Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 15, 2026

ਬਰਗਾੜੀ ਮਾਮਲੇ ਵਿੱਚ ਹੋਏ ਵੱਡੇ ਖੁਲਾਸੇ

ਪਿਛਲੇ 6 ਸਾਲਾਂ ਤੋਂ ਸਿੱਖ ਕੌਮ ਬੇਅਦਬੀ ਮਾਮਲੇ ਵਿੱਚ ਇਨਸਾਫ਼ ਦਾ ਇੰਤਜ਼ਾਰ ਕਰ ਰਹੀ ਹੈ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਚੋਰੀ ਹੋਣ ਤੋਂ ਛੇ ਸਾਲ ਬਾਅਦ ਆਈ ਜੀ ਬਾਰਡਰ ਐਸ ਪੀ ਐਸ ਪਰਮਾਰ ਦੀ ਅਗਵਾਈ ਵਾਲੀ ਐਸ ਆਈ ਟੀ ਨੇ ਇਸ ਮਾਮਲੇ ਦੀ ਤੇਜ਼ੀ ਨਾਲ ਮੁੜ ਸ਼ੁਰੂ ਕੀਤੀ ਜਾਂਚ ਤੋਂ ਬਾਦ ਕੁਝ ਮੁੱਢਲੇ ਨਚੋੜ ਕੱਢੇ ਹਨ । ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ 6 ਦੋਸ਼ੀਆਂ ਦੀ ਇਨਟੈਰੋਗੇਸ਼ਨ ਤੋਂ ਬਾਅਦ ਇਹ ਨਿਚੋੜ ਕੱਢਿਆ ਹੈ ਕਿ ਸਿਰਸਾ ਆਧਾਰਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਕਥਿਤ ਤੌਰ ’ਤੇ ਅਪਮਾਨ ਹੋਣ ਦਾ ਬਦਲਾ ਲੈਣ ਲਈ ਡੇਰਾ ਪ੍ਰੇਮੀਆਂ ਵੱਲੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ।

ਗੈਰ ਸਰਕਾਰੀ ਸੂਤਰਾਂ ਅਨੁਸਾਰ ਐਸ ਆਈ ਟੀ ਵੱਲੋਂ ਜਾਂਚ ਬਾਰੇ ਤਿਆਰ ਕੀਤੇ ਇਕ ਨੋਟ ਵਿਚ ਦੱਸਿਆ ਗਿਆ ਹੈ ਕਿ ਡੇਰੇ ਦੇ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਤੇ ਉਸਦੇ ਸਾਥੀਆਂ ਨੇ ਬੇਅਦਬੀ ਦੀਆਂ ਇਹ ਘਟਨਾਵਾਂ ਕੀਤੀਆਂ ਹਨ। ਬਿੱਟੂ ਦੀਬਾਅਦ ਵਿਚ ਨਾਭਾ ਜੇਲ੍ਹ ਵਿਚ ਗੈਂਗਸਟਰਾਂ ਨੇ ਹੱਤਿਆ ਕਰ ਦਿੱਤੀ ਸੀ।

ਇਹਨਾਂ ਮੁਲਜ਼ਮਾਂ ਵਿਚ ਸੁਖਜਿੰਦਰ ਸਿੰਘ ਸੰਨੀ ਕਾਂਡਾ, ਸ਼ਕਤੀ ਸਿੰਘ, ਰਣਜੀਤ ਸਿੰਘ ਉਰਫ ਭੋਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ, ਪਰਦੀਪ ਸਿੰਘ ਉਰਫ ਰਾਜੂ ਧੋਦੀ, ਰਣਦੀਪ ਸਿੰਘ ਉਰਫ ਨੀਲਾ ਅਤੇ ਕੁਝ ਹੋਰ ਸ਼ਾਮਲ ਹਨ। ਨੀਲਾ ਨੂੰ ਛੱਡ ਕੇ ਸਾਰੇ ਮੁਲਜ਼ਮਾਂ ਨੁੰ ਪਰਮਾਰ ਦੀ ਅਗਵਾਈ ਵਾਲੀ ਟੀਮ ਨੇ 16 ਮਈ ਨੂੰ ਗ੍ਰਿਫਤਾਰ ਕੀਤਾ ਸੀ। ਇਹਨਾਂ ਲੋਕਾਂ ਨੂੰ ਅਪਰੇਸ਼ਨ ’ਸਰਜੀਕਲ ਸਟ੍ਰਾਈਕਸ’ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।

