ਮੁੰਬਈ, 10 ਜੂਨ – ਮੁੰਬਈ ਵਿਚ ਮਾਨਸੂਨ ਦੀ ਦਸਤਕ ਦੇ ਨਾਲ ਹੀ ਵੱਡਾ ਹਾਦਸਾ ਵਾਪਰ ਗਿਆ। ਬੁੱਧਵਾਰ ਰਾਤ ਨੂੰ ਤੇਜ਼ ਬਾਰਸ਼ ਕਾਰਨ ਕਰੀਬ 11 ਵਜੇ ਮਲਾਡ ਵੈਸਟ ਇਲਾਕੇ ਵਿਚ ਇਕ 4 ਮੰਜ਼ਲਾਂ ਇਮਾਰਤ ਡਿਗ ਗਈ। ਸਥਾਨਕ ਲੋਕਾਂ ਅਨੁਸਾਰ ਦੋ ਹੋਰ ਇਮਾਰਤਾਂ ਵੀ ਡਿੱਗੀਆਂ। ਇਸ ਹਾਦਸੇ ਵਿਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 8 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ।