Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਗੁਜਰਾਤ ‘ਚ ਤਾਓਤੇ ਨਾਲ ਭਾਰੀ ਤਬਾਹੀ, 13 ਦੀ ਮੌਤ, ਜਨਜੀਵਨ ਤਹਿਸ-ਨਹਿਸ, ਹਾਲਾਤ ਆਮ ਵਾਂਗ ਹੋਣ ‘ਤੇ ਲੱਗੇਗਾ ਲੰਬਾ ਸਮਾਂ

ਅਹਿਮਦਾਬਾਦ : ਗੁਜਰਾਤ ਦੇ ਸਮੁੰਦਰੀ ਤੱਟ ਨਾਲ ਟਕਰਾਏ ਚੱਕਰਵਾਤ ਤਓਤੇ ਕਾਰਨ ਸੌਰਾਸ਼ਟਰ ‘ਚ ਭਾਰੀ ਨੁਕਸਾਨ ਹੋਇਆ। ਇਸ ਦੀ ਤੀਬਰਤਾ ਠੰਢੀ ਪੈ ਗਈ ਹੈ ਤੇ ਇਹ ਰਾਜਸਥਾਨ ਵੱਲ ਵੱਧ ਰਿਹਾ ਹੈ। ਬਿਜਲੀ ਦੇ ਹਜ਼ਾਰਾਂ ਖੰਭੇ ਤੇ ਦਰੱਖ਼ਤ ਪੁੱਟੇ ਜਾਣ ਨਾਲ ਸੂਬੇ ਦੇ ਕਈ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਠੱਪ ਹੋ ਗਈ ਹੈ। ਸਰਕਾਰ ਨੇ ਹੁਣ ਤਕ 13 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਚੱਕਰਵਾਤ ਨਾਲ ਹੋਏ ਨੁਕਸਾਨ ਦੇ ਸਰਵੇ ਪਿੱਛੋਂ ਸਰਕਾਰ ਮੁਆਵਜ਼ਾ ਦੇਵੇਗੀ। ਉੱਧਰ ਮਹਾਰਾਸ਼ਟਰ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਸੂਬੇ ਵਿਚ ਤਓਤੇ ਕਾਰਨ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ। ਮਹਾਰਾਸ਼ਟਰ ਸਰਕਾਰ ਵੀ ਤੂਫ਼ਾਨ ਤੋਂ ਪ੍ਰਭਾਵਿਤ ਜ਼ਿਲਿ੍ਹਆਂ ਵਿਚ ਰਾਹਤ ਕਾਰਜ ‘ਚ ਲੱਗੀ ਹੋਈ ਹੈ।

ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਨੇ ਮੰਗਲਵਾਰ ਸਵੇਰੇ ਸਟੇਟ ਐਮਰਜੈਂਸੀ ਪੱੁਜ ਕੇ ਚੱਕਰਵਾਤ ਨਾਲ ਸੂਬੇ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਦੇਰ ਸ਼ਾਮ ਉਨ੍ਹਾਂ ਨੇ ਮੀਡੀਆ ਨੂੰ ਦੂਜੀ ਵਾਰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਵਿਚ ਤੂਫ਼ਾਨ ਨਾਲ ਭਾਰੀ ਤਬਾਹੀ ਹੋਈ ਹੈ। ਉਨ੍ਹਾਂ ਦੱਸਿਆ ਕਿ ਨੁਕਸਾਨ ਦਾ ਸਰਵੇ ਕਰ ਕ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

