Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 27, 2026

ਲੁਧਿਆਣਾ ਦੇ ਕਾਰੋਬਾਰੀ ਨੂੰ ਲੜਕੀ ਲੈ ਗਈ ਸਹੇਲੀ ਦੇ ਘਰ, ਕੱਪੜੇ ਉਤਾਰ ਕੇ ਪਹਿਲਾਂ ਬਣਾਈ ਵੀਡੀਓ ਫਿਰ ਮੰਗੇ ਪੰਜ ਲੱਖ ਰੁਪਏ

ਲੁਧਿਆਣਾ : ਲਾਕਡਾਊਨ ਦੌਰਾਨ ਕੰਮ ਨਾ ਹੋਣ ਦੀ ਮਜਬੂਰੀ ਦੱਸ ਕੇ ਇਕ ਔਰਤ ਨੇ ਕਾਰੋਬਾਰੀ ਨੂੰ ਮਦਦ ਲਈ ਆਪਣੇ ਘਰ ਬੁਲਾਇਆ। ਸਾਜਿਸ਼ ਤਹਿਤ ਉਸ ਨੇ ਕਾਰੋਬਾਰੀ ਨੂੰ ਬੰਧਕ ਬਣਾ ਲਿਆ । ਡਰਾ ਕੇ ਔਰਤ ਨੇ ਕਾਰੋਬਾਰੀ ਤੇ ਇਕ ਹੋਰ ਔਰਤ ਦੇ ਕੱਪੜੇ ਉਤਰਵਾ ਲਏ ਅਤੇ ਵੀਡੀਓ ਬਣਾ ਕੇ ਵਾਇਰਲ ਕਰ ਦੇਣ ਦੀ ਧਮਕੀ ਦਿੱਤੀ । ਔਰਤ ਨੇ ਕਾਰੋਬਾਰੀ ਕੋਲੋਂ ਸੋਨਾ ਲੁੱਟਣ ਤੋਂ ਬਾਅਦ ਉਸ ਕੋਲੋਂ ਇਕ ਕਾਗਜ਼ ਦੇ ਸਾਈਨ ਕਰਵਾਏ ।ਕਾਰੋਬਾਰੀ ਦੀ ਪੋਲੋ ਕਾਰ ਆਪਣੇ ਕੋਲ ਰੱਖਣ ਤੋਂ ਬਾਅਦ ਔਰਤ ਅਤੇ ਉਸ ਦੇ ਸਾਥੀ ਪੰਜ ਲੱਖ ਰੁਪਏ ਦੀ ਰਕਮ ਦੀ ਮੰਗ ਕਰ ਰਹੇ ਹਨ । ਇਸ ਸਨਸਨੀਖੇਜ਼ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਦਲੇਰ ਨਗਰ ਲੁਧਿਆਣਾ ਦੇ ਵਾਸੀ ਮਨੋਜ ਕੁਮਾਰ ਦੇ ਬਿਆਨਾਂ ਉਪਰ ਦੁੱਗਰੀ ਦੀ ਰਹਿਣ ਵਾਲੀ ਖੁਸ਼ੀ, ਮਨਿੰਦਰ ਸ਼ਰਮਾ ,ਅਵਤਾਰ ਸਿੰਘ, ਸੁੱਖੀ ਅਤੇ ਰੀਤੂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੁੱਗਰੀ ਦੇ ਅਡੀਸ਼ਨਲ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਨੋਜ ਘੁਮਾਰ ਮੰਡੀ ਇਲਾਕੇ ਵਿੱਚ ਬਲਾਕੀ ਮੀਟ ਸ਼ਾਪ ਨਾਮ ਦੀ ਦੁਕਾਨ ਚਲਾ ਰਹੇ ਹਨ ।ਮਨੋਜ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਖ਼ੁਸ਼ੀ ਨਾਮ ਦੀ ਔਰਤ ਉਨ੍ਹਾਂ ਦੀ ਦੁਕਾਨ ਤੇ ਆਈ ਸੀ । ਲਾਕਡਾਊਨ ਦੌਰਾਨ ਕੰਮ ਨਾ ਹੋਣ ਦੀ ਮਜਬੂਰੀ ਦੱਸ ਕੇ ਖੁਸ਼ੀ ਨੇ ਕਈ ਵਾਰ ਮਨੋਜ ਕੋਲੋਂ ਪੈਸੇ ਲਏ । 1 ਜੂਨ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਮਨੋਜ ਨੂੰ ਖੁਸ਼ੀ ਦਾ ਫੋਨ ਆਇਆ ਕਿ ਉਸ ਨੂੰ ਪੈਸਿਆਂ ਦੀ ਸਖ਼ਤ ਜ਼ਰੂਰਤ ਹੈ । ਵਾਰ ਵਾਰ ਕਹਿਣ ਤੇ ਮਨੋਜ ਆਪਣੀ ਪੋਲੋ ਗੱਡੀ ਤੇ ਸਵਾਰ ਹੋ ਕੇ ਫੁੱਲਾਂਵਾਲ ਚੌਕ ਵਿੱਚ ਚਲਾ ਗਿਆ । ਜਿੱਥੋਂ ਖ਼ੁਸ਼ੀ ਉਸ ਨੂੰ ਰੀਤੂ ਨਾਮ ਦੀ ਲੜਕੀ ਦੇ ਘਰ ਐਲਆਈਜੀ ਫਲੈਟਾਂ ਵਿੱਚ ਲੈ ਗਈ

ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਬਲੈਕਮੇਲ
ਮਨੋਜ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਤੂ ਨੇ ਕੋਲ ਬਿਠਾ ਕੇ ਖ਼ੁਸ਼ੀ ਫੋਨ ਤੇ ਗੱਲ ਕਰਦੀ ਹੋਈ ਬਾਹਰ ਚਲੀ ਗਈ । ਖ਼ੁਸ਼ੀ ਦੇ ਨਾਲ ਹੀ ਉਸ ਦੇ ਕੁਝ ਹੋਰ ਸਾਥੀ ਅੰਦਰ ਆ ਗਏ, ਜਿਨ੍ਹਾਂ ਨੇ ਮਨੋਜ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਇਹ ਆਖਿਆ ਕਿ ਉਹ ਰੀਤੂ ਨਾਲ ਗਲਤ ਕੰਮ ਕਰਨ ਆਇਆ ਹੈ । ਮੁਲਜ਼ਮਾਂ ਨੇ ਦੋਵਾਂ ਦੇ ਕੱਪੜੇ ਉਤਰਵਾ ਕੇ ਵੀਡੀਓ ਬਣਾ ਲਈ। ਬੁਰੀ ਤਰ੍ਹਾਂ ਡਰਾ ਧਮਕਾ ਕੇ ਉਨ੍ਹਾਂ ਨੇ ਮਨੋਜ ਕੋਲੋਂ ਦੋ ਤੋਲੇ ਸੋਨੇ ਦੀ ਚੇਨ ਖੋਹ ਲਈ ਅਤੇ ਖਾਲੀ ਕਾਗਜ਼ਾਂ ਉਪਰ ਸਾਈਨ ਕਰਵਾ ਕੇ ਇਹ ਆਖਿਆ ਕਿ ਪੰਜ ਲੱਖ ਰੁਪਏ ਦੇ ਕੇ ਆਪਣੀ ਕਾਰ ਲੈ ਜਾਣਾ । ਵੀਡੀਓ ਵਾਇਰਲ ਕਰ ਦੇਣ ਦੀ ਧਮਕੀ ਦਿੰਦੇ ਹੋਏ ਮੁਲਜ਼ਮ ਉਸ ਨੂੰ ਫੁੱਲਾਂਵਾਲ ਚੌਕ ਛੱਡ ਗਏ ।
Vinkmag ad
Share Our Daily Posts

News Desk

Read Previous

ਪੰਜਾਬ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਕੋਵਿਡ ਵੈਕਸੀਨ ਵਾਪਸ ਲੈਣ ਦੇ ਦਿੱਤੇ ਹੁਕਮ

Read Next

ਸੁਨਿਆਰੇ ਤੋਂ ਸੋਨੇ ਦੇ ਗਹਿਣੇ ਲੁੱਟਣ ਵਾਲੇ ਗ੍ਰਿਫ਼ਤਾਰ