Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਇਹ ਜਾਨਵਰ ਹੈ ਤੁਸੀਂ ਤਾਂ ਇਨਸਾਨ ਬਣੇ ਰਹੋ…ਚੰਡੀਗੜ੍ਹ ‘ਚ ਬੇਜ਼ੁਬਾਨ ਨੂੰ ਡੰਡੇ ਨਾਲ ਕੁੱਟ-ਕੁੱਟ ਕੇ ਕੀਤਾ ਜ਼ਖ਼ਮੀ, ਮੁਲਜ਼ਮ ‘ਤੇ ਹੋਈ ਕਾਰਵਾਈ

ਚੰਡੀਗੜ੍ਹ : ਇਹ ਤਾਂ ਜਾਨਵਰ ਹੈ ਤਾਂ ਤੁਸੀਂ ਤਾਂ ਇਨਸਾਨ ਬਣੋ…ਜੀ ਹਾਂ ਜੇਕਰ ਜਾਨਵਰ ਦੇ ਨਾਲ ਇਨਸਾਨ ਵੀ ਜਾਨਵਰਾਂ ਵਰਗਾ ਸਲੂਕ ਕਰੇਗਾ ਤਾਂ ਇਨਸਾਨ ਤੇ ਜਾਨਵਰ ਵਿਚ ਕੀ ਫ਼ਰਕ ਰਹਿ ਜਾਵੇਗਾ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਚੰਡੀਗੜ੍ਹ ਵਿਚ ਬਿਲਕੁਲ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਨੂੰ ਕਰੂਰਤਾ ਦੇ ਨਾਲ ਇਕ ਬੇਜ਼ੁਬਾਨ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿੱਤਾ, ਪਰ ਇਸ ਤੋਂ ਬਾਅਦ ਉਸ ਸ਼ਖ਼ਸ ‘ਤੇ ਐਨੀਮਲ ਐਕਟ ਤਹਿਤ ਕਾਰਵਾਈ ਕੀਤੀ ਗਈ।

ਮਾਮਲਾ ਚੰਡੀਗੜ੍ਹ ਦੇ ਪਿੰਡ ਖੁੱਡਾ ਜੱਸੂ ਦਾ ਹੈ। ਇੱਥੇ ਇਕ ਕੁੱਤੇ ‘ਤੇ ਬਰਹਿਮੀ ਨਾਲ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਦੇ ਮਾਮਲੇ ‘ਚ ਐੱਸਪੀਸੀਏ ਨੇ ਮੁਲਜ਼ਮ ਗੁਰਦਰਸ਼ਨ ਸਿੰਘ ‘ਤੇ ਕਾਰਵਾਈ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਪੀਸੀਏ ਗਵਰਨਮੈਂਟ ਇਨਫਰਮਰੀ ਦੇ ਇੰਸਪੈਕਟਰ ਧਰਮਿੰਦਰ ਡੋਗਰਾ ਨੇ ਦੱਸਿਆ ਕਿ 14 ਮਈ ਨੂੰ ਖੁੱਡਾ ਜੱਸੂ ਪਿੰਡ ‘ਚ ਇਕ ਕੁੱਤੇ ਨੇ ਗੁਰਦਰਸ਼ਨ ਸਿੰਘ ਨਾਂ ਦੇ ਸ਼ਖ਼ਸ ਨੂੰ ਵੱਢਿਆ ਸੀ। ਇਸ ਤੋਂ ਕੁਝ ਦੇਰ ਬਾਅਦ ਹੀ ਮੁਲਜ਼ਮ ਗੁਰਦਰੁਸ਼ਨ ਨੇ ਡੰਡੇ ਨਾਲ ਕੁੱਤੇ ਨੂੰ ਬਰਹਿਮੀ ਨਾਲ ਕੁੱਟਿਆ। ਇਸ ਹਮਲੇ ‘ਚ ਕੁੱਤਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਘਟਨਾ ਦੀ ਜਾਣਕਾਰੀ ਇਕ ਐਨੀਮਲ ਲਵਰ ਗਰੁੱਪ ਨੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੂੰ ਈਮੇਲ ਜ਼ਰੀਏ ਦਿੱਤੀ। ਇਸ ਤੋਂ ਬਾਅਦ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਹੁਕਮ ਤੋਂ ਬਾਅਦ ਐੱਸਪੀਸੀਏ ਨੇ ਮੁਲਜ਼ਮ ਗੁਰਦਰਸ਼ਨ ਸਿੰਘ ਖਿਲਾਫ਼ ਕਾਰਵਾਈ ਕਰਦੇ ਹੋਏ ਉਸ ਦਾ ਚਲਾਨ ਕੱਟਿਆ।

ਇੰਸਪੈਕਟਰ ਡੋਗਰਾ ਨੇ ਦੱਸਿਆ ਕਿ ਮੁਲਜ਼ਮ ਨੂੰ ਸ਼ਨਿਚਰਵਾਰ ਜਾਂ ਐਤਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੇਸ਼ੀ ਦੌਰਾਨ ਚਲਾਨ ਦੀ ਰਕਮ ‘ਤੇ ਫ਼ੈਸਲਾ ਜੱਜ ਕਰਨਗੇ। ਉਨ੍ਹਾਂ ਕਿਹਾ ਕਿ ਹਮਲੇ ‘ਚ ਕੁੱਤੇ ਦੀ ਅੱਖ ਉੱਪਰ ਗੰਭੀਰ ਸੱਟ ਲੱਗੀ ਸੀ ਜਿਸ ਦਾ ਬਾਅਦ ਵਿਚ ਇਲਾਜ ਕੀਤਾ ਗਿਆ ਤੇ ਹੁਣ ਕੁੱਤੇ ਦਾ ਜ਼ਖ਼ਮ ਕਾਫੀ ਹੱਦ ਤਕ ਠੀਕ ਹੈ।

Vinkmag ad
Share Our Daily Posts

News Desk

Read Previous

ਜਲੰਧਰ ‘ਚ ਪਤੀ ਪਤਨੀ ਦੀ ਭੇਦਭਰੀ ਹਾਲਤ ‘ਚ ਮੌਤ

Read Next

ਜਗਰਾਉਂ ‘ਚ ਪੁਲਿਸ ਪਾਰਟੀ ‘ਤੇ ਚਲਾਈਆਂ ਗਈਆਂ ਗੋਲੀਆਂ, ਇਕ ਏ.ਐਸ.ਆਈ ਦੀ ਹੋਈ ਮੌਤ, ਇਕ ਥਾਣੇਦਾਰ ਜ਼ਖਮੀ