ਅਹਿਮਦਾਬਾਦ ਵਿਚ ਸੋਮਵਾਰ ਤੋਂ ਹੀ ਬੱਦਲ ਛਾਏ ਰਹੇ ਤੇ ਲਗਾਤਾਰ ਬਾਰਿਸ਼ ਹੁੰਦੀ ਰਹੀ। ਉੱਤਰੀ ਗੁਜਰਾਤ ਦੇ ਮੇਹਸਾਣਾ, ਪਾਟਨ, ਸਾਬਰਕਾਂਠਾ ਤੇ ਬਨਾਸਕਾਂਠਾ ਵਿਚ ਵੀ ਚੱਕਰਵਾਤ ਕਾਰਨ ਬਾਰਿਸ਼ ਸ਼ੁਰੂ ਹੋ ਗਈ।ਸੂਬੇ ਵਿਚ ਚੱਕਰਵਾਤ ਕਾਰਨ 40 ਹਜ਼ਾਰ ਤੋਂ ਜ਼ਿਆਦਾ ਦਰੱਖ਼ਤ ਪੁੱਟੇ ਗਏ। ਸਰਕਾਰ ਦਾ ਦਾਅਵਾ ਹੈ ਕਿ ਅਗਾਊਂ ਤਿਆਰੀਆਂ ਕਾਰਨ ਸੂਬੇ ਵਿਚ ਜਾਨ-ਮਾਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ। ਸੌਰਾਸ਼ਟਰ ਦਾ ਅਮਰੇਲੀ, ਗਿਰ, ਸੋਮਨਾਥ, ਪੋਰਬੰਦਰ, ਰਾਜਕੋਟ, ਭਾਵਨਗਰ ਤੇ ਬੋਟਾਦ ਜ਼ਿਲ੍ਹੇ ਚੱਕਰਵਾਤ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਅਹਿਮਦਾਬਾਦ ਦੇ ਕੁਲੈਕਰ ਸੰਦੀਪ ਸਾਂਗਲੇ ਨੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਸਾਬਰਮਤੀ ਨਦੀ ਦਾ ਪਾਣੀ ਦਾ ਪੱਧਰ ਘਟਾਇਆ ਜਾ ਰਿਹਾ ਹੈ ਤਾਂ ਜੋ ਬਾਰਿਸ਼ ਹੋਣ ਦੀ ਸੂਰਤ ‘ਚ ਮਹਾਨਗਰ ਵਿਚ ਕਿਸੇ ਤਰ੍ਹਾਂ ਦੀ ਹੜ੍ਹ ਦੀ ਸਥਿਤੀ ਨਾ ਪੈਦਾ ਹੋਵੇ। ਅਹਿਮਦਾਬਾਦ ਹਵਾਈ ਅੱਡਾ ਅਥਾਰਟੀ ਨੇ ਹਵਾਈ ਸੇਵਾਵਾਂ ਨੂੰ ਬੰਦ ਕਰ ਦਿੱਤਾ। ਇਸ ਦੌਰਾਨ 44 ਉਡਾਣਾਂ ਰੱਦ ਕੀਤੀਆਂ ਗਈਆਂ। ਰੇਲਵੇ ਨੇ ਸੌਰਾਸ਼ਟਰ ਕੱਛ ਦੀਆਂ 53 ਰੇਲ ਸੇਵਾਵਾਂ ਨੂੰ ਮੁਲਤਵੀ ਰੱਖਿਆ ਜਾਂ ਵਿਚਾਲੇ ਹੀ ਰੋਕ ਦਿੱਤਾ। ਸੌਰਾਸ਼ਟਰ ਦੇ 425 ਕੋਵਿਡ ਹਸਪਤਾਲਾਂ ਵਿਚੋਂ 122 ਵਿਚ ਬਿਜਲੀ ਸੇਵਾ ਪ੍ਰਭਾਵਿਤ ਰਹੀ। ਜਾਣਕਾਰੀ ਅਨੁਸਾਰ ਸੂਬੇ ਦੀਆਂ 56 ਤਹਿਸੀਲਾਂ ਵਿਚ ਇਕ ਇੰਚ ਬਾਰਿਸ਼ ਹੋਈ ਹੈ ਜਦਕਿ 46 ਵਿਚ ਚਾਰ ਇੰਚ ਤੇ ਛੇ ਤਹਿਸੀਲਾਂ ਵਿਚ 6 ਤੋਂ 12 ਇੰਚ ਬਾਰਿਸ਼ ਹੋਈ। ਸਭ ਤੋਂ ਜ਼ਿਆਦਾ ਵਲਸਾਡ ਦੇ ਉਮਰਗਾਮ ਵਿਚ 14 ਇੰਚ ਬਾਰਿਸ਼ ਹੋਈ।

Vinkmag ad
Share Our Daily Posts

News Desk

Read Previous

ਨਿਊ ਜਰਸੀ ਦੇ ਜੰਗਲਾਂ ਨੂੰ ਵੀ ਲੱਗੀ ਅੱਗ

Read Next

ਨੇਪਾਲ ਦੇ ਪੋਖਰਾ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, 5.3 ਰਹੀ ਤੀਬਰਤਾ