Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

Hoshiarpur: ਨਵਜੰਮੇ ਨੂੰ ਜਨਮ ਤੋਂ ਬਾਅਦ ਹੀ ਬਾਲਟੀ ਵਿੱਚ ਪਾ ਕੇ ਸੜਕ ‘ਤੇ ਛੱਡਿਆ

ਪੰਜਾਬ ਦੇ ਹੁਸ਼ਿਆਰਪੁਰ ਵਿੱਚ ਇੱਕ ਨਵਜੰਮੇ ਬੱਚਾ ਲਾਵਾਰਿਸ ਹਾਲਤ ਵਿੱਚ ਇਕ ਬਾਲਟੀ ‘ਚ ਪਿਆ ਹੋਇਆ ਮਿਲਿਆ।  ਗੁਆਂਢੀਆਂ ਨੇ ਬੱਚੇ ਦੀ ਅਵਾਜ਼ ਸੁਣੀ ਤਾਂ ਉਹ ਬੱਚੇ ਨੂੰ ਡਾਕਟਰ ਕੋਲ ਲੈ ਗਏ। ਡਾਕਟਰ ਦੀ ਮਦਦ ਨਾਲ ਉਸਨੂੰ ਬਚਾਇਆ। ਜਾਣਕਾਰੀ ਅਨੁਸਾਰ ਸ਼ਹਿਰ ਦੇ ਭਰਵਾਈ ਰੋਡ ‘ਤੇ ਸਥਿਤ ਸ਼ਿਵਾਲਿਕ ਐਨਕਲੇਵ ਦੀ ਗਲੀ ਨੰਬਰ 3 ਦੇ ਬਾਹਰ ਇਕ ਬਾਲਟੀ ਅੰਦਰ ਕੱਪੜਿਆਂ ਵਿਚ ਲਪੇਟ ਕੇ ਰੱਖਿਆ ਹੋਇਆ ਸੀ। ਸ਼ਹਿਰ ਵਿੱਚ 43 ਡਿਗਰੀ ਤਾਪਮਾਨ ਦੇ ਵਿਚਕਾਰ ਬੱਚਾ ਰੋ ਰਿਹਾ ਸੀ ਤਾਂ ਐਨਕਲੇਵ ਵਿੱਚ ਰਹਿੰਦੇ ਦੋ ਵਿਅਕਤੀਆਂ ਨੇ ਇਸ ਨਵਜੰਮੇ ਦੀ ਆਵਾਜ ਸੁਣਾਈ ਦਿੱਤੀ। ਉਨ੍ਹਾਂ ਵੇਖਿਆ ਕਿ ਬੱਚੇ ਦੇ ਰੋਣ ਦੀ ਆਵਾਜ਼ ਉਸ ਬਾਲਟੀ ਵਿਚੋਂ ਆ ਰਹੀ ਸੀ, ਜੋ ਕੱਪੜਿਆਂ ਨਾਲ ਭਰੀ ਹੋਈ ਸੀ।

