲਈ ਆਪਣੇ ਐਕਟਿਵਾ ਤੇ ਜਾ ਰਿਹਾ ਸੀ ਉਪਰ ਘੋੜਾ ਚੜ੍ਹ ਗਿਆ। ਇਹ ਹਾਦਸਾ ਦੇਖ ਕੇ ਇਲਾਕੇ ਤੇ ਹਫੜਾ-ਦਫਰੀ ਮੱਚ ਗਈ ਤੇ ਲੋਕ ਇੱਧਰ-ਓਧਰ ਭੱਜਣ ਲੱਗ ਪਏ। ਜ਼ਖ਼ਮੀ ਹਾਲਤ ਵਿੱਚ ਸੋਨੂੰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।