Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 24, 2026

ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼ ‘ਚ Punjabi Singer ਸਿੱਧੂ ਮੂਸੇਵਾਲਾ ਨਾਲ ਚੱਲ ਰਹੀ ਸੀ ਕਾਂਗਰਸ ਟਿਕਟ ਦੀ ਡੀਲ, ਗੋਰੇ ਨੇ ਖੋਲ੍ਹੇ ਕਈ ਰਾਜ਼

ਲੁਧਿਆਣਾ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼ ਵਿਚ ਗੱਲ ਕਰ ਕੇ ਠੱਗੀ ਕਰਨ ਵਾਲੇ ਨਟਵਰ ਲਾਲ ਗੌਰਵ ਸ਼ਰਮਾ ਉਰਫ ਗੋਰਾ ਤੋਂ ਪੁੱਛਗਿੱਛ ਦੌਰਾਨ ਕਈ ਰਾਜ਼ ਸਾਹਮਣੇ ਆ ਰਹੇ ਹਨ। ਹੁਣ ਪਤਾ ਲੱਗਾ ਹੈ ਕਿ ਫੜ੍ਹੇ ਜਾਣ ਤੋਂ ਪਹਿਲਾਂ ਉਸ ਦੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ ਦਿਵਾਉਣ ਲਈ ਡੀਲ ਚੱਲ ਰਹੀ ਸੀ। ਮੁਲਜ਼ਮ ਨੇ 5 ਕਰੋੜ ਰੁਪਏ ‘ਚ ਉਸ ਨੂੰ ਕਾਂਗਰਸ ਦੀ ਟਿਕਟ ਦਿਵਾਉਣ ਦਾ ਝਾਂਸਾ ਦਿੱਤਾ ਸੀ। ਪੁਲਿਸ ਜਾਂਚ ਦੌਰਾਨ ਉਸ ਨੇ ਇਸ ਗੱਲ ਕਬੂਲ ਕੀਤੀ। ਹੁਣ ਪੁਲਿਸ ਇਸ ਦੀ ਪੁਸ਼ਟੀ ਲਈ ਸਿੱਧੂ ਮੂਸੇਵਾਲਾ ਨਾਲ ਸੰਪਰਕ ਕਰਨ ਦੇ ਯਤਨ ਕਰ ਰਹੀ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਗੌਰਵ ਦੇ ਨਾਲ ਦੋ ਲੋਕ ਹੋਰ ਫਡ਼ੇ ਗਏ ਹਨ ਪਰ ਉਸ ਦੇ ਹੋਰ ਸਾਥੀ ਵੀ ਹੋ ਸਕਦੇ ਹਨ ਜੋ ਉਸ ਨਾਲ ਇਸ ਧੰਦੇ ਵਿਚ ਜੁਡ਼ੇ ਹਨ। ਇਹ ਵੀ ਪਤਾ ਲੱਗਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਦੀ ਟਿਕਟ ਦਿਵਾਉਣ ਲਈ ਜੋ 5 ਕਰੋੜ ਰੁਪਏ ਦੀ ਡੀਲ ਹੋਈ ਸੀ, ਉਸ ਦੀ ਫੰਡਿੰਗ ਵੀ ਬਾਹਰੋਂ ਹੋਣ ਵਾਲੀ ਸੀ। ਜੇਕਰ ਅਜਿਹਾ ਹੋਇਆ ਤਾਂ ਮਾਮਲੇ ਵਿਚ ਮਨੀ ਲਾਂਡਰਿੰਗ ਕਰਨ ਦੇ ਨਾਂ ’ਤੇ ਫੰਡਿੰਗ ਕਰਨ ਵਾਲੇ ਲੋਕਾਂ ਦੇ ਨਾਂ ਵੀ ਸਾਹਮਣੇ ਆਉਣਗੇ ਤੇ ਉਨ੍ਹਾਂ ’ਤੇ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ। ਰਿਮਾਂਡ ਦੌਰਾਨ ਗੌਰਵ ਤੋਂ ਪੁਲਿਸ ਉਸ ਦੇ ਹੋਰ ਸਾਥੀਆਂ ਦੇ ਨਾਂ ਪੁੱਛਣ ਵਿਚ ਲੱਗੀ ਹੋਈ ਹੈ।

3 ਸਿਆਸਤਦਾਨਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ

ਬੁੱਧਵਾਰ ਨੂੰ 3 ਸਿਆਸਤਦਾਨਾਂ ਨੇ ਪੁਲਿਸ ਕੋਲ ਪਹੁੰਚ ਕਰ ਕੇ ਗਿਰੋਹ ਬਾਰੇ ਸ਼ਿਕਾਇਤ ਕੀਤੀ ਹੈ। ਇਨ੍ਹਾਂ ਵਿਚੋਂ ਇਕ ਲੁਧਿਆਣਾ, ਦੂਜਾ ਚੰਡੀਗੜ੍ਹ ਤੇ ਤੀਜਾ ਦਿੱਲੀ ਤੋਂ ਹੈ। ਇਨ੍ਹਾਂ ਨਾਲ ਹੀ ਇਹ ਗਿਰੋਹ ਕਰੋੜਾਂ ਰੁਪਏ ਦੀ ਠੱਗੀ ਕਰ ਚੁੱਕਾ ਹੈ। ਜੁਆਇੰਟ ਪੁਲਿਸ ਕਮਿਸ਼ਨਰ ਸਚਿਨ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਆਪਣੇ ਪੇਸ਼ੇ ਵਿਚ ਪੂਰੀ ਤਰ੍ਹਾਂ ਪੇਸ਼ੇਵਰ ਹਨ। ਪੁਲਿਸ ਨੂੰ ਪੁੱਛਗਿੱਛ ਵਿਚ ਉਹ ਸਹੀ ਗੱਲ ਨਹੀਂ ਦੱਸ ਰਿਹਾ। ਸਵਾਲ ਪੁੱਛਣ ’ਤੇ ਗੋਲਮੋਲ ਜਵਾਬ ਦਿੰਦਾ ਹੈ। ਉਸ ਨੇ ਸਿੱਧੂ ਮੂਸੇਵਾਲਾ ਤੋਂ 5 ਕਰੋੜ ਵਿਚ ਟਿਕਟ ਦੀ ਗੱਲ ਮੰਨੀ ਹੈ। ਜਦੋਂ ਕਈ ਅਧਿਕਾਰੀ ਮਿਲ ਕੇ ਉਸ ਤੋਂ ਪੁੱਛਗਿੱਛ ਕਰਦੇ ਹਨ ਤਾਂ ਕਈ ਵਾਰ ਬੇਚੈਨੀ ਵਿਚ ਉਹ ਸਹੀ ਗੱਲ ਬੋਲ ਜਾਂਦਾ ਹੈ। ਉਨ੍ਹਾਂ ਨੇ ਇਸ ਗਿਰੋਹ ਦੇ ਹੱਥੋਂ ਠੱਗੀ ਦੇ ਸ਼ਿਕਾਰ ਹੋ ਚੁੱਕੇ ਪੰਜਾਬ ਤੇ ਦੂਜੇ ਸੂਬਿਆਂ ਦੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਿਕਾਇਤ ਦਰਜ ਕਰਵਾਉਣ ਤਾਂ ਜੋ ਪੁਲਿਸ ਇਸ ਗਿਰੋਹ ਨੂੰ ਸਖ਼ਤ ਸਜ਼ਾ ਦਿਵਾ ਸਕੇ।

ਪੁਲਿਸ ਨੇ ਗਿਰੋਹ ਦੇ ਦੋ ਹੋਰ ਗੁਰਗੇ ਕੀਤੇ ਸੀ ਕਾਬੂ

ਥਾਣਾ ਡੇਹਲੋਂ ਪੁਲਿਸ ਨੇ 14 ਮਈ ਨੂੰ ਅੰਮ੍ਰਿਤਸਰ ਦੇ ਬਟਾਲਾ ਰੋਡ ਸਥਿਤ ਬੋਹੜ ਵਾਲਾ ਸ਼ਿਵਾਲਾ ਵਿਹਾਰ ਗਲੀ ਨੰਬਰ 4 ਵਾਸੀ ਰਾਕੇਸ਼ ਕੁਮਾਰ ਉਰਫ ਭਸੀਨ ਨੂੰ ਜਲੰਧਰ ਤੋਂ ਤੇ ਅੰਮ੍ਰਿਤਸਰ ਦੇ ਝਬਾਲ ਰੋਡ, ਪੀਪਿਆਂ ਵਾਲੀ ਗਲੀ ਵਾਸੀ ਰਜਤ ਕੁਮਾਰ ਪੀਏ ਉਰਫ ਰਾਜਾ ਉਰਫ ਮਦਾਨ ਨੂੰ ਫਗਵਾਡ਼ਾ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ 88 ਫੁੱਟ ਰੋਡ ਵਾਸੀ ਗਿਰੋਹ ਦੇ ਮਾਸਟਰ ਮਾਈਂਡ ਗੌਰਵ ਸ਼ਰਮਾ ਉਰਫ ਗੋਰਾ ਨੂੰ ਅੰਮ੍ਰਿਤਸਰ ਤੋਂ ਕਾਬੂ ਕੀਤਾ ਸੀ।
Vinkmag ad
Share Our Daily Posts

News Desk

Read Previous

ਨਸ਼ਿਆਂ ਖਿਲਾਫ਼ ਵੱਡੀ ਕਾਰਵਾਈ ’ਚ ਔਰਤ ਸਮੇਤ ਤਿੰਨ ਗ੍ਰਿਫਤਾਰ

Read Next

Punjab Lockdown: ਲਾਕਡਾਊਨ ਦੇ ਚੱਲਦੇ ਆਰਥਿਕ ਮੁਸ਼ਕਲਾਂ ‘ਚ ਲੁਧਿਆਣਾ ਦਾ ਉਦਯੋਗ, 60 ਫੀਸਦ ਰੁਕਿਆ ਭੁਗਤਾਨ