ਜਦੋਂ ਉਨ੍ਹਾਂ ਬਾਲਟੀ ਵਿਚੋਂ ਕੱਪੜੇ ਕੱਢਣੇ ਸ਼ੁਰੂ ਕੀਤੇ ਤਾਂ ਨਵਜੰਮਿਆ ਬੱਚਾ ਇਸ ਵਿਚ ਰੋ ਰਿਹਾ ਸੀ। ਨਵਜੰਮੇ ਦੇ ਜਣੇਪੇ ਤੋਂ ਬਾਅਦ, ਨਾਭੀਨਾਲ ਵੀ ਨਹੀਂ ਕੱਟੀ ਹੋਈ ਸੀ। ਉਨ੍ਹਾਂ ਨੇ ਐਨਕਲੇਵ ਵਿੱਚ ਰਹਿੰਦੇ ਡਾ: ਨੀਲਮ ਸਿੱਧੂ ਨੂੰ ਜਾਣਕਾਰੀ ਦਿੱਤੀ। ਡਾਕਟਰ ਨੇ ਨਵਜੰਮੇ ਨੂੰ ਬਾਲਟੀ ਵਿੱਚੋਂ ਬਾਹਰ ਕੱਢਿਆ, ਉਸਦੀ ਨਾੜ ਨੂੰ ਕੱਟ ਕੇ ਫੀਡ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਨਵਜੰਮੇ ਬੱਚੇ ਨੂੰ ਸਿਵਲ ਹਸਪਤਾਲ ਦੇ ਹਵਾਲੇ ਕਰ ਦਿੱਤਾ ਗਿਆ। ਸਿਵਲ ਹਸਪਤਾਲ ਦੇ ਚਿਲਡਰਨਜ਼ ਵਾਰਡ ਵਿਚ ਕੰਮ ਕਰ ਰਹੀ ਡਾ: ਰਾਜਵੰਤ ਕੌਰ ਦਾ ਕਹਿਣਾ ਹੈ ਕਿ ਨਵਜੰਮੇ ਬੱਚੇ ਦਾ ਜਨਮ ਬੁੱਧਵਾਰ ਸਵੇਰੇ ਤੜਕੇ ਹੀ ਹੋਇਆ ਹੋਵੇਗਾ।  ਬੱਚੇ ਦਾ ਇਲਾਜ ਕਰਨ ਤੋਂ ਬਾਅਦ ਹੁਣ ਉਹ ਪੂਰੀ ਤਰ੍ਹਾਂ ਤੰਦਰੁਸਤ ਦੱਸਿਆ ਜਾਂਦਾ ਹੈ

ਨਵਜੰਮੇ ਬੱਚਿਆਂ ਦਾ ਇਸ ਤਰ੍ਹਾਂ ਮਿਲਣ ਵਾਲੀ ਪੰਜਾਬ ਵਿਚ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ  ਲਗਭਗ 22 ਦਿਨ ਪਹਿਲਾਂ ਕਪੂਰਥਲਾ ਦੇ ਪਿੰਡ ਕਾਹਲਵਾਂ ਵਿਚ ਇਕ ਕਲਯੁਗੀ ਮਾਂ ਨੇ ਆਪਣੀ ਨਵਜੰਮੀ ਲੜਕੀ ਨੂੰ ਲਿਫ਼ਾਫ਼ੇ ਵਿੱਚ ਪਾ ਕੇ ਘਰ ਦੀ ਛੱਤ ‘ਤੇ ਸੁੱਟ ਦਿੱਤਾ ਸੀ। ਜਦੋਂ ਇਕ ਨੌਜਵਾਨ ਨੇ ਲਿਫਾਫਾ ਨੂੰ ਹਿਲਦਾ ਵੇਖਿਆ ਤਾਂ ਉਸਨੂੰ ਸ਼ੱਕ ਹੋਇਆ ਕਿ ਇਹ ਜਾਨਵਰ ਹੈ। ਜਦੋਂ ਉਸਨੇ ਬੈਗ ਖੋਲ੍ਹਿਆ ਤਾਂ ਲਿਫਾਫੇ ਵਿੱਚ ਇੱਕ ਨਵਜੰਮੇ ਨੂੰ ਵੇਖਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਨਵਜੰਮੇ ਬੱਚੇ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਸੀ।

Vinkmag ad
Share Our Daily Posts

News Desk

Read Previous

ਅਧਿਆਪਕ ਵਲੋਂ ਪਰਿਵਾਰ ਸਮੇਤ ਸੁੱਟਿਆ ਨਹਿਰ ਵਿਚ ਮੋਟਰਸਾਈਕਲ, ਪਿਓ – ਪੁੱਤ ਰੁੜ੍ਹੇ

Read Next

ਪੰਜਾਬ ‘ਚ ਪੈ ਰਹੀ ਭਿਆਨਕ ਗਰਮੀ, ਜਾਣੋਂ ਕਦੋਂ ਮਿਲੇਗੀ ਰਾਹਤ