ਨੋਟ ਵਿਚ ਇਹ ਦੱਸਿਆ ਗਿਆ ਹੈ ਕਿ ਇਹਨਾਂ ਦੀ ਗ੍ਰਿਫਤਾਰੀ ਸੌਖੀ ਨਹੀਂ ਸੀ । ਇਹ ਵੱਖ ਵੱਖ ਜਾਂਚ ਏਜੰਸੀਆਂ ਦਾ ਸਾਹਮਣਾ ਕਰ ਚੁੱਕੇ ਸਨ ਤੇ ਇਹਨਾਂ ਨੇ ਪਿਛਲੇ ਛੇ ਸਾਲਾਂ ਵਿਚ ਵੱਖ ਵੱਖ ਲੀਗਲ ਚੈਨਲਾਂ ਰਾਹੀਂ ਗ੍ਰਿਫਤਾਰੀ ਤੋਂ ਬਚਣ ਦਾ ਹਰ ਹੀਲਾ ਕੀਤਾ ਸੀ।ਵਿਰੋਧੀ ਧਿਰ ਦੇ ਨਾਲ ਨਾਲ ਕੁਝ ਕਾਂਗਰਸੀਆਂ ਵੱਲੋਂ ਵੀ ਸਰਕਾਰ ’ਤੇ ਉਂਗਲ ਚੁੱਕਣ ਕਾਰਨ ਟੀਮ ’ਤੇ ਬਹੁਤ ਦਬਾਅ ਸੀ

ਦਿਲਚਸਪੀ ਵਾਲੀ ਗੱਲ ਇਹ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸੂਚੀ ਵਿਚ ਡੇਰੇ ਦੇ ਉਹਨਾਂ ਹੀ ਪ੍ਰੇਮੀਆਂ ਦਾ ਟੋਲਾ ਸ਼ਾਮਲਹੈ ਜਿਸਦਾ ਜ਼ਿਕਰ ਡੀ ਆਈ ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਪਹਿਲੀ ਐਸ ਆਈ ਟੀ ਨੇ ਕੀਤਾ ਸੀ। ਖੱਟੜਾ ਦੀ ਰਿਪੋਰਟ ਸਰਕਾਰ ਨੇ ਪ੍ਰਵਾਨ ਨਹੀਂ ਕੀਤੀ ਸੀ ਤੇ ਸੀ ਬੀ ਆਈ ਨੇ ਵੀ ਇਹ ਮੰਨਣ ਤੋਂ ਇਨਕਾਰ ਕੀਤਾ ਸੀ ਕਿ ਡੇਰਾ ਪ੍ਰੇਮੀ ਬੇਅਦਬੀ ਮਾਮਲਿਆਂ ਵਿਚ ਸ਼ਾਮਲ ਸਨ।

ਇਸ ਸਾਲ ਜਨਵਰੀ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖੱਟੜਾ ਦੀ ਅਗਵਾਈ ਵਾਲੀ ਐਸ ਆਈ ਟੀ ਭੰਗ ਕਰ ਦਿੱਤੀ ਸੀ ਤੇ ਪੰਜਾਬ ਸਰਕਾਰ ਨੇ ਆਈ ਜੀ ਐਸ ਪੀ ਐਸ ਪਰਮਾਰ ਨੂੰ ਐਸ ਆਈ ਟੀ ਦਾ ਅਗਲਾ ਮੁਖੀ ਲਗਾਇਆ ਸੀ। ਇਸ ਵਿਚ ਡੀ ਆਈ ਜੀ ਖੱਟੜਾ ਤੇ ਏ ਆਈ ਜੀ ਰਾਜਿੰਦਰ ਸਿੰਘ ਸੋਹਲ ਮੈਂਬਰ ਹਨ।

