ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ
ਤਪਾ ਮੰਡੀ, 21 ਮਈ, – ਤਪਾ ਖੇਤਰ ‘ਚ ਬੀਤੀ ਰਾਤ ਚੱਲੇ ਤੇਜ਼ ਝੱਖੜ ਤੋਂ ਬਾਅਦ ਪਈ ਤੇਜ਼ ਬਰਸਾਤ ਕਾਰਣ ਭਾਵੇਂ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ, ਪਰ ਵੱਡੇ ਪੱਧਰ ‘ਤੇ ਮਾਲੀ ਕਾਫ਼ੀ ਨੁਕਸਾਨ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਤਪਾ – ਢਿਲਵਾਂ ਰੋਡ ‘ਤੇ ਸਥਿਤ ਡਰੇਨ ਦੇ ਪੁਲ ਤੋਂ ਅੱਗੇ ਢਿੱਲੋਂ ਢਾਬੇ ਕੋਲ ਤੇਜ਼ ਝੱਖੜ ਕਾਰਣ ਵੱਡੇ – ਵੱਡੇ ਦਰਖ਼ਤ ਸੜਕ ‘ਤੇ ਡਿਗ ਪਏ ਅਤੇ ਨਾਲ ਹੀ ਬਿਜਲੀ ਦੇ ਖੰਬੇ ਅਤੇ ਟਰਾਂਸਫ਼ਾਰਮਰ ਵੀ ਡਿਗ ਗਏ | ਤਪਾ – ਢਿਲਵਾਂ ਸੜਕ ਦਾ ਰਸਤਾ ਬੰਦ ਬੰਦ ਹੋ ਗਿਆ। ਜਿਸ ਕਰਕੇ ਰਾਤ ਸਮੇਂ ਚੱਲਣ ਵਾਲੀ ਆਵਾਜਾਈ ਦਰਖ਼ਤਾਂ ਕਰ ਕੇ ਪ੍ਰਭਾਵਿਤ ਹੋਈ ਹੈ