ਨੋਟ ਮੁਤਾਬਕ ਬੇਅਦਬੀ ਘਟਨਾਵਾਂ ਵਾਪਰਨ ਦਾ ਬੀਜ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਝੀ ਵੱਲੋਂ 2015 ਦੇ ਸ਼ੁਰੂ ਵਿਚ ਬੁਰਜ ਜਵਾਹਰ ਸਿੰਘ ਵਾਲਾ ਵਿਚ ਲਗਾਏ ਗਏ ਦੀਵਾਨ ਵਿਚ ਬੀਜਿਆ ਗਿਆ ਸੀ। ਉਸ ਦੀਵਾਨ ਵਿਚ ਸਿੱਖ ਪ੍ਰਚਾਰਕ ਨੇ ਲੋਕਾਂ ਨੂੰ ਡੇਰਾ ਸੱਚਾ ਸੌਦਾ ਛੱਡਣ ਲਈ ਕਿਹਾ ਸੀ। ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ ਤੇ ਡੇਰਾ ਪ੍ਰੇਮੀਆਂ ਵਾਂਗ ਕਿਸੇ ਮਨੁੱਖ ਨੁੰ ਆਪਣਾ ਗੁਰੂ ਨਹੀਂ ਮੰਨਦੇ। ਇਸ ਤੋਂ ਡੇਰਾ ਪ੍ਰੇਮੀ ਖਾਸ ਤੌਰ ’ਤੇ ਮਹਿੰਦਰਪਾਲ ਸਿੰਘ ਬਿੱਟੂ ਭੜਕ ਉਠੇ ਤੇ ਉਹਨਾਂ ਬਦਲਾ ਲੈਣ ਲਈ ਸਾਜ਼ਿਸ਼ ਰਚੀ।

ਬਿੱਟੂ ਦੇ ਖਾਸ ਆਦਮੀ ਸੁਖਜਿੰਦਰ ਸਿੰਘ ਉਰਫ ਸੰਨੀ ਕਾਂਡਾ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ। ਸੰਨੀ ਨੇ ਹੀ ਸਿੱਖਾਂ ਖਿਲਾਫ ਬੇਹੱਦ ਮੰਦੀ ਭਾਸ਼ਾ ਵਾਲੇ ਪੋਸਟਰ ਲਿਖੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਬਰਗਾੜੀ ਪਿੰਡ ਵਿਚ ਸੁੱਟੇ। ਸਨੀ ਤੇ ਸ਼ਕਤੀ ਨੇ ਬਾਅਦ ਵਿਚ ਫਟੀ ਹੋਏ ਸਰੂਪ ਨੁੰ ਬਿੱਟੂ ਨੂੰ ਸੌਂਪ ਦਿੱਤਾ। ਰਾਜੂ ਧੋਂਦੀ ਨੇ ਸਰੂਪ ਦੇ 100 ਅੰਗ ਨਹਿਰ ਵਿਚ ਸੁੱਟ ਦਿੱਤੇ। ਇਸ ਨੋਟ ਵਿੱਚ 6 ਦੇ 6 ਦੋਸ਼ੀਆਂ ਬਾਰੇ ਅਤੇ ਹਰੇਕ ਦੀ ਇਸ ਕੇਸ ਵਿੱਚ ਭੂਮਿਕਾ ਬਾਰੇ ਵੇਰਵੇ ਸਾਹਿਤ ਖੁਲਾਸਾ ਕੀਤਾ ਗਿਆ ਹੈ

ਇਸ ਟੀਮ ਜਾਂਚ ਅਜੇ ਵੀ ਜਾਰੀ ਹੈ। ਹੁਣ ਵੇਖਦੇ ਹਾਂ ਕਦੋਂ ਸਿੱਖ ਕੌਮ ਨੂੰ ਇਨਸਾਫ਼ ਮਿਲੇਗਾ ਤੇ ਕਦੋਂ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ।

Vinkmag ad
Share Our Daily Posts

News Desk

Read Previous

ਬਠਿੰਡਾ-ਡੱਬਵਾਲੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਕਾਰ ਸਵਾਰ ਤਿੰਨ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ

Read Next

ਜਲੰਧਰ ਵਿਚ ਦੋ ਸਪਾ ਸੈਂਟਰਾਂ ਉਤੇ ਰੇਡ, ਦਿੱਲੀ ਦੀਆਂ 9 ਕੁੜੀਆਂ ਛੁਡਵਾਈਆਂ, ਪੰਜ ਵਿਅਕਤੀ ਗ੍ਰਿਫਤਾਰ